ਚੰਡੀਗੜ੍ਹ: ਅਕਾਲੀ ਦਲ ਦੀ ਕੋਰ ਕਮੇਟੀ ਮੀਟਿੰਗ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੱਤਰਕਾਰਾਂ ਦੇ ਕੁੱਝ ਸਵਾਲਾਂ ਦਾ ਜਵਾਬ ਦਿੱਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਕਿਸੇ ਵੀ ਪਾਸਿਓ ਤੁਹਾਨੂੰ ਇਹ ਕਿਸਾਨ ਖ਼ਾਲਿਸਤਾਨੀ ਲੱਗਦੇ ਹਨ। ਇਹ ਤਾਂ ਸਿਰਫ਼ ਆਪਣੇ ਹੱਕਾਂ ਦੀ ਖ਼ਾਤਿਰ ਲੜਾਈ ਲੜ ਰਹੇ ਹਨ ਅਤੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਉਹ ਦਿੱਲੀ ਪਹੁੰਚੇ ਹਨ।
ਬਾਦਲ ਦਾ ਕਹਿਣਾ ਹੈ ਕਿ ਇਹ ਖ਼ਾਲਿਸਤਾਨੀ ਨਹੀਂ ਬਲਕਿ ਉਹ ਕਿਸਾਨ ਹਨ ਜਿਹੜੇ ਅੰਨ ਪੈਦਾ ਕਰ ਕੇ ਦੇਸ਼-ਵਾਸੀਆਂ ਦਾ ਢਿੱਡ ਭਰਦੇ ਹਨ।
ਉਥੇ ਹੀ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਬਾਰੇ ਬੋਲਦਿਆਂ ਕਿਹਾ ਕਿ ਕੈਪਟਨ ਦੀ ਨੀਤੀ ਬਹੁਤ ਦੀ ਮੰਦੀ ਹੈ। ਉਨ੍ਹਾਂ ਨੂੰ ਆਰਾਮ ਨਾਲ ਬੈਠਣ ਦੀ ਬਜਾਇ ਕਿਸਾਨਾਂ ਦੀ ਅਗਵਾਈ ਕਰਨੀ ਚਾਹੀਦੀ ਹੈ, ਕਿਉਂਕਿ ਉਹ ਪੰਜਾਬ ਦੇ ਮੁੱਖ ਮੰਤਰੀ ਹਨ।