ਚੰਡੀਗੜ੍ਹ: ਐਤਵਾਰ ਨੂੰ ਚੈਂਬਰ ਦੇ ਪੀਐਲ ਲੋਖੰਡੇ ਰੋਡ 'ਤੇ ਦੋ ਭਰਾਵਾਂ ਅਤੇ ਸਮੇਤ ਤਿੰਨ ਵਿਅਕਤੀਆਂ 'ਤੇ ਹਮਲਾ ਹੋਇਆ ਸੀ। ਇਸ ਮਾਮਲੇ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਰੋਸ ਜਾਹਿਰ ਕੀਤਾ ਹੈ। ਮੁੱਖ ਮੰਤਰੀ ਨੇ ਮੰਗ ਕੀਤੀ ਹੈ ਕਿ ਇਸ ਮਾਮਲੇ ਵਿੱਚ ਦੌਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।
ਮੁੱਖ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਸਹੀ ਤੇ ਨਿਰਪਖ ਜਾਂਚ ਯਕੀਨੀ ਬਣਾਈ ਜਾਵੇ ਅਤੇ ਦੋਸ਼ੀਆਂ 'ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ। ਤਿਲਕ ਨਗਰ ਥਾਣੇ ਅਨੁਸਾਰ 34 ਸਾਲਾ ਕੀਰਤੀ ਸਿੰਘ, ਸੁਰੇਂਦਰ ਸਿੰਘ ਰਾਣਾ ਅਤੇ ਉਸ ਦਾ ਭਰਾ ਇੰਦਰ ਸਿੰਘ (33) ਅਤੇ ਉਸ ਦਾ ਦੋਸਤ ਮਸੂਦ ਸ਼ੇਖ, 22 ਸਾਲ, ਨਾਗੇਵਾੜੀ, ਪੀਐਲ ਲੋਖੰਡੇ ਵਿਖੇ ਇੱਕ ਪਬਲਿਕ ਟਾਇਲਟ ਨੇੜੇ ਸਨ, ਜਦੋਂ ਉਨ੍ਹਾਂ ਦੀ 38 ਸਾਲਾ ਸਦੀਮ ਸਿਦੀਕੀ ਨਾਲ ਬਹਿਸ ਹੋਈ।
ਤਿਲਕ ਨਗਰ ਥਾਣੇ ਦੇ ਸੀਨੀਅਰ ਪੁਲਿਸ ਇੰਸਪੈਕਟਰ ਸੁਸ਼ੀਲ ਕੰਬਲੇ ਨੇ ਕਿਹਾ ਕਿ ਕੀਰਤੀ ਸਿੰਘ ਦੇ ਪਿਤਾ ਜਨਤਕ ਟਾਇਲਟ ਚਲਾਉਂਦੇ ਹਨ। ਉਸ ਨੇ ਸਿੱਦੀਕੀ ਨੂੰ ਟਾਇਲਟ ਦੀ ਵਰਤੋਂ ਕਰਨ ਤੋਂ ਪਹਿਲਾਂ ਮਾਸਕ ਪਹਿਨਣ ਲਈ ਕਿਹਾ, ਜਿਸ ਕਾਰਨ ਉਨ੍ਹਾਂ ਦਰਮਿਆਨ ਬਹਿਸ ਹੋ ਗਈ, ਬਾਅਦ ਵਿੱਚ ਰਾਤ ਕਰੀਬ 8.15 ਵਜੇ ਸਿਦੀਕ ਅਤੇ ਉਸ ਦੇ ਤਿੰਨ ਸਾਥੀਆਂ ਨੇ ਕੀਰਤੀ ਸਿੰਘ, ਇੰਦਰਸਿੰਘ ਅਤੇ ਮਸੂਦ ਤੇ ਬਾਂਸ ਦੀ ਸੋਟੀ ਨਾਲ ਹਮਲਾ ਕਰ ਦਿੱਤਾ, ਜਦੋਂਕਿ ਇੰਦਰਸਿੰਘ ਦੇ ਸਿਰ ਅਤੇ ਪਿੱਠ ਉੱਤੇ ਤਲਵਾਰ ਅਤੇ ਕਟਰ ਨਾਲ ਹਮਲਾ ਕੀਤਾ ਗਿਆ। ਮੁਲਜ਼ਮਾਂ ਦਾ ਪਹਿਲਾ ਵੀ ਅਪਰਾਧਿਕ ਪਛੋਕੜ ਦੱਸਿਆ ਜਾ ਰਿਹਾ ਹੈ।