ETV Bharat / city

ਟਿਕਟਾਂ ਦੀ ਵੰਡ: ਕਾਂਗਰਸ, ਅਕਾਲੀ ਦਲ ਅਤੇ 'ਆਪ' ਦੀ ਪਹਿਲੀ ਪਸੰਦ ਸਿੱਖ, ਭਾਜਪਾ ਨੇ ਚੁਣੇ ਹਿੰਦੂ ਚਿਹਰੇ

ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Election 2022) ਸਾਰੀਆਂ ਪਾਰਟੀਆਂ ਲਈ ਵੱਡੀ ਚੁਣੌਤੀ ਹੈ। ਇਹ ਸ਼ਾਇਦ ਸੂਬੇ ਦੀ ਪਹਿਲੀ ਚੋਣ ਹੋਵੇਗੀ ਜਿਸ ਵਿੱਚ ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਹਨ੍ਹੇਰੀ ਨਹੀਂ ਝੁੱਲ ਰਹੀ ਤੇ ਅਜਿਹੇ ਵਿੱਚ ਇਹ ਵੇਖਣਾ ਜ਼ਰੂਰੀ ਹੈ ਕਿ ਕਿਹੜੀ ਪਾਰਟੀ ਨੇ ਕਿਸ ਨੂੰ ਕਿੰਨੀ ਤਰਜ਼ੀਹ ਦਿੱਤੀ ਹੈ।

Congress Sikh Candidates, BJP Hindu Candidates, AAP Candidates, Akali Dal Sikh Candidates, Punjab Elections
ਟਿਕਟਾਂ ਦੀ ਵੰਡ: ਕਾਂਗਰਸ, ਅਕਾਲੀ ਦਲ ਅਤੇ 'ਆਪ' ਦੀ ਪਹਿਲੀ ਪਸੰਦ ਸਿੱਖ, ਭਾਜਪਾ ਨੇ ਚੁਣੇ ਹਿੰਦੂ ਚਿਹਰੇ
author img

By

Published : Jan 21, 2022, 8:23 PM IST

Updated : Jan 25, 2022, 1:22 PM IST

ਚੰਡੀਗੜ੍ਹ: ਪੰਜਾਬ ਤਿੰਨ ਹਿੱਸਿਆਂ ਵਿੱਚ ਵੰਡਿਆ ਹੋਇਆ ਸੂਬਾ ਹੈ। ਮਾਲਵਾ ਸਭ ਤੋਂ ਵੱਡਾ ਖੇਤਰ ਹੈ ਅਤੇ ਇਥੇ ਮਾਝੇ ਅਤੇ ਦੋਆਬੇ ਦੇ ਮੁਕਾਬਲੇ ਕਿਤੇ ਵੱਧ ਸੀਟਾਂ ਹਨ। ਕਿਸੇ ਖੇਤਰ ਵਿੱਚ ਸਿੱਖਾਂ ਦਾ ਪ੍ਰਭਾਵ ਵਧੇਰੇ ਹੈ ਤੇ ਕਿਤੇ ਹਿੰਦੂਆਂ ਤੇ ਦਲਿਤਾਂ ਦੀ ਵਧੇਰੇ ਜਨਸੰਖਿਆ ਹੈ। ਹੁਣ ਤੱਕ ਵੱਖ-ਵੱਖ ਪਾਰਟੀਆਂ ਵੱਲੋਂ ਵੰਡੀਆਂ ਟਿਕਟਾਂ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਣਾ ਸਾਫ਼ ਝਲਕ ਰਿਹਾ ਹੈ।

ਪਾਰਟੀਆਂ ਦੇ ਮੁਤਾਬਕ ਗੱਲ ਕਰੀਏ ਤਾਂ Punjab Assembly Election 2022 ਲਈ ਲਗਭਗ ਤਿੰਨ ਪ੍ਰਮੁੱਖ ਪਾਰਟੀਆਂ ਨੇ ਸਿੱਖ, ਹਿੰਦੂ ਤੇ ਜਾਤ ਅਧਾਰਤ ਪੂਰੀ ਤਰਜ਼ੀਹ ਦਿੱਤੀ ਹੈ। ਹਾਲਾਂਕਿ, ਮਹਿਲਾਵਾਂ ਨੂੰ ਟਿਕਟਾਂ ਦੀ ਵੰਡ (ticket allocation) ਵਿੱਚ ਸਭ ਤੋਂ ਵੱਧ ਪਹਿਲ ਕਾਂਗਰਸ ਅਤੇ ਆਮ ਆਦਮੀ ਪਾਰਟੀ ਨੇ ਹੀ ਦਿੱਤੀ ਹੈ, ਪਰ, ਸਿੱਖਾਂ ਨੂੰ ਤਰਜ਼ੀਹ ਦੇਣ ਵਿੱਚ ਸ਼੍ਰੋਮਣੀ ਅਕਾਲੀ ਦਲ ਮੋਢੀ ਰਿਹਾ ਹੈ। ਪਾਰਟੀ ਦੇ ਹਿਸਾਬ ਨਾਲ ਕੁਝ ਇਸ ਤਰ੍ਹਾਂ ਹਨ ਇਹ ਅੰਕੜੇ:

ਕਾਂਗਰਸ: ਕੌਮੀ ਪਾਰਟੀ ਕਾਂਗਰਸ ਦੀ ਗੱਲ ਕਰੀਏ, ਤਾਂ ਇਸ ਨੇ ਹੁਣ ਤੱਕ 86 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਇਸ ਵਿੱਚੋਂ ਪਾਰਟੀ ਨੇ ਦਲਿਤਾਂ ਨੂੰ ਐਸਸੀ ਰਾਖਵੀਆਂ ਸੀਟਾਂ ’ਤੇ ਪ੍ਰਤੀਨਿਧਤਾ ਦੇਣੀ ਹੀ ਸੀ। ਇਸ ਤੋਂ ਇਲਾਵਾ ਧਰਮ ਅਧਾਰਤ ਰਾਜਨੀਤੀ ਵੀ ਖੇਡੀ ਗਈ ਹੈ। ਕਾਂਗਰਸ ਨੇ ਅਜੇ ਤੱਕ 57 ਸਿੱਖ ਚਿਹਰੇ ਮੈਦਾਨ ਵਿੱਚ ਉਤਾਰੇ ਹਨ, ਜਦਕਿ 9 ਮਹਿਲਾਵਾਂ ਨੂੰ ਉਮੀਦਵਾਰ ਬਣਾਇਆ ਹੈ ਅਤੇ 28 ਹਿੰਦੂਆਂ ਨੂੰ ਟਿਕਟਾਂ ਦਿੱਤੀਆਂ ਹਨ ਤੇ ਇੱਕ ਮਹਿਲਾ ਉਮੀਦਵਾਰ ਮੁਸਲਮਾਨ ਧਰਮ ਨਾਲ ਸਬੰਧਤ ਹੈ।

ਕਾਂਗਰਸੀ ਉਮੀਦਵਾਰਾਂ ਦਾ ਖੇਤਰ ਦੇ ਹਿਸਾਬ ਨਾਲ ਵਰਗੀਕਰਣ:

ਮਾਲਵੇ ਵਿੱਚ 34 ਸਿੱਖਾਂ ਨੂੰ ਟਿਕਟਾਂ ਦਿੱਤੀਆਂ ਗਈਆਂ, ਜਦੋਂਕਿ ਨੌ ਹਿੰਦੂਆਂ, ਇੱਕ ਮੁਸਲਮਾਨ ਅਤੇ ਤਿੰਨ ਨੂੰ ਵੈਸ਼ ਸਮਾਜ ਤੋਂ ਉਮੀਦਵਾਰ ਬਣਾਇਆ ਗਿਆ ਹੈ। ਪਾਰਟੀ ਨੇ ਮਾਝੇ ਵਿੱਚ 15 ਸਿੱਖ ਚਿਹਰੇ ਮੈਦਾਨ ਵਿੱਚ ਉਤਾਰੇ ਹਨ ਤੇ ਸੱਤ ਹਿੰਦੂਆਂ ਨੂੰ ਉਮੀਦਵਾਰ ਬਣਾਇਆ ਹੈ ਜਦੋਂਕਿ ਦੋਆਬੇ ਵਿੱਚ ਸੱਤ ਸਿੱਖਾਂ ਅਤੇ ਸੱਤ ਹਿੰਦੂਆਂ ਨੂੰ ਟਿਕਟਂ ਦਿੱਤੀਆਂ ਹਨ।

ਸ਼੍ਰੋਮਣੀ ਅਕਾਲੀ ਦਲ: ਸ਼੍ਰੋਮਣੀ ਅਕਾਲੀ ਦਲ ਨੇ 96 ਉਮੀਦਵਾਰ ਮੈਦਾਨ ਵਿੱਚ ਉਤਾਰ ਦਿੱਤੇ ਹਨ। ਸਿੱਖ ਧਰਮ ਦੀ ਅਗਵਾਈ ਕਰਨ ਦਾ ਦਾਅਵਾ ਕਰਨ ਵਾਲੀ ਇਸ ਪਾਰਟੀ ਨੇ 84 ਸਿੱਖ ਉਮੀਦਵਾਰ ਬਣਾਏ ਹਨ, ਜਦਕਿ 12 ਹਿੰਦੂ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਹਨ। ਇਸ ਪਾਰਟੀ ਨੇ ਸਿਰਫ਼ 4 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ।

ਅਕਾਲੀ ਉਮੀਦਵਾਰਾਂ ਦਾ ਖੇਤਰ ਦੇ ਹਿਸਾਬ ਨਾਲ ਵਰਗੀਕਰਣ

ਮਾਲਵੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ 46 ਸਿੱਖ ਚਿਹਰੇ ਚੋਣ ਮੈਦਾਨ ਵਿੱਚ ਉਤਾਰੇ ਹਨ ਤੇ ਨੌ ਹਿੰਦੂ ਉਮੀਦਵਾਰ ਬਣਾਏ ਹਨ ਜਦੋਂਕਿ ਇੱਕ ਮੁਸਲਮਾਨ ਅਤੇ ਦੋ ਉਮੀਦਵਾਰ ਵੈਸ਼ ਸਮਾਜ ਨਾਲ ਸਬੰਧਤ ਹਨ। ਇਸੇ ਤਰ੍ਹਾਂ ਦੋਆਬੇ ਵਿੱਚ ਅੱਠ ਸਿੱਖ ਅਤੇ ਤਿੰਨ ਹਿੰਦੂ ਧਰਮ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਗਈਆਂ ਹਨ, ਜਦੋਂਕਿ ਮਾਝੇ ਵਿੱਚ ਪਾਰਟੀ ਨੇ 21 ਸਿੱਖਾਂ ਨੂੰ ਟਿਕਟਾਂ ਦਿੱਤੀਆਂ ਹਨ ਤੇ ਦੋ ਹਿੰਦੂ ਚਿਹਰੇ ਮੈਦਾਨ ਵਿੱਚ ਉਤਾਰੇ ਹਨ।

ਆਮ ਆਦਮੀ ਪਾਰਟੀ: ਆਮ ਆਦਮੀ ਪਾਰਟੀ ਦੀ ਗੱਲ ਕੀਤੀ ਜਾਵੇ, ਤਾਂ ਇਸ ਪਾਰਟੀ ਨੇ ਵੀ ਸਿੱਖਾਂ ਨੂੰ ਵਧੇਰੇ ਤਰਜ਼ੀਹ ਦਿੱਤੀ ਹੈ। ਪਾਰਟੀ ਵਲੋਂ ਸਿੱਖ ਸਮਾਜ ਤੋਂ 61 ਉਮੀਦਵਾਰ ਲਏ ਹਨ ਤੇ ਹਿੰਦੂ ਧਰਮ ਦੇ 20 ਆਗੂਆਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਪਾਰਟੀ ਨੇ ਕੁੱਲ 9 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ।

ਇਹ ਵੀ ਪੜ੍ਹੋ:ਆਮ ਆਦਮੀ ਪਾਰਟੀ ਨੇ ਉਮੀਦਵਾਰਾਂ ਦੀ 12ਵੀਂ ਸੂਚੀ ਦਾ ਵੀ ਕੀਤਾ ਐਲਾਨ

ਭਾਜਪਾ: ਭਾਜਪਾ ਨੇ ਕੁੱਲ 34 ਉਮੀਦਵਾਰ ਆਪਣੀ ਪਹਿਲੀ ਸੂਚੀ ਵਿੱਚ ਐਲਾਨੇ ਹਨ। ਪਾਰਟੀ ਨੇ 13 ਸਿੱਖਾਂ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ, ਜਦਕਿ 21 ਉਮੀਦਵਾਰ ਹਿੰਦੂ ਧਰਮ ਨਾਲ ਸਬੰਧਤ ਹਨ। ਇਸ ਪਾਰਟੀ ਵਿੱਚੋਂ ਸਿਰਫ਼ 2 ਮਹਿਲਾਵਾਂ ਹੀ ਅਜੇ ਤੱਕ ਟਿਕਟ ਹਾਸਲ ਕਰ ਸਕੀਆਂ ਹਨ।

ਇਹ ਵੀ ਪੜ੍ਹੋ:ਪੰਜਾਬ ਵਿਧਾਨਸਭਾ ਚੋਣਾਂ ਲਈ ਭਾਜਪਾ ਨੇ ਜਾਰੀ ਕੀਤੀ ਸੂਚੀ

ਅਕਾਲੀ ਦਲ ਸੰਯੁਕਤ: ਭਾਜਪਾ ਤੇ ਪੀਐਲਸੀ ਨਾਲ ਮਿਲ ਕੇ ਚੋਣ ਲੜ੍ਹ ਰਹੇ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਵੀ 12 ਉਮੀਦਵਾਰਾਂ ਦਾ ਐਲਾਨ ਕੀਤਾ ਹੈ। ਪਾਰਟੀ ਨੇ 11 ਉਮੀਦਵਾਰ ਸਿੱਖਾਂ ਵਿੱਚੋਂ ਲਏ ਹਨ, ਜਦਕਿ 1 ਹਿੰਦੂ ਚਿਹਰਾ ਚੋਣ ਮੈਦਾਨ ਵਿੱਚ ਉਤਾਰਿਆ ਹੈ। ਇੱਕ ਸਿੱਖ ਮਹਿਲਾ ਨੂੰ ਉਮੀਦਵਾਰ ਬਣਾਇਆ ਗਿਆ ਹੈ।

ਜਾਤ ਅਧਾਰਤ ਗਣਿਤ ਵੀ ਬਿਠਾਇਆ ਗਿਆ

ਜ਼ਿਕਰਯੋਗ ਹੈ ਕਿ ਧਰਮ ਅਧਾਰਤ ਟਿਕਟ ਵੰਡ ਵਿੱਚ ਜਾਤਾਂ ਦਾ ਵੀ ਇਨ੍ਹਾਂ ਪਾਰਟੀਆਂ ਨੇ ਪੂਰਾ ਧਿਆਨ ਰੱਖਿਆ ਹੈ। ਹਾਲਾਂਕਿ, ਸਿੱਖ ਉਮੀਦਵਾਰਾਂ ਵਿੱਚੋਂ ਵਧੇਰੇ ਚਿਹਰੇ ਜੱਟ ਸਿੱਖ ਸਮਾਜ ਨਾਲ ਸਬੰਧਤ ਹਨ ਤੇ ਦਲਿਤਾਂ ਨੂੰ ਉਨ੍ਹਾਂ ਦੀਆਂ ਰਾਖਵੀਆਂ ਸੀਟਾਂ ’ਤੇ ਉਮੀਦਵਾਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਪੰਜਾਬੀ, ਬ੍ਰਾਹਮਣ ਅਤੇ ਹੋਰ ਜਾਤਾਂ ਨੂੰ ਵੀ ਬਣਦੀ ਪ੍ਰਤੀਨਿਧਤਾ ਟਿਕਟਾਂ ਵਿੱਚ ਦਿੱਤੀ ਗਈ ਹੈ।

ਸਿੱਖਾਂ ਨੂੰ ਵੱਧ ਟਿਕਟਾਂ

ਜਿਕਰਯੋਗ ਹੈ ਕਿ ਪੰਜਾਬ ਵਿੱਚ ਸਿੱਖਾਂ ਦੀ ਕੁਲ ਆਬਾਦੀ 1 ਕਰੋੜ 49 ਲੱਖ 92 ਹਜਾਰ 800 ਦੇ ਕਰੀਬ ਹੈ, ਜਿਹੜਾ ਕਿ ਸੂਬੇ ਦੀ ਕੁਲ ਆਬਾਦੀ ਦਾ 58.08 ਫੀਸਦੀ ਹੈ। ਸੂਬੇ ਵਿੱਚ ਹਿੰਦੂਆਂ ਦੀ ਕੁਲ ਆਬਾਦੀ 37.92 ਫੀਸਦੀ ਹੈ ਯਾਨੀ 87 ਲੱਖ 98 ਹਜਾਰ 942 ਹੈ। ਇਸੇ ਤਰ੍ਹਾਂ ਮੁਸਲਮਾਨਾਂ ਦੀ ਆਬਾਦੀ ਤਿੰਨ ਲੱਖ 82 ਹਜਾਰ 45 ਹੈ, ਜਿਹੜਾ ਕੀ ਕੁਲ ਆਬਾਦੀ ਦਾ 1.93 ਫੀਸਦੀ ਹੈ ਤੇ ਇਸਾਈ ਧਰਮ ਦੀ ਆਬਾਦੀ 1.26 ਫੀਸਦੀ ਹੈ ਯਾਨੀ ਦੋ ਲੱਖ 92 ਹਜਾਰ 800 ਦੇ ਕਰੀਬ ਹੈ ਤੇ ਬੌਧੀਆਂ ਦੀ ਆਬਾਦੀ 0.12 ਫੀਸਦੀ ਯਾਨੀ 41.487 ਅਤੇ ਜੈਨਾਂ ਦੀ ਆਬਾਦੀ0.16 ਫੀਸਦੀ ਯਾਨੀ 39276 ਹੈ ਤੇ ਹੋਰ ਧਰਮਾਂ ਦੀ 8594 ਹੈ, ਜਿਹੜੀ ਕਿ ਸਿਰਫ 0.04 ਫੀਸਦੀ ਹੈ।

ਰਾਖਵਾਂਕਰਣ ਜਾਤ ਅਧਾਰਤ ਪਰ ਪਾਰਟੀਆਂ ਕਰਦੀਆਂ ਹਨ ਧਰਮ ਦੀ ਰਾਜਨੀਤੀ

ਆਬਾਦੀ ਦੇ ਹਿਸਾਬ ਨਾਲ ਸੀਟਾਂ ਦਾ ਜਾਤ ਅਧਾਰਤ ਵਰਗੀਕਰਣ ਕੀਤਾ ਗਿਆ ਹੈ। ਕੁਲ 117 ਸੀਟਾਂ ਵਿੱਚੋਂ 34 ਅਨੁਸੂਚਿਤ ਜਾਤਾਂ ਲਈ ਰਾਖਵੀਆਂ ਸੀਟਾਂ ਹਨ ਪਰ ਧਰਮ ਅਧਾਰਤ ਰਾਜਨੀਤੀ ਕਰਦਿਆਂ ਪਾਰਟੀਆਂ ਵੱਖ-ਵੱਖ ਧਰਮਾਂ ਦੇ ਲੋਕਾਂ ਨੂੰ ਪ੍ਰਤੀਨਿਧਤਾ ਦੇਣ ਲਈ ਉਨ੍ਹਾਂ ਨੂੰ ਟਿਕਟਾਂ ਦਿੰਦੀਆਂ ਹਨ। ਧਰਮ ਅਧਾਰ ਦੇ ਹਿਸਾਬ ਨਾਲ ਪੰਜਾਬ ਵਿੱਚ ਸਿੱਖ ਆਬਾਦੀ ਵੱਧ ਹੈ ਪਰ ਪਾਰਟੀਆਂ ਦੀ ਟਿਕਟ ਵੰਡ ਵੇਖੀ ਜਾਵੇ ਤਾਂ ਪਾਰਟੀਆਂ ਵੱਲੋਂ ਦਿੱਟੀਆਂ ਟਿਕਟਾਂ ਦਰਸਾਉਂਦੀਆਂ ਹਨ ਕਿ ਫੀਸਦੀ ਦੇ ਹਿਸਾਬ ਨਾਲ ਸਿੱਖ ਚਿਹਰਿਆਂ ਨੂੰ ਟਿਕਟਾਂ ਜਿਆਦਾ ਦਿੱਤੀਆਂ ਜਾਂਦੀਆਂ ਹਨ।

ਇਹ ਵੀ ਪੜ੍ਹੋ:ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਨੇ ਪੰਜਾਬ ਵਿਧਾਨ ਸਭਾ ਚੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਐਲਾਨੀ

Last Updated : Jan 25, 2022, 1:22 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.