ਚੰਡੀਗੜ੍ਹ: ਸੋਮਵਾਰ ਨੂੰ ਪੰਜਾਬ ਵਿੱਚ ਕੋਰੋਨਾ ਵਾਇਰਸ ਦੇ 1492 ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ ਅਤੇ 51 ਨਵੀਆਂ ਮੌਤਾਂ ਦਰਜ ਕੀਤੀਆਂ ਗਈਆਂ ਹਨ। ਕੋਰੋਨਾ ਦੇ ਇਨ੍ਹਾਂ ਨਵੇਂ ਮਾਮਲਿਆਂ ਨਾਲ ਸੂਬੇ ਵਿੱਚ ਕੋਰੋਨਾ ਮਰੀਜ਼ਾਂ ਦੀ ਗਿਣਤੀ 32695 ਹੋ ਗਈ ਹੈ। ਸੂਬੇ ਵਿੱਚ ਕੋਰੋਨਾ ਦੇ 11653 ਐਕਟਿਵ ਮਾਮਲੇ ਹਨ ਅਤੇ ਹੁਣ ਤੱਕ 862 ਲੋਕਾਂ ਦੀ ਮੌਤ ਹੋਈ ਹੈ।
ਦਿਨ ਸੋਮਵਾਰ ਨੂੰ ਜੋ ਨਵੇਂ 1492 ਮਾਮਲੇ ਆਏ ਹਨ, ਉਨ੍ਹਾਂ ਵਿੱਚ 220 ਲੁਧਿਆਣਾ, 298 ਜਲੰਧਰ, 50 ਅੰਮ੍ਰਿਤਸਰ, 130 ਪਟਿਆਲਾ, 25 ਸੰਗਰੂਰ, 65 ਮੋਹਾਲੀ, 1 ਹੁਸ਼ਿਆਰਪੁਰ, 36 ਗੁਰਦਾਸਪੁਰ, 153 ਫਿਰੋਜ਼ਪੁਰ, 8 ਪਠਾਕਨੋਟ, 1 ਤਰਨਤਾਰਨ, 153 ਬਠਿੰਡਾ, 12 ਫ਼ਤਿਹਗੜ੍ਹ ਸਾਹਿਬ, 91 ਮੋਗਾ, 19 ਐੱਸਬੀਐੱਸ ਨਗਰ, 32 ਫ਼ਰੀਦਕੋਟ, 21 ਫ਼ਾਜ਼ਿਲਕਾ, 16 ਕਪੂਰਥਲਾ, 55 ਰੋਪੜ, 38 ਮੁਕਤਸਰ, 62 ਬਰਨਾਲਾ ਅਤੇ 6 ਮਾਨਸਾ ਸ਼ਾਮਲ ਹਨ।
ਜੇਕਰ ਰਾਹਤ ਦੀ ਗੱਲ ਕਰੀਏ ਤਾਂ ਇਨ੍ਹਾਂ 32695 ਮਰੀਜ਼ਾਂ ਵਿੱਚੋਂ 20180 ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦਿੱਤੀ ਹੈ ਅਤੇ ਸੂਬੇ ਵਿੱਚ ਕੋਵਿਡ-19 ਦੇ 11653 ਐਕਟਿਵ ਮਾਮਲੇ ਹਨ।
ਪੰਜਾਬ ਦੇ ਸਿਹਤ ਵਿਭਾਗ ਵੱਲੋਂ ਸੋਮਵਾਰ ਨੂੰ ਜਾਰੀ ਕੀਤੇ ਮੀਡੀਆ ਬੁਲੇਟਿਨ ਮੁਤਾਬਕ, ਸੂਬੇ ਵਿੱਚ ਹੁਣ ਤੱਕ ਸ਼ੱਕੀ ਮਾਮਲਿਆਂ ਦੀ ਗਿਣਤੀ 7,82,463 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ।