ਚੰਡੀਗੜ੍ਹ:ਹਾਈਕੋਰਟ ਵਿਚ ਇਕ ਮੁਸਲਿਮ ਜੋੜੇ ਦੀ ਸੁਰੱਖਿਆ ਦਾ ਮਾਮਲਾ ਸਾਹਮਣੇ ਆਇਆ ਹੈ।ਜਿਸ ਵਿਚ 19 ਸਾਲ ਦੀ ਲੜਕੀ ਅਤੇ ਉਸਦੇ ਪਤੀ 67 ਸਾਲ ਦਾ ਹੈ। 7 ਬੱਚਿਆਂ ਦੇ ਪਿਤਾ ਨਾਲ ਵਿਆਹ ਕਰਨ ਵਾਲੀ ਲੜਕੀ ਨੇ ਹਾਈਕੋਰਟ (High Court) ਵਿਚ ਦੱਸਿਆ ਹੈ ਕਿ ਉਹ ਆਪਣੇ ਪਤੀ ਦੇ ਨਾਲ ਖੁਸ਼ ਹੈ ਅਤੇ ਇਹ ਨਿਕਾਹ (Marriage) ਉਸ ਨੇ ਆਪਣੀ ਮਾਂ ਅਤੇ ਭਰਾ ਦੀ ਸਹਿਮਤੀ ਨਾਲ ਕੀਤੀ ਹੈ।ਉਸ ਨੇ ਆਪਣੇ ਬਿਆਨ ਤੋਂ ਬਾਅਦ ਮੁਸਲਿਮ ਜੋੜੇ ਨੇ ਸੁਰੱਖਿਆਂ ਦੀ ਪਟੀਸ਼ਨ ਵਾਪਸ ਲੈ ਲਈ ਹੈ।ਹਾਈਕੋਰਟ ਦੇ ਜਸਟਿਸ ਜੇ ਐਸ ਪੁਰੀ ਨੇ ਸਵੀਕਾਰ ਕਰਦੇ ਹੋਏ ਮਾਮਲਾ ਖਾਰਜ ਕਰ ਦਿੱਤਾ।
ਹਾਈਕੋਰਟ ਨੇ ਪਲਵਲ ਦੇ ਐਸਪੀ ਨੂੰ ਇਸ ਮਾਮਵੇ ਵਿਚ ਸਟੇਟਸ ਰਿਪੋਰਟ ਫਾਇਲ ਕਰਨ ਲਈ ਕਿਹਾ ਸੀ।ਰਿਪੋਰਟ ਦਾਖਿਲ ਕੀਤੀ ਗਈ ਜਿਸ ਵਿਚ ਦੱਸਿਆ ਗਿਆ ਹੈ ਕਿ ਲੜਕੀ ਨੇ ਆਪਣੇ ਪਹਿਲੇ ਪਤੀ ਨੂੰ ਤਲਾਕ ਨਹੀਂ ਦਿੱਤਾ ਹੈ।ਜੋ ਜਿਉਂਦਾ ਹੈ ਅਤੇ ਦੂਜਾ ਨਿਕਾਹ ਕਰ ਲਿਆ ਹੈ।ਦੂਜੇ ਪਾਸੇ 67 ਸਾਲ ਦੇ ਪੁਰਸ਼ ਦੇ 7 ਬੱਚੇ ਹੈ।ਇਹਨਾਂ ਵਿਚ 4 ਲੜਕੇ ਅਤੇ 3 ਲੜਕੀਆ ਹਨ ਅਤੇ ਇਨ੍ਹਾਂ ਦੇ ਵਿਆਹ ਹੋ ਚੁੱਕੇ ਹਨ।ਲੜਕੀ ਨੇ ਇਹ ਬਿਆਨ ਮਜਿਸਟਰੇਟ ਦੇ ਸਾਹਮਣੇ ਦਰਜ ਕਰਵਾਏ ਸਨ ਅਤੇ ਜਿਸ ਵਿਚ ਉਸਨੇ ਕਿਹਾ ਕਿ ਉਹ ਆਪਣੀ ਇੱਛਾ ਨਾਲ ਵਿਆਹ ਕਰ ਪਤੀ ਦੇ ਘਰ ਰਹਿ ਰਹੀ ਹੈ।