ਚੰਡੀਗੜ੍ਹ: ਐਫਸੀਆਈ ਦੀ ਤਰਫੋਂ ਪੰਜਾਬ ਸਰਕਾਰ ਨੂੰ ਇੱਕ ਪੱਤਰ ਲਿਖ ਕੇ ਕਣਕ ਦੀ ਫਸਲ ਦੀ ਖ਼ਰੀਦ ’ਚ ਨਮੀ ਦੀ ਮਾਤਰਾ ਨੂੰ ਲੈ ਕੇ ਬਹੁਤ ਸਾਰੀਆਂ ਸ਼ਰਤਾਂ ਲਗਾਈਆਂ ਜਾ ਰਹੀਆਂ ਸਨ। ਜਿਸ ਬਾਰੇ ਹੁਣ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸਪਸ਼ਟ ਤੌਰ 'ਤੇ ਇੱਕ ਪੱਤਰ ਲਿਖਿਆ ਹੈ ਕਿ ਪੁਰਾਣੇ ਢੰਗ ਨਾਲ ਪੰਜਾਬ ਵਿੱਚ ਫਸਲ ਦੀ ਖ਼ਰੀਦ ਕੀਤੀ ਜਾਏਗੀ। ਕਿਉਂਕਿ ਐਫਸੀਆਈ ਅਧਿਕਾਰੀ ਬੰਦ ਏਸੀ ਕਮਰਿਆਂ ਵਿੱਚ ਬੈਠ ਕੇ ਸਟੇਕਹੋਲਡਰਾਂ ਨਾਲ ਗੱਲਬਾਤ ਕੀਤੇ ਬਗੈਰ ਨਵੀਂਆਂ ਸ਼ਰਤਾਂ ਲਗਾ ਰਹੇ ਹਨ, ਜੋ ਕਿ ਗਲਤ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਇੱਕ ਪੱਤਰ ਵਿੱਚ, ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਦੇ ਕਾਰਨ ਪ੍ਰਸ਼ਾਸਨ ਨੂੰ ਵੀ ਫਸਲ ਦੀ ਖਰੀਦ ਕਰਨ ਲਈ ਬਹੁਤ ਸਾਰੇ ਵਾਧੂ ਇੰਤਜ਼ਾਮ ਕਰਨੇ ਪਏ ਹਨ। ਅਤੇ ਵੱਧ ਫਸਲ ਹੋਣ ਕਾਰਨ 45 ਤੋਂ 50 ਦਿਨਾਂ ਦੇ ਅੰਦਰ, ਕਿਸਾਨਾਂ ਲਈ ਮੰਡੀਆਂ ਦੇ ਤਮਾਮ ਇੰਤਜ਼ਾਮ ਕਰਨ ਲਈ ਸਮਾਂ ਵੀ ਜ਼ਿਆਦਾ ਚਾਹੀਦਾ ਹੁੰਦਾ ਹੈ। ਪਰ ਜਿਸ ਢੰਗ ਨਾਲ ਦਿੱਲੀ ’ਚ ਬੈਠੇ ਐੱਫਸੀਆਈ ਦੇ ਅਧਿਕਾਰੀ ਲਗਾਤਾਰ ਨਵੀਂਆ ਸ਼ਰਤਾਂ ਤੇ ਪਾਬੰਦੀਆਂ ਲਗਾ ਰਹੇ ਹਨ, ਉਸ ਢੰਗ ਨਾਲ ਕਣਕ ਦੀ ਖ਼ਰੀਦ ਪ੍ਰਕਿਰਿਆ ’ਚ ਜ਼ਿਆਦਾ ਸਮਾਂ ਲਗੇਗਾ।
DDSW ਅਤੇ ISS ਤਹਿਤ ਮਿਲਾਵਟ ਵਾਲੀ ਫ਼ਸਲ, ਛੋਟੇ ਅਤੇ ਟੁੱਟੇ ਹੋਏ ਕਣਕ ਦੇ ਦਾਣੇ ਕਿਸਾਨਾਂ ਵੱਲੋਂ ਜਾਣਬੁੱਝ ਕੇ ਨਹੀਂ ਦਿੱਤੇ ਜਾਂਦੇ, ਬਲਕਿ ਜਦੋਂ ਫ਼ਸਲ ਦੀ ਕਟਾਈ ਕੀਤੀ ਜਾਂਦੀ ਹੈ ਤਾਂ ਮੌਸਮ ’ਚ ਕਿੰਨੀ ਨਮੀ ਹੈ ਇਹ ਕੁਦਰਤ ’ਤੇ ਹੁੰਦਾ ਹੈ। ਛੋਟਾ ਅਤੇ ਟੁੱਟਿਆ ਹੋਇਆ ਕਣਕ ਦਾ ਦਾਣਾ ਮੌਸਮ ਦੇ ਤਾਪਮਾਨ ਦੇ ਬਦਲਾਓ ’ਤੇ ਨਿਰਭਰ ਕਰਦਾ ਹੈ ਅਤੇ ਆਟੇ ਦੇ ਨਾਲ ਮਿਲਾਏ ਜਾਣ ਵਾਲੇ ਹੋਰ ਕੀਟ ਨਾਸ਼ਕਾਂ ’ਤੇ ਵੀ ਨਿਰਭਰ ਕਰਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਭਾਰਤੀ ਖਾਧ ਆਪੂਰਤੀ ਵਿਭਾਗ ਨੂੰ ਚਿੱਠੀ ਲਿੱਖ ਕੇ ਇਹ ਮੰਗ ਵੀ ਕੀਤੀ ਹੈ ਕਿ ਪੁਰਾਣੇ ਢੰਗ ਨਾਲ ਹੀ ਖ਼ਰੀਦ ਪ੍ਰਕਿਰਿਆ ਜਾਰੀ ਰਹਿਣੀ ਚਾਹੀਦੀ ਹੈ ਤਾਂਕਿ ਕੋਰੋਨਾ ਮਹਾਂਮਾਰੀ ਦੇ ਪ੍ਰਕੋਪ ਦੇ ਚੱਲਦਿਆਂ ਕਿਸਾਨਾਂ ਨੂੰ ਆਰਥਿਕ ਮੰਦੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜੇਕਰ ਐੱਫ਼ਸੀਆਈ ਨੂੰ ਲੱਗਦਾ ਹੈ ਕਿ ਨਵੇਂ ਨਿਯਮਾਂ ਮੁਤਾਬਕ ਖ਼ਰੀਦ ਪ੍ਰਕਿਰਿਆ ਹੋਣੀ ਚਾਹੀਦੀ ਹੈ ਤਾਂ ਸਭ ਤੋਂ ਪਹਿਲਾਂ ਸਟੇਕਹੋਲਡਰਾਂ ਨਾਲ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਸੀ ਤੇ ਬਾਅਦ ’ਚ ਨਿਯਮ ਤੇ ਸ਼ਰਤਾਂ ਲਾਗੂ ਕੀਤੀਆਂ ਜਾਣੀਆਂ ਚਾਹੀਦੀਆਂ ਸਨ।