ਚੰਡੀਗੜ੍ਹ: ਜਿਵੇਂ-ਜਿਵੇਂ ਵਿਧਾਨਸਭਾ ਚੋਣਾਂ ਨੇੜੇ ਆ ਰਹੀਆਂ ਹਨ ਉਵੇਂ ਹੀ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਰਿਹਾ ਹੈ। ਜਿਵੇਂ ਹੀ ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਦਲਿਤ ਚਹਿਰੇ ਨੂੰ ਡਿਪਟੀ ਮੁੱਖ ਮੰਤਰੀ (Deputy CM) ਬਣਾਉਣ ਦਾ ਐਲਾਨ ਕੀਤਾ ਗਿਆ ਉਵੇਂ ਹੀ ਸਿਆਸੀ ਗਲਿਆਰਿਆਂ ਵਿੱਚ ਹਰ ਸਿਆਸੀ ਪਾਰਟੀ ਦਲਿਤ ਲੀਡਰਾਂ ਨੂੰ ਵੱਡੇ ਅਹੁਦੇ ਦੇਣ ਦਾ ਐਲਾਨ ਕਰ ਰਹੀ ਹੈ।
ਇਹ ਵੀ ਪੜੋ: ਕੈਪਟਨ ਨੇ ਖੇਤੀਬਾੜੀ, ਬਾਗਬਾਨੀ ਤੇ ਜਲ ਸੰਭਾਲ ਵਿਭਾਗਾਂ ਦੇ ਕੰਮਕਾਜ ਦਾ ਲਿਆ ਜਾਇਜਾ
11:30 ਵਜੇ ਹੋਵੇਗੀ ਸਾਂਝੀ ਪ੍ਰੈੱਸ ਕਾਨਫਰੰਸ
ਇਸੇ ਵਿਚਾਲੇ ਸ਼੍ਰੋਮਣੀ ਅਕਾਲੀ ਦਲ (Shiromani Akali Dal) ਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਗੱਠਜੋੜ (Akali Dal-BSP Alliance) ਦੀ ਚਰਚਾ ਵੀ ਛਿੜੀ ਹੋਈ ਹੈ ਜਿਸ ਸਬੰਧੀ ਅੱਜ 11:30 ਵਜੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਅਤੇ ਬਹੁਜਨ ਸਮਾਜ ਪਾਰਟੀ (Bahujan Samaj Party) ਦੇ ਜਨਰਲ ਸੱਕਤਰ ਸਤੀਸ਼ ਚੰਦਰਾ ਮਿਸ਼ਰਾ ਨੇ ਚੰਡੀਗੜ੍ਹ ਵਿਖੇ ਸਾਂਝੀ ਪ੍ਰੈਸ ਵਾਰਤਾ ਕਰਨੀ ਹੈ। ਇਸ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਦੇ ਗੱਠਜੋੜ (Akali Dal-BSP Alliance) ਦਾ ਰਸਮੀ ਐਲਾਨ ਕੀਤਾ ਜਾਵੇਗਾ।
18 ਸੀਟਾਂ ’ਤੇ ਬਣੀ ਸਹਿਮਤੀ
ਸੂਤਰਾਂ ਮੁਤਾਬਿਕ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ (Sukhbir Singh Badal) ਬਹੁਜਨ ਸਮਾਜ ਪਾਰਟੀ (Bahujan Samaj Party) ਨੂੰ 18 ਸੀਟਾਂ ਉੱਪਰ ਦਲਿਤ ਉਮੀਦਵਾਰ ਉਤਾਰਨ ਲਈ ਸਹਿਮਤੀ ਦੇ ਚੁੱਕੇ ਹਨ।
ਇਹ ਵੀ ਪੜੋ: Punjab Congress Conflict: ਕੈਪਟਨ ਦੇ ਹੱਕ ’ਚ ਸੋਨੀਆ, ਲੋਕਾਂ ਦੀ ਸਿੱਧੂ ਪ੍ਰਤੀ ਹਮਦਰਦੀ ?