ਚੰਡੀਗੜ੍ਹ: ਇਕ ਪਾਸੇ ਜਿੱਥੇ ਪੰਜਾਬ ਕਾਂਗਰਸ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨ ਬਣਨ ਦੇ ਜਸ਼ਨ ਮਨਾਉਂਦੀ ਨਜ਼ਰ ਆ ਰਹੀ ਹੈ ਦੂਜੇ ਪਾਸੇ ਕੱਚੇ ਅਧਿਆਪਕ ਕਈ ਦਿਨਾਂ ਤੋਂ ਮੁਹਾਲੀ ਸਿੱਖਿਆ ਬੋਰਡ ਦਫਤਰ ਬਾਹਰ ਸਰਕਾਰ ਦਾ ਪਿੱਟ ਸਿਆਪਾ ਕਰਦੇ ਨਜ਼ਰ ਆ ਰਹੇ ਹਨ । ਪੰਜਾਬ ਸਕੱਤਰੇਤ ਵਿਖੇ ਕੱਚੇ ਅਧਿਆਪਕ ਯੂਨੀਅਨ ਦੀ ਪੰਜਾਬ ਸਰਕਾਰ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਨਾਲ ਬੈਠਕ ਹੋਈ ।
ਬੈਠਕ ਤੋਂ ਬਾਅਦ ਪ੍ਰਦਰਸ਼ਨਕਾਰੀ ਆਗੂਆਂ ਨੇ ਕਿਹਾ ਕਿ ਸਾਡੀ ਬੈਠਕ ਸਿੱਖਿਆ ਮੰਤਰੀ ਦੇ ਨਾਲ ਕਰਵਾਉਣ ਦੀ ਗੱਲ ਕਹੀ ਗਈ ਸੀ ਸਿੱਖਿਆ ਮੰਤਰੀ ਇਸ ਬੈਠਕ ਵਿਚ ਸ਼ਾਮਲ ਨਹੀਂ ਹੋਏ ਅਤੇ ਅਫ਼ਸਰਾਂ ਵੱਲੋਂ ਸਾਡੀਆਂ ਮੰਗਾਂ ਮੰਨਣ ‘ਤੇ ਕੋਰੀ ਨਾਂਹ ਕਰ ਦਿੱਤੀ ਗਈ ਹੈ।
ਉਨ੍ਹਾਂ ਕਿਹਾ ਕਿ ਕੁੱਲ 13 ਹਜ਼ਾਰ ਕੱਚੇ ਅਧਿਆਪਕ ਹਨ ਅਤੇ ਸਰਕਾਰ ਵੱਲੋਂ ਐਨਟੀਟੀ ਦੀਆਂ 8393 ਪੋਸਟਾਂ ਜੋ ਪਹਿਲਾਂ ਕੱਢੀਆਂ ਸਨ ਉਹੀ ਰੱਖਣ ਵਾਸਤੇ ਕਿਹਾ ਗਿਆ। ਆਗੂ ਨੇ ਕਿਹਾ ਕਿ ਸਰਕਾਰ ਸਿਰਫ਼ ਸਾਨੂੰ ਲਾਰੇ ਲਾ ਰਹੀ ਹੈ ਅਤੇ ਹੁਣ ਅਸੀਂ ਵੀ ਆਪਣਾ ਸੰਘਰਸ਼ ਤੇਜ਼ ਕਰਨ ਦਾ ਮਨ ਬਣਾ ਲਿਆ। ਉਨ੍ਹਾਂ ਕਿਹਾ ਕਿ ਜੇ ਜਲਦ ਉਨ੍ਹਾਂ ਦੀਆਂ ਮੰਗਾਂ ਵੱਲ ਧਿਆਨ ਨਹੀਂ ਦਿੱਤਾ ਗਿਆ ਤਾਂ ਸਿੱਖਿਆ ਸਕੱਤਰ ਖਿਲਾਫ਼ ਮੋਰਚਾ ਖੋਲ੍ਹਣਗੇ।
ਇਹ ਵੀ ਪੜ੍ਹੋ: ਵਿਦਿਆਰਥੀਆਂ ਨੂੰ ਕਿਤਾਬਾਂ ਨਾਲ ਜੋੜਨ ਲਈ ਸਰਕਾਰੀ ਸਕੂਲਾਂ ’ਚ ਲਾਇਆ ਲਾਇਬ੍ਰੇਰੀ ਲੰਗਰ