ETV Bharat / city

‘ਅੰਤਰਿਮ ਜ਼ਮਾਨਤ ਮਿਲੀ ਐ ਨਾ ਕਿ ਨਸ਼ਾ ਤਸਕਰੀ ਕੇਸਾਂ ’ਚ ਦੁੱਧ ਧੋਤਾ ਸਾਬਤ ਹੋਇਐ ਬਾਦਲ ਦਲ’

ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ ਅੰਤਰਿਮ ਜਮਾਨਤ (getting bail in drug smuggling case is not a clean chit) ਮਿਲਣ ਨਾਲ ਬਾਦਲ ਦਲ ਨੂੰ ਡਰੱਗਜ਼ ਤਸਕਰੀ ਕੇਸ ਵਿੱਚ ਕਲੀਨ ਚਿੱਟ ਨਹੀਂ ਮਿਲ ਗਈ (not a clean chit for badal dal:Sukhjinder Randhawa)। ਰੰਧਾਵਾ ਨੇ ਇਹ ਪ੍ਰਤੀਕ੍ਰਮ ਮਜੀਠੀਆ ਵੱਲੋਂ ਪ੍ਰੈਸ ਕਾਨਫਰੰਸ ਕਰਨ ’ਤੇ ਦਿੱਤਾ ਹੈ।

ਦੁੱਧ ਧੋਤਾ ਸਾਬਤ ਹੋਇਐ ਬਾਦਲ ਦਲ”,ਸੁਖਜਿੰਦਰ ਰੰਧਾਵਾ

author img

By

Published : Jan 11, 2022, 7:03 PM IST

ਚੰਡੀਗੜ੍ਹ: ਉਪ ਮੁੱਖ ਮੰਤਰੀ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਹੈ ਕਿ “ਬਿਕਰਮ ਮਜੀਠੀਆ ਕੋਈ ਦੇਸ਼ ਭਗਤੀ ਦੇ ਕੇਸ ਵਿੱਚੋਂ ਹੀਰੋ ਨਹੀਂ ਬਣਿਆ, ਨਸ਼ਾ ਤਸਕਰੀ ਦੇ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲੀ ਹੈ।” ਉਨ੍ਹਾਂ ਕਿਹਾ ਕਿ ਇਸ ਨਾਲ “ਬਾਦਲ ਦਲ ਨਸ਼ਿਆਂ ਦੀ ਤਸਕਰੀ ਦੇ ਕੇਸਾਂ ਵਿੱਚੋਂ ਦੁੱਧ ਧੋਤਾ ਸਾਬਤ ਨਹੀਂ ਹੋਇਆ ਹੈ।” ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਉਹ ਕੋਈ ਦੇਸ਼ ਭਗਤੀ ਦੇ ਕੇਸ ਵਿੱਚੋਂ ਹੀਰੋ ਨਹੀਂ ਬਣਿਆ, ਨਸ਼ਾ ਤਸਕਰੀ ਦੇ ਕੇਸ ਵਿੱਚ ਅੰਤਰਿਮ ਜ਼ਮਾਨਤ ਮਿਲੀ ਹੈ (not a clean chit for badal dal:Sukhjinder Randhawa)।ਉਨ੍ਹਾਂ ਕਿਹਾ ਕਿ ਬਾਦਲ ਦਲ ਨਸ਼ਿਆਂ ਦੀ ਤਸਕਰੀ ਦੇ ਕੇਸਾਂ ਵਿੱਚੋਂ ਹਾਲੇ ਦੁੱਧ ਧੋਤਾ ਨਹੀਂ ਸਾਬਤ ਹੋਇਆ(getting bail in drug smuggling case is not a clean chit)।

ਅਕਾਲੀ ਤੇ ਭਾਜਪਾ ਅੰਦਰੋਂ ਇੱਕ ਹੀ ਹਨ

ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਅਕਾਲੀ ਆਗੂ ਬਿਕਰਮ ਮਜੀਠੀਆ (bikram majithia news)ਵੱਲੋਂ ਅੱਜ ਭਾਜਪਾ ਦੀ ਬੋਲੀ ਬੋਲਣ ਨਾਲ ਸਾਫ ਹੋ ਗਿਆ ਕਿ ਅਕਾਲੀ ਦਲ-ਭਾਜਪਾ ਦਾ ਨਹੁੰ-ਮਾਸ ਦਾ ਰਿਸ਼ਤਾ ਜਿਉਂ ਦਾ ਤਿਉਂ ਬਰਕਰਾਰ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਪ੍ਰੈਸ ਕਾਨਫਰੰਸ’ਚ ਮਜੀਠੀਆ ਵੱਲੋਂ ਭਾਜਪਾ ਦੀ ਪੈੜ ਵਿੱਚ ਪੈੜ ਧਰਨ ਨਾਲ ਕਈ ਸ਼ੰਕਾਵਾਂ ਨੂੰ ਜਨਮ ਦਿੰਦਾ ਹੈ ਗਿਆ ਤੇ ਇਸਤੋਂ ਅੰਦਾਜਾ ਵੀ ਲਾਇਆ ਜਾ ਸਕਦਾ ਕਿ ਇਹ ਕਿਸ ਦੀ ਸ਼ਰਨ ਵਿੱਚ ਰਹਿ ਕੇ ਲੁਕਿਆ ਰਿਹਾ ਹੋਵੇਗਾ।

ਜੇਕਰ ਸੱਚਾ ਸੀ ਤਾਂ ਲੁਕਿਆ ਕਿਉਂ?

ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮਜੀਠੀਆ ਜੇ ਇੰਨਾ ਹੀ ਸੱਚਾ-ਸੁੱਚਾ ਸੀ ਤਾਂ ਉਹ ਪਿਛਲੇ 20 ਦਿਨਾਂ ਤੋਂ ਮੁਜਰਮਾਂ ਵਾਂਗ ਲੁਕਿਆ ਕਿਉਂ ਫਿਰਦਾ ਸੀ। ਇੱਥੋਂ ਤੱਕ ਕਿ ਉਸ ਨੇ ਆਪਣੇ ਮੋਬਾਈਲ ਵੀ ਨਾਲ ਨਹੀਂ ਰੱਖੇ।ਉਨ੍ਹਾਂ ਕਿਹਾ ਕਿ ਮਾਨਯੋਗ ਅਦਾਲਤ ਵੱਲੋਂ ਮਜੀਠੀਆ ਨੂੰ ਬਰੀ ਨਹੀਂ ਕੀਤਾ ਗਿਆ ਸਗੋਂ ਸ਼ਰਤਾਂ ਉੱਤੇ ਅੰਤਰਿਮ ਜ਼ਮਾਨਤ ਦਿੱਤੀ ਗਈ ਜਿਸ ਤਹਿਤ ਉਸ ਨੂੰ ਆਪਣਾ ਫ਼ੋਨ ਵੀ ਨਹੀਂ ਬੰਦ ਰੱਖ ਸਕਦਾ ਅਤੇ ਤਫ਼ਤੀਸ਼ੀ ਅਫਸਰਾਂ ਨੂੰ ਆਪਣੀ ਲਾਈਵ ਲੋਕੇਸ਼ਨ ਵੀ ਸਾਂਝੀ ਰੱਖਣੀ ਪਵੇਗੀ।

ਪਹਿਲਾਂ ਅਕਾਲੀ ਮੋਰਚਿਆਂ ਵਿੱਚੋਂ ਜੇਲ੍ਹਾਂ ਕੱਟਣ ਜਾਂਦੇ ਸੀ

ਕਾਂਗਰਸੀ ਆਗੂ ਨੇ ਕਿਹਾ ਕਿ ਕਿਸੇ ਵੇਲੇ ਅਕਾਲੀ ਮੋਰਚਿਆਂ ਵਿੱਚ ਜੇਲ੍ਹਾਂ ਕੱਟਣ ਜਾਂਦੇ ਸਨ ਪ੍ਰੰਤੂ ਅਜੋਕੇ ਬਾਦਲ ਦਲ ਦੇ ਆਗੂ ਨਸ਼ਾ ਤਸਕਰੀ ਦੇ ਕੇਸਾਂ ਵਿੱਚ ਲਿਪਤ ਹਨ ਜਿਨ੍ਹਾਂ ਨੇ ਸਾਡੀਆਂ ਆਉਣ ਵਾਲੀਆਂ ਨਸਲਾਂ ਨੂੰ ਤਬਾਹ ਕਰ ਦਿੱਤਾ।ਸ. ਰੰਧਾਵਾ ਨੇ ਕਿਹਾ ਕਿ ਮਜੀਠੀਆ ਜਿਹੋ ਜਿਹੇ ਸੰਗੀਨ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ, ਉਸ ਦੇ ਅੰਤਰਿਮ ਜ਼ਮਾਨਤ ਉੱਤੇ ਵੀ ਅਕਾਲੀ ਦਲ ਵੱਲੋਂ ਜਿੱਤ ਦੇ ਦਾਅਵੇ ਕਰਨਾ ਬਾਦਲ ਦਲ ਦੀ ਨਸ਼ਿਆਂ ਦੇ ਘਿਨਾਉਣੇ ਕੰਮਾਂ ਵਿੱਚ ਪਲੀਤ ਹੋਈ ਮਿੱਟੀ ਤੋਂ ਉੱਭਰਨ ਦੀ ਅਸਫਲ ਕੋਸ਼ਿਸ਼ ਹੈ।

ਇਹ ਵੀ ਪੜ੍ਹੋ: ਗੋਸ਼ਾ ਦੇ ਭਾਜਪਾ ’ਚ ਸ਼ਾਮਲ ਹੋਣ ਉਪਰੰਤ ਭਖੀ ਸਿਆਸਤ, ਅਕਾਲੀ ਦਲ ਨੇ ਦੱਸਿਆ ਵਿਕਾਊ ਮਾਲ !

ETV Bharat Logo

Copyright © 2024 Ushodaya Enterprises Pvt. Ltd., All Rights Reserved.