ਚੰਡੀਗੜ੍ਹ: ਸਿੱਧੂ ਖਿਲਾਫ ਕ੍ਰਿਮਿਨਲ Contempt ਪੀਟੀਸ਼ਨ ਮਾਮਲੇ ਦੀ 25 ਨਵੰਬਰ ਨੂੰ ਸੁਣਵਾਈ ਹੋਵੇਗੀ, ਜ਼ਿਕਰਯੋਗ ਹੈ ਕਿ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ (Congress President Navjot Singh Sidhu) ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਹਨ। ਸਿੱਧੂ ਦੇ ਖਿਲਾਫ਼ ਹਾਈਕੋਰਟ ਦੇ ਵਿੱਚ ਅਪਰਾਧਿਕ ਪਟੀਸ਼ਨ ਦਾਇਰ ਕੀਤੀ ਗਈ ਸੀ। ਹਾਈਕੋਰਟ (High Court) ਦੇ ਹੀ ਵਕੀਲ ਪਰਮਪ੍ਰੀਤ ਸਿੰਘ ਬਾਜਵਾ ਦੇ ਵੱਲੋਂ ਇਹ ਪਟੀਸ਼ਨ ਦਾਇਰ ਕੀਤੀ ਗਈ ਸੀ।
ਦੱਸ ਦਈਏ ਕਿ ਹਰਿਆਣਾ ਏਜੀ ਨੇ ਅੱਜ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਿਰੁੱਧ ਦਾਇਰ ਅਪਰਾਧਿਕ ਮਾਣਹਾਨੀ ਪਟੀਸ਼ਨ 'ਤੇ ਸੁਣਵਾਈ ਕੀਤੀ। ਕ੍ਰਿਮੀਨਲ ਕੰਟੈਂਪਟ ਪਟੀਸ਼ਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਪੰਜਾਬ ਹਰਿਆਣਾ ਹਾਈਕੋਰਟ ਵਿੱਚ ਚੱਲ ਰਹੇ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਲਗਾਤਾਰ ਟਵੀਟ ਕਰਨ ਅਤੇ ਨਿਆਂਪਾਲਿਕਾ 'ਤੇ ਵਾਰ-ਵਾਰ ਸਵਾਲ ਉਠਾਉਣ ਦੇ ਦੋਸ਼ ਹੇਠ ਸ਼ਿਕਾਇਤ ਦਰਜ ਕਰਵਾਈ ਗਈ ਸੀ
ਬਾਜਵਾ ਨੇ ਕਿਹਾ ਕਿ ਅਸੀਂ ਸਾਰੇ ਤੱਥ ਏਜੀ ਦੇ ਸਾਹਮਣੇ ਰੱਖ ਦਿੱਤੇ ਹਨ। ਐਡਵੋਕੇਟ ਜਨਰਲ ਨੇ ਸਾਡੇ ਤੋਂ ਕੁਝ ਹੋਰ ਤਕਨੀਕੀ ਜਾਣਕਾਰੀ ਮੰਗੀ ਹੈ। ਅਸੀਂ ਇਸ ਮਾਮਲੇ ਵਿੱਚ ਕੁਝ ਫੈਸਲਾ ਵੀ ਪੇਸ਼ ਕਰਾਂਗੇ। ਬਾਜਵਾ ਨੇ ਕਿਹਾ ਕਿ ਮੇਰੇ 'ਤੇ ਅਕਾਲੀ ਦਲ ਨਾਲ ਜੁੜੇ ਹੋਣ ਦੇ ਲਾਏ ਜਾ ਰਹੇ ਦੋਸ਼ ਸਹੀ ਨਹੀਂ ਹਨ। ਮੇਰੀ ਫੋਟੋ ਵੀ ਸੁੱਖੀ ਰੰਧਾਵਾ ਜੀ ਨਾਲ ਬਹੁਤ ਸਾਰੇ ਕਾਂਗਰਸੀ ਮੰਤਰੀਆਂ ਕੋਲ ਹੈ। ਅਤੇ ਹਰ ਵਿਅਕਤੀ ਕਿਸੇ ਨਾ ਕਿਸੇ ਪਾਰਟੀ ਨੂੰ ਵੋਟ ਪਾਉਂਦਾ ਹੈ। ਸਵਾਲ ਨਿਆਂਇਕ ਪ੍ਰਕਿਰਿਆ 'ਤੇ ਦਬਾਅ ਪਾਉਣ ਦਾ ਹੈ। ਇਸ ਲਈ ਅਸੀਂ ਸਮੱਗਰੀ ਫਾਈਲ ਕੀਤੀ ਹੈ। ਹੁਣ ਮਾਮਲੇ ਦੀ ਅਗਲੀ ਸੁਣਵਾਈ 25 ਨਵੰਬਰ ਨੂੰ ਹੋਵੇਗੀ।