ETV Bharat / city

ਠੰਡ ਨੇ ਤੋੜਿਆ 14 ਸਾਲ ਦਾ ਰਿਕਾਰਡ, ਪੰਜਾਬ ਹਰਿਆਣਾ ਸਮੇਤ ਦਿੱਲੀ 'ਚ ਡਿੱਗਿਆ ਪਾਰਾ - ਤਾਪਮਾਨ ਆਮ ਨਾਲੋਂ ਘੱਟ

ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਈ ਥਾਵਾਂ 'ਤੇ ਸ਼ੁੱਕਰਵਾਰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਦਿੱਲੀ 'ਚ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੇ 14 ਸਾਲ 'ਚ ਨਵੰਬਰ ਮਹੀਨੇ ਸਭ ਤੋਂ ਘੱਟ ਹੈ।

ਠੰਡ ਨੇ ਤੋੜਿਆ 14 ਸਾਲ ਦਾ ਰਿਕਾਰਡ, ਪੰਜਾਬ ਹਰਿਆਣਾ ਸਮੇਤ ਦਿੱਲੀ 'ਚ ਡਿੱਗੀਆ ਪਾਰਾ

author img

By

Published : Nov 21, 2020, 2:55 PM IST

ਚੰਡੀਗੜ੍ਹ: ਪੰਜਾਬ, ਹਰਿਆਣਾ ਤੇ ਦਿੱਲੀ 'ਚ ਕਈ ਥਾਵਾਂ 'ਤੇ ਸ਼ੁੱਕਰਵਾਰ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ। ਦਿੱਲੀ 'ਚ ਘੱਟੋ ਘੱਟ ਤਾਪਮਾਨ 7.5 ਡਿਗਰੀ ਸੈਲਸੀਅਸ ਰਿਹਾ ਜੋ ਪਿਛਲੇ 14 ਸਾਲ 'ਚ ਸਭ ਤੋਂ ਘੱਟ ਹੈ।

ਮੌਸਮ ਵਿਭਾਗ ਦੇ ਖੇਤਰੀ ਭਵਿੱਖਬਾਣੀ ਕੇਂਦਰ ਦੇ ਪ੍ਰਮੁੱਖ ਕੁਲਦੀਪ ਸ਼੍ਰੀਵਾਸਤਵ ਨੇ ਦੱਸਿਆ ਕਿ 29 ਨਵੰਬਰ, 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਦਾ ਤਾਪਮਾਨ ਨਵੰਬਰ 'ਚ ਏਨਾ ਘੱਟ ਹੋਇਆ ਹੈ। 29 ਨਵੰਬਰ, 2006 ਨੂੰ ਉੱਥੋਂ ਦਾ ਘੱਟੋ ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

ਦਿੱਲੀ 'ਚ ਇਸ ਮੌਸਮ 'ਚ ਪਹਿਲੀ ਵਾਰ ਸ਼ੀਤ ਲਹਿਰ ਦੇ ਆਸਾਰ

ਮੌਸਮ ਵਿਭਾਗ ਮੁਤਾਬਕ ਦਿੱਲੀ 'ਚ ਪਹਿਲੀ ਵਾਰ ਸ਼ੀਤ ਲਹਿਰ ਦੇ ਆਸਾਰ ਹਨ। ਆਮ ਤੌਰ 'ਤੇ ਮੈਦਾਨੀ ਇਲਾਕਿਆਂ 'ਚ ਲਗਾਤਾਰ ਦੋ ਦਿਨ ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਰਹੇ ਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ ਤਦ ਮੌਸਮ ਵਿਭਾਗ ਸ਼ੀਤ ਲਹਿਰ ਦਾ ਐਲਾਨ ਕਰਦਾ ਹੈ।

ਸ੍ਰੀਵਾਸਤਵ ਨੇ ਕਿਹਾ ਕਿ ਜੇਕਰ ਸ਼ਨੀਵਾਰ ਨੂੰ ਵੀ ਸਥਿਤੀ ਅਜਿਹੀ ਹੀ ਰਹਿੰਦੀ ਹੈ ਤਾਂ ਅਸੀਂ ਸ਼ਨੀਵਾਰ ਸ਼ੀਤ ਲਹਿਰ ਦਾ ਐਲਾਨ ਕਰਨਗੇ। ਦਿੱਲੀ 'ਚ ਪਿਛਲੇ ਸਾਲ ਨਵੰਬਰ 'ਚ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਇਸ ਤਰ੍ਹਾਂ 2018 'ਚ ਘੱਟੋ ਘੱਟ ਤਾਪਮਾਨ 10.5 ਡਿਗਰੀ ਸੈਲਸੀਅਸ ਅਤੇ 2017 'ਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ।

28 ਨਵੰਬਰ, 1938 ਨੂੰ ਦਰਜ ਕੀਤਾ ਗਿਆ ਸੀ 3.9 ਡਿਗਰੀ ਸੈਲਸੀਅਸ ਤਾਪਮਾਨ

ਅੰਕੜਿਆਂ ਮੁਤਾਬਕ ਹੁਣ ਤਕ ਨਵੰਬਰ 'ਚ ਸਭ ਤੋਂ ਘੱਟ ਤਾਪਮਾਨ 28 ਨਵੰਬਰ 1938 ਨੂੰ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਦੀ ਭਵਿੱਖਬਾਣੀ ਦੱਸਣ ਵਾਲੀ ਨਿੱਜੀ ਏਜੰਸੀ ਸਕਾਈਮੈਟ ਵੈਦਰ ਦੇ ਇਕ ਮਾਹਿਰ ਮਹੇਸ਼ ਪਾਲਾਵਤ ਨੇ ਕਿਹਾ ਕਿ ਪੱਛਮੀ ਹਿਮਾਲਿਆ ਖੇਤਰ ਵੱਲੋਂ ਬਰਫੀਲੀਆਂ ਹਵਾਵਾਂ ਦੇ ਆਉਣ ਕਾਰਨ ਤਾਪਮਾਨ 'ਚ ਗਿਰਾਵਟ ਆਈ ਤੇ ਸ਼ਨੀਵਾਰ ਤਕ ਅਜਿਹੀ ਸਥਿਤੀ ਬਣੀ ਰਹੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.