ETV Bharat / city

ਕਿਸਾਨਾਂ ਵਿਰੁੱਧ ਜਾ ਕੇ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਖੜ੍ਹਾ ਹੋਇਆ ਸਨੀ ਦਿਓਲ! - ਸਨੀ ਦਿਓਲ ਨੇ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਖੜ੍ਹੇ

ਕਿਸਾਨਾਂ ਵੱਲੋਂ ਖੇਤੀ ਆਰਡੀਨੈਂਸਾ ਦੇ ਕੀਤੇ ਜਾ ਰਹੇ ਭਾਰੀ ਵਿਰੋਧ ਦੇ ਬਾਵਜੂਦ ਗੁਰਦਾਸਪੁਰ ਤੋਂ ਸਾਂਸਦ ਅਤੇ ਸਨੀ ਦਿਓਲ ਨੇ ਇਨ੍ਹਾਂ ਕਿਸਾਨ ਮਾਰੂ ਆਰਡੀਨੈਂਸਾਂ ਦੀ ਖੁੱਲ੍ਹ ਕੇ ਹਮਾਇਤ ਕੀਤੀ ਹੈ।

Sunny Deol says agricultural ordinances will help farmers get better price
ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਜਾ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਖੜ੍ਹਾ ਹੋਇਆ ਸਨੀ ਦਿਓਲ!
author img

By

Published : Sep 18, 2020, 5:13 PM IST

ਚੰਡੀਗੜ੍ਹ: ਖੇਤੀ ਆਰਡੀਨੈਂਸਾਂ ਦੇ ਵਿਰੋਧ ਵਿੱਚ ਸਮੁੱਚਾ ਪੰਜਾਬ ਸੜਕਾਂ 'ਤੇ ਉੱਤਰਿਆ ਹੋਇਆ ਹੈ। ਕਾਂਗਰਸ, ਅਕਾਲੀ ਦਲ, ਆਪ ਅਤੇ ਬਾਕੀ ਪਾਰਟੀਆਂ ਇਨ੍ਹਾਂ ਖੇਤੀ ਆਰਡੀਨੈਂਸਾਂ ਦਾ ਤਿੱਖਾ ਵਿਰੋਧ ਕਰ ਰਹੀਆਂ ਹਨ। ਇਸ ਦੌਰਾਨ ਪੰਜਾਬ ਭਾਜਪਾ ਖਾਮੌਸ਼ ਮੁਦਰਾ ਵਿੱਚ ਵਿਖਾਈ ਦੇ ਰਹੀ ਹੈ। ਇਸ ਸਭ ਤੋਂ ਹੱਟ ਕੇ ਅਦਾਕਾਰ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਮੈਂਬਰ ਸਨੀ ਦਿਓਲ ਨੇ ਖੇਤੀ ਆਰਡੀਨੈਂਸਾਂ ਦੇ ਹੱਕ ਵਿੱਚ ਖੜ੍ਹੇ ਹੋ ਗਏ ਹਨ।

  • भारत सरकार ने इस बात को मान्यता दी है कि किसान बेहतर मूल्य पर अपने कृषि उत्पाद को अपनी पसंद के स्थान पर बेच सकता है जिससे संभावित खरीदारों की संख्या में बढ़ोतरी होगी।#JaiKisan#AatmaNirbharKrishi

    — Sunny Deol (@iamsunnydeol) September 18, 2020 " class="align-text-top noRightClick twitterSection" data=" ">

ਆਪਣੇ ਟਵੀਟਰ ਹੈਂਡਲ 'ਤੇ ਟਵੀਟ ਸੁਨੇਹਿਆਂ ਦੇ ਰਾਹੀਂ ਸਨੀ ਦਿਓਲ ਕਿਸਾਨ ਮਾਰੂ ਆਰਡੀਨੈਂਸਾਂ ਦੇ ਹੱਕ ਵਿੱਚ ਖੜ੍ਹੇ ਹੋ ਚੁੱਕੇ ਹਨ। ਉਨ੍ਹਾਂ ਪੰਜਾਬ ਤੋਂ ਲੋਕ ਸਭਾ ਮੈਂਬਰ ਹੁੰਦੇ ਹੋਏ ਹਿੰਦੀ ਵਿੱਚ ਲਿਖੇ ਆਪਣੇ ਟੀਵਟ ਸੁਨੇਹਿਆਂ ਵਿੱਚ ਲਿਖਿਆ ਹੈ ਕਿ " ਭਾਰਤ ਸਰਕਾਰ ਇਸ ਗੱਲ ਨੂੰ ਮਾਨਤਾ ਦਿੰਦ ਹੈ ਕਿ ਕਿਸਾਨ ਵਧੀਆ ਕੀਮਤ 'ਤੇ ਆਪਣੀ ਖੇਤੀ ਜਿਣਸ ਨੂੰ ਆਪਣੀ ਪਸੰਦ ਦੇ ਥਾਂ 'ਤੇ ਵੇਚ ਸਕਦਾ ਹੈ। ਜਿਸ ਨਾਲ ਸੰਭਾਵਿਤ ਖਰੀਦਦਾਰਾਂ ਦੀ ਗਿਣਤੀ ਵਿੱਚ ਵਾਧਾ ਹੋਵੇਗਾ।"

  • फसल उत्पादन के दौरान फसल पर किसान का मालिकाना हक बना रहेगा एवं फसल का बीमा कराया जाएगा तथा आवश्यकता होने पर किसान वित्तीय संस्थानों से ऋण भी ले सकेंगे।#JaiKisan#AatmaNirbharKrishi

ਇਨ੍ਹਾਂ ਆਰਡੀਨੈਂਸਾਂ ਦੇ ਹੱਕ 'ਚ ਦੋ ਕਦਮ ਅੱਗੇ ਜਾਂਦੇ ਹੋਏ ਅਦਾਕਾਰ ਲੋਕ ਸਭਾ ਮੈਂਬਰ ਨੇ ਲਿਖਿਆ ਹੈ ਕਿ "ਫਸਲ ਉਤਪਾਦਨ ਦੇ ਦੌਰਾਨ ਫਸਲ 'ਤੇ ਕਿਸਾਨਾਂ ਦਾ ਮਾਲਕਾਨਾਂ ਹੱਕ ਬਣਿਆ ਰਹੇਗਾ ਅਤੇ ਫਸਲ ਦਾ ਬੀਮਾ ਕਰਵਾਇਆ ਜਾਵੇਗਾ ਅਤੇ ਜ਼ਰੂਰਤ ਹੋਵੇ 'ਤੇ ਕਿਸਾਨਾਂ ਵਿੱਤੀ ਸੰਸਥਾਵਾਂ ਤੋਂ ਕਰਜ਼ਾ ਵੀ ਲੈ ਸਕਣਗੇ।

ਆਪਣੀ ਪਾਰਟੀ ਦੀ ਲਾਈਨ ਦੇ ਹਿਸਾਬ ਨਾਲ ਇਸ ਅਦਾਕਾਰ ਲੋਕ ਸਭਾ ਮੈਂਬਰ ਦਾ ਇਨ੍ਹਾਂ ਆਰਡੀਨੈਂਸਾਂ ਦੇ ਹੱਕ ਵਿੱਚ ਖੜ੍ਹੇ ਹੋਣਾ ਸੁਭਾਵਿਕ ਸੀ। ਇਸ ਸਭ ਕੁਝ ਦੇ ਬਾਵਜੂਦ ਇੱਥੇ ਕੁਝ ਸਵਾਲ ਖੜ੍ਹੇ ਹੁੰਦੇ ਹਨ, ਕੀ ਸਨੀ ਦਿਓਲ ਨੇ ਪੰਜਾਬ ਅਤੇ ਪੰਜਾਬ ਦੀ ਕਿਸਾਨੀ ਤੋਂ ਵੱਧ ਆਪਣੀ ਪਾਰਟੀ ਦੀ ਲਾਈਨ ਨੂੰ ਅਹਿਮੀਅਤ ਦਿੱਤੀ ਹੈ? ਕੀ ਸਨੀ ਦਿਓਲ ਨੇ ਇਹ ਟੀਵਟ ਕਰਨ ਤੋਂ ਪਹਿਲਾਂ ਪੰਜਾਬ ਦੇ ਕਿਸੇ ਵੀ ਕਿਸਾਨ ਜਥੇਬੰਦੀ ਜਾਂ ਆਪਣੇ ਹਲਕੇ ਦੇ ਕਿਸਾਨਾਂ ਨਾਲ ਗੱਲਬਾਤ ਕੀਤੀ ਹੈ ਜਾਂ ਸਿਰਫ ਆਪਣੀ ਪੀਆਰ ਟੀਮ ਵੱਲੋਂ ਲਿਖੇ ਟੀਵਟਾਂ ਨੂੰ ਹੀ ਪੋਸਟ ਕੀਤੀ ਹੈ।?

ਇਸ ਨਾਜ਼ੂਕ ਦੌਰਾ ਵਿੱਚ ਸਨੀ ਦਿਓਲ ਨੂੰ ਆਪਣੇ ਪਿਤਾ ਦੀ ਉਸ ਸਲਾਹ ਜੋ ਉਨ੍ਹਾਂ ਨੇ ਸਨੀ ਦਿਓਲ ਨੂੰ ਲੋਕ ਸਭਾ ਮੈਂਬਰ ਬਣ ਤੋਂ ਤੁਰੰਤ ਬਾਅਦ ਦਿੱਤੀ ਸੀ ਕਿ ਉਹ ਇੱਕ ਚੰਗਾ ਲੋਕ ਸਭਾ ਮੈਂਬਰ ਬਣ ਲਈ ਭਗਵੰਤ ਮਾਨ ਤੋਂ ਸੇਧ ਲਵੇ 'ਤੇ ਅਮਲ ਕਰਨਾ ਚਾਹੀਦਾ ਸੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.