ਚੰਡੀਗੜ੍ਹ: ਪੰਜਾਬ ਵਿੱਚ ਜਿੱਥੇ ਇੱਕ ਪਾਸੇ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (MD PSPCL) ਏ. ਵੇਨੂ ਪ੍ਰਸਾਦ (A Venu Prasad) ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿੱਚ ਥਰਮਲ ਪਲਾਂਟ ਕੋਇਲੇ ਦੀ ਕਮੀ ਅਤੇ ਕੋਇਲੇ ਦੀ ਸਪਲਾਈ ਦੇ ਸੰਕਟ (Coal Crisis) ਵਿੱਚੋਂ ਲੰਘ ਰਹੇ ਹਨ। ਸੂਬੇ ਵਿੱਚ ਪ੍ਰਾਈਵੇਟ ਬਿਜਲੀ ਨਿਰਮਾਤਾ (ਆਈ.ਪੀ.ਪੀ.) ਕੋਲ ਕੋਇਲੇ ਦਾ ਸਟਾਕ 2 ਦਿਨ ਤੋਂ ਵੀ ਘੱਟ ਬਚਿਆ ਹੈ।
ਉਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ (President Navjot Singh Sidhu) ਨੇ ਕੋਲੇ ਦੀ ਕਮੀ ਕਾਰਨ ਸੂਬੇ 'ਚ ਪੈਦਾ ਹੋਏ ਬਿਜਲੀ ਸੰਕਟ (Power crisis) ਸਬੰਧੀ ਆਪਣੀ ਹੀ ਸਰਕਾਰ ਨੂੰ ਸਲਾਹ ਦਿੱਤੀ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਪਛਤਾਉਣ ਦੀ ਥਾਂ ਤਿਆਰੀ ਕਰਨ ਦੀ ਜ਼ਰੂਰਤ ਹੈ।
-
Punjab must prevent & prepare, rather than repent & repair… Private Thermal Plants floating guidelines, punishing Domestic Consumers by not keeping Coal Stock for 30 Days should be penalised. It is time to aggressively work on Solar PPAs, & roof-top solar connected to the Grid !
— Navjot Singh Sidhu (@sherryontopp) October 10, 2021 " class="align-text-top noRightClick twitterSection" data="
">Punjab must prevent & prepare, rather than repent & repair… Private Thermal Plants floating guidelines, punishing Domestic Consumers by not keeping Coal Stock for 30 Days should be penalised. It is time to aggressively work on Solar PPAs, & roof-top solar connected to the Grid !
— Navjot Singh Sidhu (@sherryontopp) October 10, 2021Punjab must prevent & prepare, rather than repent & repair… Private Thermal Plants floating guidelines, punishing Domestic Consumers by not keeping Coal Stock for 30 Days should be penalised. It is time to aggressively work on Solar PPAs, & roof-top solar connected to the Grid !
— Navjot Singh Sidhu (@sherryontopp) October 10, 2021
ਮਿਲੀ ਜਾਣਕਾਰੀ ਅਨੁਸਾਰ 30 ਦਿਨ ਦਾ ਕੋਲਾ ਸਟਾਕ ਨਾ ਰੱਖਣ ਵਾਲੇ ਨਿੱਜੀ ਥਰਮਲ ਪਲਾਂਟਾਂ ਨੇ ਘਰੇਲੂ ਖਪਤਕਾਰਾਂ ਨੂੰ ਪ੍ਰੇਸ਼ਾਨ ਕੀਤਾ ਹੈ। ਉਨ੍ਹਾਂ ਖਿਲਾਫ਼ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਇਸ ਤੋਂ ਇਲਾਵਾ ਛੱਤ 'ਤੇ ਸੋਲਰ ਪੈਨਲ ਲਾ ਕੇ ਇਨ੍ਹਾਂ ਨੂੰ ਬਿਜਲੀ ਗਰਿੱਡ ਨਾਲ ਜੋੜਿਆ ਜਾਣਾ ਚਾਹੀਦਾ ਹੈ।
ਸਿੱਧੂ (President Navjot Singh Sidhu) ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ 'ਤੇ ਨਿਸ਼ਾਨਾ ਵਿੰਨ੍ਹਿਆ ਹੈ। ਕਿਉਕਿ ਬਿਜਲੀ ਵਿਭਾਗ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਕੋਲ ਹੈ। ਉਨ੍ਹਾਂ ਮੁੱਖ ਮੰਤਰੀ ਨੂੰ ਸਿੱਧਾ ਕਹਿਣ ਦੀ ਬਜਾਇ ਸੋਸ਼ਲ ਮੀਡੀਆ 'ਤੇ ਟਵੀਟ ਕਰ ਦਿੱਤਾ। ਦੱਸਣਯੋਗ ਹੈ ਕਿ ਪੂਰੇ ਦੇਸ਼ 'ਚ ਕੋਲੀ ਦੀ ਕਮੀ ਚੱਲ ਰਹੀ ਹੈ। ਜਿਸ ਕਾਰਨ ਪੰਜਾਬ 'ਚ ਵੀ ਬਿਜਲੀ ਦਾ ਸੰਕਟ ਵੱਧ ਗਿਆ ਹੈ। ਪੰਜਾਬ 'ਚ ਕਈ ਕਈ ਥਰਮਲ ਪਲਾਟਾਂ ਕੋਲ 24 ਘੰਟਿਆਂ ਦਾ ਹੀ ਕੋਲ ਬਚਿਆ ਹੈ।
ਬਿਜਲੀ ਸੰਕਟ ਨੇ ਉਡਾਈ ਉਦਯੋਗਪਤੀਆਂ ਦੀ ਨੀਂਦ
ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਛੋਟੀਆਂ ਵੱਡੀਆਂ ਉਦਯੋਗਿਕ ਇਕਾਈਆਂ ਨੂੰ ਮਿਲਾ ਕੇ ਕਰੀਬ ਅੱਠ ਹਜਾਰ ਇਕਾਈਆਂ ਨੇ ਜਿਨ੍ਹਾਂ ਵਿੱਚੋਂ ਤਕਰੀਬਨ ਸਾਰੀਆਂ ਇਕਾਈਆਂ ਬਿਜਲੀ ਤੇ ਨਿਰਭਰ ਹਨ। ਜੇ ਲਗਾਤਾਰ ਬਿਜਲੀ ਦੇ ਕੱਟ ਲੱਗਦੇ ਨੇ ਤਾਂ ਨਾ ਸਿਰਫ਼ ਉਦਯੋਗਿਕ ਇਕਾਈਆਂ(Industrial units) ਨੂੰ ਕਰੋੜਾਂ ਦਾ ਨੁਕਸਾਨ ਹੋਵੇਗਾ। ਬਲਕਿ ਇੱਥੇ ਕੰਮ ਕਰਨ ਵਾਲੇ ਲੇਬਰ ਕਲਾਸ ਲੋਕ ਵੀ ਕੰਮ ਤੋਂ ਵਾਂਝੇ ਹੋ ਜਾਣਗੇ।
ਐਮਡੀ ਪੀਐਸਪੀਸੀਐਲ ਨੇ ਵੀ ਕੋਇਲਾ ਸੰਕਟ ਦੀ ਗੱਲ ਕਹੀ
ਇਸ ਤੋਂ ਪਹਿਲਾਂ ਚੇਅਰਮੈਨ-ਕਮ-ਮੈਨੇਜਿੰਗ ਡਾਇਰੈਕਟਰ (MD PSPCL) ਏ. ਵੇਨੂ ਪ੍ਰਸਾਦ (A Venu Prasad) ਨੇ ਮੁੱਖ ਮੰਤਰੀ ਨੂੰ ਜਾਣਕਾਰੀ ਦਿੱਤੀ ਕਿ ਦੇਸ਼ ਭਰ ਵਿਚ ਥਰਮਲ ਪਲਾਂਟ ਵਿੱਚ ਕੋਇਲੇ ਦੀ ਕਮੀ ਅਤੇ ਕੋਇਲੇ ਦੀ ਸਪਲਾਈ ਦੇ ਸੰਕਟ (Coal Crisis) ਵਿੱਚੋਂ ਲੰਘ ਰਹੇ ਹਨ। ਸੂਬੇ ਵਿਚ ਪ੍ਰਾਈਵੇਟ ਬਿਜਲੀ ਨਿਰਮਾਤਾ (ਆਈ.ਪੀ.ਪੀ.) ਕੋਲ ਕੋਇਲੇ ਦਾ ਸਟਾਕ ਦੋ ਦਿਨ ਤੋਂ ਵੀ ਘੱਟ ਬਚਿਆ ਹੈ ਜਿਨ੍ਹਾਂ ਵਿਚ ਨਾਭਾ ਪਾਵਰ ਪਲਾਂਟ (1.9 ਦਿਨ), ਤਲਵੰਡੀ ਸਾਬੋ ਪਲਾਂਟ (1.3 ਦਿਨ), ਜੀ.ਵੀ.ਕੇ. (0.6 ਦਿਨ) ਅਤੇ ਇਹ ਲਗਾਤਾਰ ਘਟ ਰਿਹਾ ਹੈ ਕਿਉਂ ਜੋ ਕੋਲ ਇੰਡੀਆ ਲਿਮਟਡ ਵੱਲੋਂ ਲੋੜ ਮੁਤਾਬਕ ਕੋਲੇ ਦੀ ਸਪਲਾਈ ਨਹੀਂ ਕੀਤੀ ਗਈ।
ਥਰਮਲ ਪਲਾਂਟਾਂ ਕੋਲ ਦੋ ਦਿਨ ਦਾ ਬਚਿਆ ਸਟਾਕ
ਪੀ.ਐਸ.ਪੀ.ਸੀ.ਐਲ. ਦੇ ਪਲਾਂਟ ਜਿਨ੍ਹਾਂ ਵਿਚ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ, ਰੋਪੜ ਅਤੇ ਗੁਰੂ ਹਰਗੋਬਿੰਦ ਥਰਮਲ ਪਲਾਂਟ, ਲਹਿਰਾ ਮੁਹੱਬਤ ਸ਼ਾਮਲ ਹਨ, ਕੋਲ ਸਿਰਫ ਦੋ ਦਿਨ ਦਾ ਸਟਾਕ ਹੈ ਅਤੇ ਰੋਜ਼ ਘਟ ਰਿਹਾ ਹੈ। ਇਨ੍ਹਾਂ ਸਾਰੇ ਪਲਾਂਟਾਂ ਨੂੰ ਕੋਲ ਇੰਡੀਆ ਦੀਆਂ ਸਹਾਇਕ ਕੰਪਨੀਆਂ ਵੱਲੋਂ ਇਨ੍ਹਾਂ ਨਾਲ ਹੋਏ ਫਿਊਲ ਸਪਲਾਈ ਸਮਝੌਤਿਆਂ ਦੇ ਤਹਿਤ ਕੋਲੇ ਦੀ ਸਪਲਾਈ ਦਿੱਤੀ ਜਾਂਦੀ ਹੈ ਪਰ ਇਸ ਵੇਲੇ ਸਪਲਾਈ ਲੋੜੀਂਦੇ ਪੱਧਰ ਤੋਂ ਵੀ ਬਹੁਤ ਘੱਟ ਹੈ।
ਇਹ ਵੀ ਪੜ੍ਹੋ:- ਖ਼ਬਰਦਾਰ ! ਪੰਜਾਬ 'ਚ ਆਉਣ ਵਾਲੀ ਹੈ ਵੱਡੀ ਮੁਸੀਬਤ