ETV Bharat / city

ਸਿੱਧੂ ਦੇ ਸਲਾਹਕਾਰ ਨੇ ਦਿੱਤਾ ਅਸਤੀਫ਼ਾ

ਪੀਪੀਸੀਸੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਿਆਸੀ ਸਲਾਹਕਾਰ ਮਾਲਿਵੰਦਰ ਸਿੰਘ ਮਾਲੀ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਵਿਚਾਰਾਂ ਪ੍ਰਤੀ ਸਿਆਸਤਦਾਨਾਂ ਨੇ ਜੋ ਪ੍ਰਚਾਰ ਕੀਤਾ ਹੈ, ਜੇਕਰ ਉਸ ਨਾਲ ਮੇਰਾ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੈਪਟਨ ਸਮੇਤ ਕੁਝ ਹੋਰ ਆਗੂ ਜਿੰਮੇਵਾਰ ਹੋਣਗੇ।

author img

By

Published : Aug 27, 2021, 12:08 PM IST

Updated : Aug 27, 2021, 2:36 PM IST

ਸਿੱਧੂ ਦੇ ਸਲਾਹਕਾਰ ਮਾਲੀ ਨੇ ਦਿੱਤਾ ਅਸਤੀਫਾ
ਸਿੱਧੂ ਦੇ ਸਲਾਹਕਾਰ ਮਾਲੀ ਨੇ ਦਿੱਤਾ ਅਸਤੀਫਾ

ਚੰਡੀਗੜ੍ਹ: ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਸਲਾਹਕਾਰ ਮਾਲਵਿੰਦਰ ਸਿੰਘ ਮਾਲੀ ਵੱਲੋਂ ਕਸ਼ਮੀਰ ਤੇ ਪਾਕਿਸਤਾਨ ਬਾਰੇ ਦਿੱਤੇ ਬਿਆਨ ਉਪਰੰਤ ਕਾਂਗਰਸ ਹਾਈਕਮਾਂਡ ਕੋਲ ਮਾਮਲਾ ਪੁੱਜਣ ‘ਤੇ ਉਠੇ ਵਲਵਲੇ ਉਪਰੰਤ ਸ਼ੁੱਕਰਵਾਰ ਨੂੰ ਮਾਲੀ ਨੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।

ਫੇਸਬੁੱਕ ‘ਤੇ ਮੀਡੀਆ ਦੇ ਨਾਂ ਜਾਰੀ ਅਸਤੀਫੇ ਵਿੱਚ ਉਨ੍ਹਾਂ ਕਿਹਾ ਹੈ ਕਿ ਉਨ੍ਹਾਂ ਦੇ ਵਿਚਾਰਾਂ ਬਾਰੇ ਸਿਆਸਤਦਾਨਾਂ ਵੱਲੋਂ ਕੀਤੇ ਪ੍ਰਚਾਰ ਨਾਲ ਜੇਕਰ ਉਨ੍ਹਾਂ ਦਾ ਕੋਈ ਜਾਨੀ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਕੈਪਟਨ ਅਮਰਿੰਦਰ ਸਿਂਘ, ਵਿਜੈ ਇੰਦਰ ਸਿੰਗਲਾ, ਮਨੀਸ਼ ਤਿਵਾੜੀ, ਸੁਖਬੀਰ ਬਾਦਲ, ਬਿਕਰਮ ਮਜੀਠੀਆ, ਭਾਜਪਾ ਸਕੱਤਰ ਸੁਭਾਸ਼ ਸ਼ਰਮਾ ਤੇ ਆਮ ਆਦਮੀ ਪਾਰਟੀ ਦੇ ਦਿੱਲੀ ਤੋਂ ਆਗੂ ਰਾਘਵ ਚੱਡਾ ਤੇ ਜਰਨੈਲ ਸਿੰਘ ਜ਼ਿੰਮੇਵਾਰ ਹੋਣਗੇ।

ਇਹ ਵੀ ਪੜ੍ਹੋ:ਨਵਜੋਤ ਸਿੱਧੂ ਨੇ ਮੁੜ ਕੈਪਟਨ ਨੂੰ ਯਾਦ ਕਰਵਾਏ ਵਾਅਦੇ

ਮਾਲੀ ਨੇ ਕਿਹਾ ਹੈ ਕਿ ਪੰਜਾਬ, ਪੰਜਾਬੀ ਭਾਈਚਾਰੇ ਤੇ ਸਿੱਖ ਵਿਰੋਧੀ ਸ਼ਕਤੀਆਂ ਵੱਲੋਂ ਪੰਜਾਬ ਮਾਡਲ ਦੇ ਮੁੱਦੇ ਤ ਉਨ੍ਹਾਂ ਦੇ ਹੱਲ ਲਈ ਲੰਬੇ ਸਮੇਂ ਤੋਂ ਚੱਲ ਰਹੇ ਸ਼ਾੰਤਮਈ ਕਿਸਾਨ ਅੰਦੋਲਨ ਦੇ ਸੰਦਰਭ ਵਿੱਚ ਉਭਰ ਰਹੀ ਪਾਰਦਰਸ਼ੀ ਤੇ ਜਾਬਦੇਹੀ ਦੀ ਸਿਆਸਤ ‘ਤੇ ਸੰਵਾਦ ਨੂੰ ਲੀਹੋਂ ਲਾਹੁਣ ਅਤੇ ਇਸ ਦੇ ਪੱਖ ਵਿੱਚ ਹੱਥ ਬੰਨ੍ਹ ਕੇ ਲੜਨ ਦੇ ਦਬਾਅ ਨੂੰ ਨਕਾਰਦਿਆਂ, ਮੈਂ ਨਵਜੋਤ ਸਿੰਘ ਸਿੱਧੂ ਨੂੰ ਸਲਾਹ ਦੇਣ ਲਈ ਦਿੱਤੀ ਸਹਿਮਤੀ ਨੂੰ ਵਾਪਸ ਲੈਣ ਦਾ ਐਲਾਨ ਕਰਦਾ ਹਾਂ।

ਸਿੱਧੂ ਦੇ ਸਲਾਹਕਾਰ ਨੇ ਦਿੱਤਾ ਅਸਤੀਫ਼ਾ
ਸਿੱਧੂ ਦੇ ਸਲਾਹਕਾਰ ਨੇ ਦਿੱਤਾ ਅਸਤੀਫ਼ਾ

ਉਨ੍ਹਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਪੰਜਾਬ, ਧਾਮਕ ਘੱਟ ਗਿਣਤੀਆਂ, ਦਬੇ-ਕੁਚਲੇ ਲੋਕਾਂ, ਮਨੁੱਖੀ ਹੱਕਾਂ, ਜਮਹੂਰੀਅਤ ਤੇ ਫੈਡਰੇਲਿਜ਼ਮ ਦੀ ਲੜਾਈ ਲੜਦਾ ਆ ਰਿਹਾ ਹੈ ਅਤੇ ਇਹ ਲੜਾਈ ਉਹ ਜਾਰੀ ਰੱਖੇਗਾ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਦੀ ਸਥਾਪਤ ਸਿਆਸਤ ਬਹੁਤਿਆਂ ਕਰਕੇ ਬੌਧਿਕ ਕੰਗਾਲੀ ਦੀ ਸ਼ਿਕਾਰ ਹੈ, ਜਿਹੜੀ ਸਥਾਪਤੀ ਦੇ ਵਿਰੁੱਧ ਪੰਜਾਬ ਦੇ ਭਲੇ ਲਈ ਕਿਸੇ ਵੀ ਵੱਡੀ ਤੇ ਪ੍ਰਭਾਵਸ਼ਾਲੀ ਤਬਦੀਲੀ ਨੂੰ ਬਰਦਾਸ਼ਤ ਨਹੀਂ ਕਰਦੀ, ਮੈਂ ਉਸ ਲੋਟੂ ਤੇ ਸੌੜੇ ਸਵਾਰਥਾਂ ਵਾਲੀ ਸਿਆਸਤ ਦੇ ਵਿਰੁੱਧ ਹਮਖਿਆਲ ਸਾਥੀਆਂ ਤੇ ਤਾਕਤਾਂ ਨਾਲ ਮਿਲ ਕੇ ਲਗਾਤਾਰ ਬੇਕਿਰਕ ਸੰਘਰਸ਼ ਕਰਦਾ ਰਹਾਂਗਾ।

ਜਿਕਰਯੋਗ ਹੈ ਕਿ ਪਾਕਿਸਤਾਨ ਤੇ ਕਸ਼ਮੀਰ ਬਾਰੇ ਬਿਆਨ ਉਪਰੰਤ ਨਵਜੋਤ ਸਿੱਧੂ ਨੇ ਮਾਲੀ ਨੂੰ ਪਟਿਆਲਾ ਬੁਲਾਇਆ ਸੀ ਪਰ ਉਸ ਉਪਰੰਤ ਵੀ ਮਾਲੀ ਲਗਾਤਾਰ ਸਰਗਰਮ ਰਹੇ ਸੀ ਤੇ ਕੈਪਟਨ ਵਿਰੁੱਧ ਹੋਰ ਬਿਆਨ ਠੋਕ ਦਿੱਤਾ ਸੀ। ਇਸ ਉਪਰੰਤ ਕੈਪਟਨ ਧੜਾ ਵੀ ਸਰਗਰਮ ਹੋ ਗਿਆ ਸੀ ਤੇ ਮਾਮਲਾ ਹਾਈਕਮਾਂਡ ਪੁੱਜ ਗਿਆ ਸੀ। ਅਜਿਹੇ ਹਾਲਾਤ ਵਿੱਚ ਪਿਛਲੇ ਕੁਝ ਦਿਨਾਂ ਤੋਂ ਮਾਲੀ ਤੋਂ ਇਲਾਵਾ ਨਵਜੋਤ ਸਿੱਧੂ ‘ਤੇ ਮਾਲੀ ਦੇ ਬਿਆਨ ਕਾਰਨ ਲਗਾਤਾਰ ਦਬਾਅ ਬਣਿਆ ਹੋਇਆ ਸੀ।

ਇਸੇ ਦੌਰਾਨ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਖੁੱਲ੍ਹੇ ਤੌਰ ‘ਤੇ 2022 ਦੀਆਂ ਵਿਧਾਨ ਸਭਾ ਚੋਣਾਂ ਲਈ ਕੈਪਟਨ ਨੂੰ ਮੁੱਖ ਚਿਹਰਾ ਐਲਾਨ ਦਿੱਤਾ ਸੀ ਤੇ ਬੀਤੀ ਰਾਤ ਕੈਪਟਨ ਵੱਲੋਂ ਵਿਧਾਇਕਾਂ ਲਈ ਡਿਨਰ ਦਾ ਪ੍ਰਬੰਧ ਕੀਤਾ ਗਿਆ ਸੀ, ਜਿਸ ਦੌਰਾਨ 57 ਵਿਧਾਇਕ ਤੇ 8 ਮੈਂਬਰ ਪਾਰਲੀਮੈਂਟ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਦੀ ਕੋਠੀ ‘ਤੇ ਪੁੱਜੇ ਤੇ ਅੱਜ ਸਵੇਰੇ ਮਾਲੀ ਦਾ ਅਸਤੀਫਾ ਸਾਹਮਣੇ ਆ ਗਿਆ ਹੈ।

ਇਹ ਵੀ ਪੜ੍ਹੋ:ਕੈਪਟਨ ਦਾ ਡਿੰਨਰ ਡਿਪਲੋਮੈਸੀ ਦੌਰਾਨ ਸ਼ਕਤੀ ਪ੍ਰਦਰਸ਼ਨ

Last Updated : Aug 27, 2021, 2:36 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.