ਚੰਡੀਗੜ੍ਹ: ਸੁਖਨਾ ਕੈਚਮੈਂਟ ਏਰੀਆ ਮਾਮਲੇ ਵਿੱਚ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਮਵਾਰ ਨੂੰ ਫ਼ੈਸਲਾ ਸੁਣਾਇਆ। ਸੂਤਰਾਂ ਮੁਤਾਬਕ ਅਦਾਲਤ ਨੇ ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੂੰ ਕਰੋੜਾਂ ਦਾ ਜ਼ੁਰਮਾਨਾ ਲਾਇਆ ਹੈ।
ਜਿਨ੍ਹਾਂ ਲੋਕਾਂ ਨੂੰ ਸੁਖਨਾ ਕੈਚਮੈਂਟ ਏਰੀਆ ਵਿੱਚ ਨਿਰਮਾਣ ਦੀ ਮਨਜ਼ੂਰੀ ਦਿੱਤੀ ਗਈ ਹੈ ਉਨ੍ਹਾਂ ਨੂੰ 25 ਲੱਖ ਮੁਆਵਜ਼ਾ ਦੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਕੋਰਟ ਵੱਲੋਂ ਸੁਖਨਾ ਕੈਚਮੈਂਟ ਏਰੀਆ ਮਾਮਲੇ ਦੇ ਵਿੱਚ ਆਪਣਾ ਫੈਸਲਾ ਰਿਜ਼ਰਵ ਰੱਖਿਆ ਗਿਆ ਸੀ। ਡਿਟੇਲ ਆਰਡਰ ਹਾਲੇ ਤਕ ਜਾਰੀ ਨਹੀਂ ਹੋਇਆ ਹੈ।
ਸਰਕਾਰ ਉੱਤੇ ਅਜੇ ਤੱਕ ਸੌ ਕਰੋੜ ਦੀ ਜ਼ੁਰਮਾਨਾ ਰਾਸ਼ੀ ਦੱਸੀ ਜਾ ਰਹੀ ਹੈ ਪਰ ਆਰਡਰ ਦੀ ਕਾਪੀ ਆਉਣ ਤੋਂ ਬਾਅਦ ਹੀ ਪਤਾ ਲੱਗ ਸਕੇਗਾ ਕਿ ਆਖਿਰ ਕਿੰਨਾ ਜ਼ੁਰਮਾਨਾ ਲੱਗਿਆ ਹੈ ਅਤੇ ਕਿਸ ਵਿਭਾਗ ਦੇ ਅਧਿਕਾਰੀ ਵਿਰੁੱਧ ਖਿਲਾਫ ਕਾਰਵਾਈ ਕਰਨ ਦੇ ਹੁਕਮ ਦਿੱਤੇ ਗਏ ਹਨ।
ਹਾਈਕੋਰਟ ਵੱਲੋਂ ਜੇ 100 ਕਰੋੜ ਰੁਪਏ ਦੀ ਜ਼ੁਰਮਾਨਾ ਰਾਸ਼ੀ ਲਾਈ ਜਾਂਦੀ ਹੈ ਤਾਂ ਇਹ ਫੈਸਲਾ ਕਿਸੇ ਵੀ ਕੋਰਟ ਵੱਲੋਂ ਲਗਾਏ ਜਾਣ ਵਾਲੇ ਸਭ ਤੋਂ ਜ਼ਿਆਦਾ ਜ਼ੁਰਮਾਨਾ ਰਾਸ਼ੀ ਵਾਲਾ ਫੈਸਲਾ ਹੋਵੇਗਾ।