ਚੰਡੀਗੜ੍ਹ: ਯੂਥ ਕਾਂਗਰਸ ਪ੍ਰਧਾਨ ਬਰਿੰਦਰ ਸਿੰਘ ਢਿੱਲੋਂ ਵੱਲੋਂ ਬੱਚਿਆਂ ਨੂੰ ਸਮਾਰਟ ਫ਼ੋਨ ਦੇ ਵੋਟ ਬੈਂਕ ਬਣਨ ਵਾਲੇ ਦਿੱਤੇ ਬਿਆਨ ਬਾਬਤ ਟੀਵੀ ਭਾਰਤ ਨੇ ਢਿੱਲੋਂ ਨਾਲ ਖ਼ਾਸ ਗੱਲਬਾਤ ਕੀਤੀ ਇਸ ਦੌਰਾਨ ਵਰਿੰਦਰ ਨੂੰ ਸਾਡੀ ਟੀਮ ਵੱਲੋਂ ਪਹਿਲਾ ਸਵਾਲ ਇਹ ਹੀ ਕੀਤਾ ਗਿਆ ਕਿ ਲੋਕਾਂ ਵੱਲੋਂ ਰਾਜਨੀਤੀ ਨੂੰ ਗੰਦਾ ਸ਼ਬਦ ਕਿਉਂ ਕਿਹਾ ਜਾਣ ਲੱਗ ਪਿਆ ਇਸ ਬਾਰੇ ਜਵਾਬ ਦਿੰਦਿਆਂ ਢਿੱਲੋਂ ਨੇ ਕਿਹਾ ਕਿ ਕੁਝ ਗਲਤ ਲੀਡਰਾਂ ਨੇ ਰਾਜਨੀਤੀ ਨੂੰ ਗੰਧਲਾ ਕਰ ਦਿੱਤਾ ਜਦਕਿ ਰਾਜਨੀਤੀ ਸ਼ਬਦ ਸਾਫ਼ ਸੁਥਰਾ ਸ਼ਬਦ ਹੈ ਪਰ ਕੁਝ ਗਲਤ ਅਨਸਰ ਜ਼ਰੂਰ ਰਾਜਨੀਤੀ ਵਿੱਚ ਆ ਗਏ ਹਨ। ਜਦਕਿ ਰਾਜਨੀਤੀ ਜ਼ਰੀਏ ਹੀ ਅਸਲ ਲੋਕ ਸੇਵਾ ਹੁੰਦੀ ਹੈ ਤੇ ਲੋਕਾਂ ਤੱਕ ਪਹੁੰਚਣ ਵਾਲੀਆਂ ਸਕੀਮਾਂ ਨਾ ਪਹੁੰਚਾਉਣ ਵਾਲੇ ਲੀਡਰਾਂ ਕਾਰਨ ਹੀ ਲੋਕਾਂ ਨੇ ਰਾਜਨੀਤੀ ਨੂੰ ਗੰਦਾ ਸ਼ਬਦ ਬਣਾ ਦਿੱਤਾ।
ਇਸ ਮੌਕੇ ਢਿੱਲੋਂ ਨੇ ਕਿਹਾ ਕਿ ਜੇਕਰ ਅਜਿਹਾ ਹੁੰਦਾ ਕਿ ਆਟਾ ਦਾਲ ਵੰਡਣ ਵਾਲੀਆਂ ਪਾਰਟੀਆਂ ਵੱਲ ਲੋਕਾਂ ਦਾ ਧਿਆਨ ਹੁੰਦਾ। ਇਹ ਤਾਂ ਲੋਕਾਂ ਦਾ ਪੈਸਾ ਸਬਸਿਡੀਆਂ ਤੇ ਸਕੀਮਾਂ ਰਾਹੀਂ ਲੋਕਾਂ ਵਿੱਚ ਹੀ ਵੰਡਿਆ ਜਾਂਦਾ ਹੈ। ਇਸ ਲਈ ਸਮਾਰਟ ਫ਼ੋਨਾਂ ਰਾਹੀਂ ਕਾਂਗਰਸੀ ਬੱਚਿਆਂ ਨੂੰ ਕਾਂਗਰਸੀ ਵੋਟ ਬੈਂਕ ਬਣਾਉਣ ਨਾਲ ਕੋਈ ਲੈਣਾ ਦੇਣਾ ਨਹੀਂ ਤੇ ਉਨ੍ਹਾਂ ਦੀ ਗੱਲ ਨੂੰ ਵੋਟ ਬੈਂਕ ਨਾਲ ਜੋੜ ਕੇ ਨਹੀਂ ਦੇਖਣਾ ਚਾਹੀਦਾ।
ਸਮਾਰਟ ਫ਼ੋਨ ਲੈਣ ਵਾਲੇ ਬੱਚਿਆਂ ਨੇ ਵੀ ਇੱਕ ਚੰਗੇ ਉਮੀਦਵਾਰ ਨੂੰ ਵੋਟ ਪਾਉਣ ਦੀ ਗੱਲ ਵੀ ਈ ਟੀਵੀ ਭਾਰਤ ’ਤੇ ਆਖੀ ਸੀ ਤਾਂ ਉਸ ਦਾ ਜਵਾਬ ਦਿੰਦਿਆਂ ਬਰਿੰਦਰ ਢਿੱਲੋਂ ਨੇ ਕਿਹਾ ਕਿ ਅਜਿਹੀ ਰਾਜਨੀਤੀ ਦੀ ਹੀ ਤਲਾਸ਼ ਅੱਜ ਦਾ ਯੂਥ ਕਰ ਰਿਹੈ ਤੇ ਬੱਚਿਆਂ ਤੋਂ ਲੈ ਕੇ ਨੌਜਵਾਨ ਤਕ ਹੁਣ ਸੂਝਵਾਨ ਹੋ ਚੁੱਕੇ ਨੇ ਹਰ ਇੱਕ ਨੂੰ ਗ਼ਲਤ ਸਹੀ ਦਾ ਪਤਾ ਹੈ।