ਚੰਡੀਗੜ੍ਹ : ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਅੱਜ 113ਵਾਂ ਜਨਮ ਦਿਹਾੜਾ ਹੈ। ਦੇਸ਼ ਦੇ ਸਭ ਤੋਂ ਵੱਡੇ ਕ੍ਰਾਂਤੀਕਾਰੀ ਅਤੇ ਅੰਗ੍ਰੇਜ਼ੀ ਹਕੂਮਤ ਦੀਆਂ ਜੜ੍ਹਾਂ ਨੂੰ ਆਪਣੇ ਹੌਂਸਲੇ ਨਾਲ ਹਿਲਾ ਦੇਣ ਵਾਲੇ ਭਗਤ ਸਿੰਘ ਨੇ ਮਹਿਜ਼ 23 ਸਾਲ ਦੀ ਉਮਰ 'ਚ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀ ਦਿੱਤੀ।
ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਪਿਤਾ ਕਿਸ਼ਨ ਸਿੰਘ ਦੇ ਘਰ ਮਾਤਾ ਵਿਦਿਆਵਤੀ ਦੀ ਕੁੱਖੋਂ ਹੋਇਆ। ਭਗਤ ਸਿੰਘ ਦਾ ਜੱਦੀ ਪਿੰਡ ਖਟਕੜ ਕਲਾਂ (ਜ਼ਿਲ੍ਹਾਂ ਨਵਾਂ ਸ਼ਹਿਰ) ਸੀ, ਪਰ ਇਹ ਪਰਿਵਾਰ ਇਥੋਂ ਲਾਇਲਪੁਰ ਦੇ ਬਾਰ ਇਲਾਕੇ ਵਿੱਚ ਜਾ ਵਸਿਆ ਸੀ। ਭਗਤ ਸਿੰਘ ਦਾ ਪਰਿਵਾਰ ਮੁੱਢ ਤੋਂ ਹੀ ਕ੍ਰਾਂਤੀਕਾਰੀ ਸੀ। ਛੋਟੇ ਹੁੰਦਿਆਂ 14 ਅਪਰੈਲ 1919 ਦੇ ਦਿਨ ਜਲਿਆਂਵਾਲੇ ਬਾਗ਼ ਦੀ ਘਟਨਾ ਨੇ ਭਗਤ ਸਿੰਘ ਦੇ ਮਨ ‘ਤੇ ਬਹੁਤ ਡੂੰਘਾ ਅਸਰ ਪਾਇਆ। ਭਗਤ ਸਿੰਘ ਨੇ ਮਹਿਜ਼ 14 ਸਾਲ ਦੀ ਉਮਰ 'ਚ ਹੀ ਜ਼ੁਲਮ ਦੇ ਖਿਲਾਫ਼ ਆਵਾਜ਼ ਬੁਲੰਦ ਕਰ ਲਈ ਸੀ। ਭਗਤ ਸਿੰਘ ਨੇ ਵਿਆਹ ਕਰਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਪਰਿਵਾਰ ਨੂੰ ਦੱਸਿਆ ਕਿ ਉਹ ਆਪਣਾ ਜੀਵਨ ਦੇਸ਼ ਦੀ ਆਜ਼ਾਦੀ ਲਈ ਵਾਰਨਾ ਚਾਹੁੰਦੇ ਹਨ। ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਭਗਤ ਸਿੰਘ ਨੇ ਆਪਣੇ ਹੋਰਨਾਂ ਦੋ ਸਾਥੀਆਂ ਰਾਜਗੁਰੂ ਤੇ ਸੁਖਦੇਵ ਨਾਲ 23 ਮਾਰਚ,1931 ਨੂੰ ਹੱਸਦੇ ਹੋਏ ਸ਼ਹੀਦੀ ਦਾ ਜਾਮ ਪੀਤਾ।
ਇਹ ਹਨ ਭਗਤ ਸਿੰਘ ਦੇ ਅਹਿਮ ਵਿਚਾਰ
1. ਬੰਬ ਅਤੇ ਪਿਸਤੌਲ ਨਾਲ ਕ੍ਰਾਂਤੀ ਨਹੀਂ ਆਉਂਦੀ, ਕ੍ਰਾਂਤੀ ਦੀ ਤਲਵਾਰ ਵਿਚਾਰਾਂ ਦੀ ਸ਼ਾਨ ਨਾਲੋਂ ਤੇਜ਼ ਹੁੰਦੀ ਹੈ।
2. ਬੇਲੋੜੀ ਨਿਖੇਧੀ ਅਤੇ ਆਜ਼ਾਦ ਵਿਚਾਰ, ਇਹ ਦੋਵੇਂ ਕ੍ਰਾਂਤੀਕਾਰੀ ਸੋਚ ਦੇ ਦੋ ਅਹਿਮ ਲੱਛਣ ਹਨ।
3. ਸੁਆਹ ਦਾ ਹਰੇਕ ਦਾਣਾ ਮੇਰੀ ਗਰਮੀ ਨਾਲੋਂ ਤੇਜ਼ ਚੱਲਣ ਵਾਲਾ ਹੈ। ਮੈਂ ਇੱਕ ਅਜਿਹਾ ਪਾਗਲ ਹਾਂ, ਜੋ ਜੇਲ੍ਹ 'ਚ ਆਜ਼ਾਦ ਹੈ।
4. ਪ੍ਰੇਮੀ, ਪਾਗਲ ਅਤੇ ਕਵਿ ਇੱਕ ਹੀ ਚੀਜ਼ ਨਾਲ ਬਣੇ ਹੁੰਦੇ ਹਨ ਅਤੇ ਦੇਸ਼-ਭਗਤਾਂ ਨੂੰ ਹਮੇਸ਼ਾ ਲੋਕ ਪਾਗਲ ਕਹਿੰਦੇ ਹਨ।
5. ਜ਼ਿੰਦਗੀ ਤਾਂ ਸਿਰਫ ਆਪਣੇ ਮੋਢਿਆਂ 'ਤੇ ਜੀਅ ਜਾਂਦੀ ਹੈ, ਦੂਜਿਆਂ ਦੇ ਮੋਢਿਆਂ ਉਪਰ ਤਾਂ ਸਿਰਫ਼ ਅਰਥੀਆਂ ਹੀ ਚੁੱਕੀਆਂ ਜਾਂਦੀਆਂ ਹਨ।
6. ਲੋਕਾਂ ਨੂੰ ਦਬਾ ਕੇ ਵੀ ਤੁਸੀਂ ਉਨ੍ਹਾਂ ਦੇ ਵਿਚਾਰ ਨਹੀਂ ਮਾਰ ਸਕਦੇ ਹੋ।