ETV Bharat / city

ਜਾਣੋ, ਕਿਹੜੇ ਮਾਮਲੇ ’ਚ ਗ੍ਰਿਫ਼ਤਾਰ ਹੋਏ ਸਾਬਕਾ ਡੀਜੀਪੀ ਸੈਣੀ

author img

By

Published : Aug 19, 2021, 10:40 AM IST

ਸਾਬਕਾ ਡੀਜੀਪੀ ਸੁਮੇਧ ਸੈਣੀ (Ex Punjab DGP Sumedh Saini) ਨੂੰ ਵਿਜੀਲੈਂਸ ਵਿਭਾਗ ( Vigilance bureau) ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਅਜੇ ਵੀ ਇਸ ਗੱਲ ’ਤੇ ਸੰਦੇਹ ਬਣਿਆ ਹੋਇਆ ਹੈ ਕਿ ਆਖਿਰ ਸੁਮੇਧ ਸਿੰਘ ਸੈਣੀ ਨੂੰ ਕਿਹੜੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ।

ਆਖਿਰੀ ਕਿਹੜੇ ਮਾਮਲੇ ’ਚ ਗ੍ਰਿਫਤਾਰ ਹੋਏ ਸਾਬਕਾ ਡੀਜੀਪੀ ਸੈਣੀ

ਚੰਡੀਗੜ੍ਹ: ਸਾਬਕਾ ਡੀਜੀਪੀ ਸੁਮੇਧ ਸੈਣੀ (Ex Punjab DGP Sumedh Saini) ਨੂੰ ਵਿਜੀਲੈਂਸ ਵਿਭਾਗ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸ ਦਈਏ ਕਿ ਸਾਬਕਾ ਡੀਜੀਪੀ ਸੁਮੇਧ ਸੈਣੀ ਪੰਜਾਬ ਵਿਜੀਲੈਂਸ ਬਿਊਰੋ ਹੈਡ ਕੁਆਰਟਰ ’ਚ 8 ਵਜੇ ਕੇ 10 ਮਿੰਟ ’ਤੇ ਪਹੁੰਚੇ ਸੀ। ਸੁਮੇਧ ਸੈਣੀ ਮਾਮਲੇ ਦੀ ਜਾਂਚ ਚ ਸਹਿਯੋਗ ਹੋਣ ਦੇ ਲਈ ਆਏ ਸੀ। ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 12 ਅਗਸਤ ਨੂੰ ਸੈਣੀ ਨੂੰ ਭ੍ਰਿਸ਼ਟਾਚਾਰ ਦੇ ਮਾਮਲੇ ਚ ਅੰਤਰਿਮ ਅਗਾਉ ਜਮਾਨਤ ਦੇ ਦਿੱਤੀ ਸੀ ਹਾਲਾਂਕਿ ਹਾਈਕੋਰਟ ਨੇ ਉਨ੍ਹਾਂ ਨੂੰ ਇੱਕ ਹਫਤੇ ਦੇ ਅੰਦਰ ਜਾਂਚ ’ਚ ਸ਼ਾਮਲ ਹੋਣ ਨੂੰ ਕਿਹਾ ਸੀ।

ਇਸ ਮਾਮਲੇ ’ਚ ਕੀਤਾ ਗਿਆ ਗ੍ਰਿਫ਼ਤਾਰ

ਸਾਬਕਾ ਡੀਜੀਪੀ ਸੁਮੇਧ ਸੈਣੀ ਨੂੰ ਵਿਜੀਲੈਂਸ ਵਿਭਾਗ ਦੀ ਟੀਮ ਨੇ ਗ੍ਰਿਫਤਾਰ ਕਰ ਲਿਆ ਹੈ। ਹਾਲਾਂਕਿ ਅਜੇ ਵੀ ਇਸ ਗੱਲ ’ਤੇ ਸੰਦੇਹ ਬਣਿਆ ਹੋਇਆ ਹੈ ਕਿ ਆਖਿਰ ਸੁਮੇਧ ਸਿੰਘ ਸੈਣੀ ਨੂੰ ਕਿਹੜੇ ਮਾਮਲੇ ਨੂੰ ਲੈ ਕੇ ਗ੍ਰਿਫਤਾਰ ਕੀਤਾ ਗਿਆ ਹੈ। ਕੀ ਆਮਦਨੀ ਤੋਂ ਜਿਆਦਾ ਸੰਪਤੀ ਮਾਮਲੇ ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਕਾਂਸਟੇਬਲ ਭਰਤੀ ਮਾਮਲੇ ਚ ਰਿਸ਼ਵਤ ਲੈਣ ਦੇ ਇਲਜ਼ਾਮ ਚ ਗ੍ਰਿਫਤਾਰ ਕੀਤਾ ਗਿਆ ਹੈ ਜਾਂ ਫਿਰ ਕੋਈ ਹੋਰ ਮਾਮਲਾ ਹੈ।

ਹਮੇਸ਼ਾ ਵਿਵਾਦਾਂ ’ਚ ਰਹਿੰਦੇ ਹਨ ਸੈਣੀ

ਕਾਬਿਲੇਗੌਰ ਹੈ ਕਿ ਸੁਮੇਧ ਸੈਣੀ ਦਾ ਵਿਵਾਦਾਂ ਨਾਲ ਡੁੰਘਾ ਰਿਸ਼ਤਾ ਬਣਿਆ ਰਿਹਾ ਹੈ। ਕਿਸੇ ਨਾ ਕਿਸੇ ਮਾਮਲੇ ਕਾਰਨ ਉਹ ਸੁਰਖੀਆ ’ਚ ਬਣੇ ਰਹਿੰਦੇ ਹਨ। ਚਾਹੇ ਉਹ ਕੋਟਕਪੁਰਾ ਗੋਲੀਕਾਂਡ ਮਾਮਲਾ ਹੋਵੇ ਜਾਂ ਫਿਰ ਬਲਵੰਤ ਸਿੰਘ ਮੁਲਤਾਨੀ ਮਾਮਲਾ ਹੋਵੇ ਹਰ ਮਾਮਲੇ ਚ ਉਨ੍ਹਾਂ ਨੂੰ ਅੰਤਰਿਮ ਜਮਾਨਤ ਮਿਲੀ ਹੋਈ ਹੈ। ਨਾਲ ਹੀ ਬਲੈਂਕੇਟ ਜਮਾਨਤ ਵੀ ਮਿਲੀ ਹੋਈ ਹੈ, ਪਰ ਪੰਜਾਬ ਵਿਜੀਲੈਂਸ ਲੰਬੇ ਸਮੇਂ ਤੋਂ ਫਿਰਾਕ ਚ ਸੀ ਕਿ ਸੈਣੀ ਨੂੰ ਕਸਟਡੀ ’ਚ ਲੈ ਕੇ ਪੁੱਛਗਿੱਛ ਕੀਤੀ ਜਾਵੇ, ਜੋ ਕਿ ਵਿਜੀਲੈਂਸ ਦੁਆਰਾ ਕੀਤਾ ਗਿਆ। ਹਾਲਾਂਕਿ ਇਸ ਪੂਰੇ ਮਾਮਲੇ 'ਤੇ ਕਿਸੇ ਵੀ ਅਧਿਕਾਰੀ ਵਲੋਂ ਖੁੱਲ੍ਹ ਕੇ ਨਹੀਂ ਬੋਲਿਆ ਗਿਆ। ਜਿਸ ਕਾਰਨ ਕੁਝ ਵੀ ਕਹਿਣਾ ਜਲਦਬਾਜੀ ਹੋਵੇਗੀ। ਪਰ ਗ੍ਰਿਫਤਾਰੀ ਤੋਂ ਬਾਅਦ ਉਨ੍ਹਾਂ ਨੂੰ ਅਦਾਲਤ ਚ ਪੇਸ਼ ਕੀਤਾ ਜਾ ਸਕਦਾ ਹੈ।

ਇਹ ਵੀ ਪੜੋ: ਸਾਬਕਾ DGP ਸੁਮੇਧ ਸਿੰਘ ਸੈਣੀ ਮਾਮਲੇ ’ਚ ਅਹਿਮ ਸੁਣਵਾਈ

ਹਾਈਕੋਰਟ ਨੇ ਲਗਾਈ ਸੀ ਸੈਣੀ ਨੂੰ ਫਟਕਾਰ

ਸੁਮੇਧ ਸੈਣੀ ਨੇ ਹਾਈਕੋਰਟ ’ਚ ਅਰਜ਼ੀ ਦਾਖਲ ਕਰਕੇ ਮੰਗ ਕੀਤੀ ਸੀ ਕਿ ਜੇਕਰ ਉਨ੍ਹਾਂ ਦੇ ਖਿਲਾਫ ਮਾਮਲੇ ’ਚ ਦਰਜ ਐਫਆਈਆਰ ਚ ਨਵੀਂ ਧਾਰਾਵਾਂ ਵਿਜੀਲੈਂਸ ਜੋੜ ਕੇ ਕਾਰਵਾਈ ਕਰਦੀ ਹੈ ਤਾਂ ਉਸ ਲਈ ਵੀ ਹਾਈਕੋਰਟ ਤੋਂ ਇਜਾਜ਼ਤ ਦਿੱਤੀ ਜਾਣੀ ਚਾਹੀਦੀ ਹੈ। ਇਸ ਸਬੰਧ ਚ ਜਸਟਿਸ ਅਵਨੀਸ਼ ਝਿੰਗਨ ਨੇ ਸੈਣੀ ਦੀ ਅਰਜੀ ’ਤੇ ਫਟਕਾਰ ਲਗਾਉਂਦੇ ਹੋਏ ਕਿਹਾ ਕਿ ਪਹਿਲਾਂ ਉਨ੍ਹਾਂ ਨੂੰ ਮਾਮਲੇ ਚ ਅੰਤਰਿਮ ਜਮਾਨਤ ਮਿਲ ਚੁੱਕੀ ਹੈ ਹੁਣ ਸੈਣੀ ਨਵੀਂ ਨਵੀਂ ਮੰਗਾਂ ਕਰਕੇ ਨਿਆਂਪ੍ਰਣਾਲੀ ਦਾ ਗਲਤ ਇਸਤੇਮਾਲ ਨਾ ਕਰਨ। ਨਾਲ ਹੀ ਉਨ੍ਹਾਂ ਨੇ ਸੁਮੇਧ ਸੈਣੀ ਦੀ ਦਾਖਿਲ ਅਰਜੀ ਨੂੰ ਖਾਰਿਜ ਕਰ ਦਿੱਤਾ।

ਇਹ ਵੀ ਪੜੋ: ਵਿਜੀਲੈਂਸ ਦੇ ਸ਼ਿਕੰਜੇ 'ਚ ਸਾਬਕਾ ਡੀਜੀਪੀ ਸੁਮੇਧ ਸੈਣੀ

ਜਾਣੋ ਕੌਣ ਹੈ ਸੁਮੇਧ ਸੈਣੀ

ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ 1982 ਬੈਚ ਦੇ ਆਈਪੀਐੱਸ ਅਫ਼ਸਰ ਹਨ। ਸੈਣੀ 6 ਜ਼ਿਲ੍ਹਿਆਂ ਬਟਾਲਾ, ਫਿਰੋਜ਼ਪੁਰ, ਲੁਧਿਆਣਾ, ਬਠਿੰਡਾ, ਰੂਪਨਗਰ ਤੇ ਚੰਡੀਗੜ੍ਹ ਦੇ ਐੱਸਐੱਸਪੀ ਰਹੇ ਹਨ। ਸੈਣੀ ਉੱਤੇ ਅਗਸਤ 1991 ਵਿੱਚ ਚੰਡੀਗੜ੍ਹ ’ਚ ਜਾਨਲੇਵਾ ਹਮਲਾ ਹੋਇਆ। ਇਸ ਦੌਰਾਨ ਸੈਣੀ ਤਾਂ ਬਚ ਗਏ, ਪਰ 3 ਕਰਮਾਰੀ ਮਾਰੇ ਗਏ ਸਨ। ਸੈਣੀ ਉੱਪਰ ਲੁਧਿਆਣਾ ਦੇ ਕਾਰੋਬਾਰੀ ਨੂੰ ਦੋ ਹੋਰ ਵਿਅਕਤੀਆਂ ਸਮੇਤ ਆਗਵਾ ਕਰਕੇ ਖੁਰਦ-ਬੁਰਦ ਕਰਨ ਦਾ ਸੀਬੀਆਈ ਕੇਸ ਵੀ ਲੰਬਾ ਸਮਾਂ ਚੱਲਿਆ। ਸਾਲ 1994 ਤੋਂ ਜਾਰੀ ਅਦਾਲਤੀ ਕਾਰਵਾਈ ਅਜੇ ਵੀ ਜਾਰੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.