ਚੰਡੀਗੜ੍ਹ: ਪਟਿਆਲਾ ਜ਼ਿਲ੍ਹੇ ’ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਟਵੀਟ ਜੰਗ ਤੋਂ ਬਾਅਦ ਪੋਸਟਰਾਂ ਦੀ ਜੰਗ (Poster Controversy) ਸ਼ੁਰੂ ਹੋ ਗਈ ਹੈ। ਜਿਸ ਕਾਰਨ ਮੁੜ ਤੋਂ ਸਿਆਸਤ ਭਖ ਗਈ ਹੈ। ਉਥੇ ਹੀ ਮਾਮਲੇ ’ਚ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਸਿਰਫ ਲੋਕਾਂ ਦਾ ਧਿਆਨ ਭੜਕਾਉਣ ਲਈ ਹੀ ਇਹ ਸਭ ਕੀਤਾ ਜਾ ਰਿਹਾ ਹੈ ਕਿਸੀ ਨੇ ਉਪ ਮੁੱਖ ਮੰਤਰੀ, ਕਿਸੇ ਨੇ ਪ੍ਰਧਾਨ ਅਤੇ ਕਿਸੇ ਨੇ ਮੰਤਰੀ ਬਣਨਾ ਹੈ ਜਿਸ ਲਈ ਪੰਜਾਬ ਨੂੰ ਬਰਬਾਦ ਕੀਤਾ ਜਾ ਰਿਹਾ ਹੈ, ਜਦਕਿ ਲੋਕਾਂ ਦੇ ਲਈ ਕੋਈ ਕੰਮ ਨਹੀਂ ਕੀਤਾ ਜਾ ਰਿਹਾ ਹੈ।
ਇਹ ਵੀ ਪੜੋ: ਲੁਧਿਆਣਾ 'ਚ ਵੀ ਲੱਗੇ ਕੈਪਟਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਨਾਂ ਦੇ ਪੋਸਟਰ
ਉਥੇ ਹੀ ਮਾਮਲੇ ’ਚ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਰਸ਼ਦੀਪ ਸਿੰਘ ਕਲੇਰ ਨੇ ਕਿਹਾ ਕਿ ਹਲਾਂਕਿ ਇਹ ਕਾਂਗਰਸ ਦਾ ਆਪਣਾ ਅੰਦਰੂਨੀ ਮੁੱਦਾ ਪਰ ਇਉਂ ਜਾਪਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਆਪਣੇ ਕੈਪਟਨ ਹੋਣ ’ਤੇ ਸ਼ੱਕ ਹੈ ਜਿਸ ਕਰਕੇ ਇਸ ਤਰੀਕੇ ਦੇ ਪੋਸਟਰ ਲਾਏ ਜਾ ਰਹੇ ਹਨ।
ਕੈਪਟਨ ਤੋਂ ਬਾਗੀ ਚੱਲ ਰਹੇ ਵਿਧਾਇਕ ਪਰਗਟ ਸਿੰਘ ਨੇ ਵੀ ਇਸ ਮਾਮਲੇ ’ਚ ਚੁਟਕੀ ਲੈਂਦੇ ਕਿਹਾ ਕਿ ਜੇ ਮੈਂ ਹਾਕੀ ਟੀਮ ਦਾ ਕਪਤਾਨ ਹਾਂ ਤਾਂ ਮੈਨੂੰ ਕਿਸੇ ਨੂੰ ਦੱਸਣ ਦੀ ਲੋੜ ਨਹੀਂ ਹੈ ਉਵੇਂ ਹੀ ਜੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਕੈਪਟਨ ਹਨ ਤਾਂ ਪੋਸਟਰ ਲਾ ਕੇ ਉਨ੍ਹਾਂ ਨੂੰ ਦੱਸਣ ਦੀ ਲੋੜ ਨਹੀਂ ਹੈ।
ਕੀ ਹੈ ਮਾਮਲਾ ?
ਦੱਸ ਦਈਏ ਕਿ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਦੇ ਪੋਸਟਰ ਲੱਗੇ ਸੀ ਜਿਨ੍ਹਾਂ ’ਤੇ ਕੈਪਟਨ ਤਾਂ ਇੱਕ ਹੀ ਹੁੰਦਾ ਹੈ ਲੱਗਿਆ ਸੀ ਹੁਣ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗੇ ਹਨ ਜਿਨ੍ਹਾਂ ’ਤੇ ਸਾਰਾ ਪੰਜਾਬ ਸਿੱਧੂ ਦੇ ਨਾਲ, ਮੰਗਦਾ ਪੰਜਾਬ ਗੁਰੂ ਸਾਹਿਬ ਦੀ ਬੇਅਦਬੀ ਦਾ ਹਿਸਾਬ ਲਿਖਿਆ ਹੋਇਆ ਹੈ, ਇਨ੍ਹਾਂ ਪੋਸਟਰਾਂ ਨਾਲ ਮੁੜ ਤੋਂ ਸਿਆਸਤ ਭੱਖ ਗਈ ਹੈ।
ਇਹ ਵੀ ਪੜੋ: ਫ਼ਰੀਦਕੋਟ: ਸ਼ੂਗਰ ਮਿਲ ’ਚੋਂ ਦਰੱਖਤਾਂ ਦੀ ਕਟਾਈ ਮਾਮਲੇ ’ਚ NGT ਨੇ ਲਿਆ ਨੋਟਿਸ