ਚੰਡੀਗੜ੍ਹ: ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੀਤੀ ਗਈ ਅਪੀਲ ਨੂੰ ਪ੍ਰਵਾਨ ਕਰਨ ਸਬੰਧੀ ਫ਼ੈਸਲਾ ਕਿਸਾਨ ਜੱਥੇਬੰਦੀਆਂ ਭਲਕੇ ਗੱਲਬਾਤ ਕਰ ਕੇ ਲੈਣਗੀਆਂ। ਦੱਸਣਯੋਗ ਹੈ ਕਿ ਦਿੱਲੀ ਕੂਚ ਤੋਂ ਬਾਅਦ ਕੇਂਦਰ ਦਾ ਨੁਮਾਇੰਦਾ ਬਣ ਗ੍ਰਹਿ ਮਤੰਰੀ ਅਮਿਤ ਸ਼ਾਹ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਉਨ੍ਹਾਂ ਕਿਸਾਨਾਂ ਨੂੰ ਬੁਰਾੜੀ ਸ਼ਾਂਤਮਈ ਧਰਨਾ ਲਾਉਣ ਦੀ ਅਪੀਲ ਕੀਤੀ ਹੈ।
ਅਮਿਤ ਸ਼ਾਹ ਦੀ ਅਪੀਲ
ਅਮਿਤ ਸ਼ਾਹ ਨੇ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਕਿਸਾਨਾਂ ਨਾਲ ਹਰ ਮਸਲੇ 'ਤੇ ਗੱਲਬਾਤ ਕਰਨ ਨੂੰ ਤਿਆਰ ਹੈ, ਪਰ ਉਨ੍ਹਾਂ ਇਹ ਸ਼ਰਤ ਰੱਖੀ ਕਿ ਜੇਕਰ ਕਿਸਾਨ 3 ਦਸੰਬਰ ਤੋਂ ਪਹਿਲਾਂ ਮੁਲਾਕਾਤ ਕਰਨੀ ਚਾਹੁੰਦੇ ਹਨ ਤਾਂ ਉਹ ਬੁਰਾੜੀ ਜਾ ਆਪਣਾ ਧਰਨਾ ਜਾਰੀ ਕਰਨ।
ਅਪੀਲ 'ਤੇ ਕਿਸਾਨਾਂ ਦਾ ਰਵੱਈਆ
ਕਿਸਾਨਾਂ ਨੇ ਅਮਿਤ ਸ਼ਾਹ ਦੀ ਇਸ ਇਸ ਅਪੀਲ ਨੂੰ ਸਰਤਾਂ 'ਤੇ ਅਧਾਰਿਤ ਕਿਹਾ ਹੈ। ਭਾਰਤੀ ਕਿਸਾਨ ਯੂਨੀਅਨ ਪੰਜਾਬ ਦੇ ਪ੍ਰਧਾਨ ਜਗਜੀਤ ਸਿੰਘ ਦਾ ਕਹਿਣਾ ਹੈ ਕਿ ਅਮਿਤ ਸ਼ਾਹ ਦੀ ਅਪੀਲ ਸਰਤਾਂ ਨਾਲ ਬੱਝੀ ਹੋਈ ਹੈ, ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਜੇ ਸ਼ਾਹ ਬਿਨਾਂ ਕਿਸੇ ਸ਼ਰਤ ਤੋਂ ਖੁੱਲ੍ਹੀ ਗੱਲਬਾਤ ਦਾ ਸੱਦਾ ਦਿੰਦੇ।
ਫਿਲਹਾਲ ਕਿਸਾਨਾਂ ਨੇ ਇਸ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਹੈ। ਜਗਜੀਤ ਸਿੰਘ ਨੇ ਕਿਹਾ ਭਲਕੇ ਕਿਸਾਨ ਜੱਥੇਬੰਦੀਆਂ ਮੀਟਿੰਗ ਕਰ ਇਸ ਸਬੰਧੀ ਫ਼ੈਸਲਾ ਲੈਣਗੀਆਂ.
ਜ਼ਿਕਰਯੋਗ ਹੈ ਕਿ ਅਮਿਤ ਸ਼ਾਹ ਦੇ ਸੰਬੋਧਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਨੇ ਵੀ ਕਿਸਾਨਾਂ ਨੂੰ ਸ਼ਾਹ ਦੀ ਅਪੀਲ ਪ੍ਰਵਾਨ ਕਰਨ ਦੀ ਗੱਲ ਆਖੀ ਹੈ। ਉਨ੍ਹਾਂ ਕਿਸਾਨਾਂ ਨੂੰ ਕਿਹਾ ਕਿ ਹਰ ਮਸਲਾ ਗੱਲਬਾਤ ਨਾਲ ਹੀ ਸੁਲਝਾਇਆ ਜਾ ਸਕਦਾ ਹੈ।
ਅਮਿਤ ਸ਼ਾਹ ਦੀ ਅਪੀਲ ਦੇ ਮਾਇਨੇ
ਅਮਿਤ ਸ਼ਾਹ ਵੱਲੋਂ ਕੀਤੀ ਅਪੀਲ ਦੇ ਕਈ ਮਾਇਨੇ ਹਨ। ਕਈ ਇਸ ਨੂੰ ਇੰਝ ਵੇਖ ਸਕਦੇ ਹਨ ਕਿ ਕਿਸਾਨਾਂ ਦੇ ਘੋਲ ਜਾਂ ਜਜ਼ਬੇ ਅੱਗੇ ਕੇਂਦਰ ਨੇ ਗੋਢੇ ਟੇਕ ਦਿੱਤੇ ਹਨ ਜਾਂ ਫੇਰ ਕੇਂਦਰ ਨੇ ਕਿਸਾਨਾਂ ਪ੍ਰਤੀ ਨਰਮ ਰੁੱਖ ਇਖ਼ਤਿਆਰ ਕਰ ਲਿਆ ਹੈ ਅਤੇ ਸੱਚ ਮੁੱਚ ਮਸਲਾ ਸੁਲਝਾਉਣਾ ਚਾਹੁੰਦੀ ਹੈ।
ਹੁਣ ਵੇਖਣਾ ਇਹ ਹੋਵੇਗਾ ਕਿ ਕਿਸਾਨ ਸ਼ਾਹ ਦੀ ਅਪੀਲ ਨੂੰ ਮੰਨਦੇ ਹਨ ਜਾਂ ਨਹੀਂ ਅਤੇ ਅਪੀਲ ਮੰਣਨ ਤੋਂ ਬਾਅਦ ਕੀ ਕੇਂਦਰ ਜਲਦ ਮੁਲਾਕਾਤ ਕਰ ਹੱਲ ਕੱਢਣ ਦੇ ਦਾਅਵੇ ਨੂੰ ਅਮਲੀ ਜਾਮਾ ਪਹਿਣਾਵੇਗੀ ਕਿ ਨਹੀਂ।