ਚੰਡੀਗੜ੍ਹ: ਪੰਜਾਬ ਭਵਨ ਵਿੱਚ ਅੱਜ ਨਵਜੋਤ ਸਿੰਘ ਨੇ ਪ੍ਰੈਸ ਕਾਨਫਰੰਸ ਕੀਤੀ। ਇਸ ਪ੍ਰੈੱਸ ਕਾਨਫਰੰਸ ਵਿੱਚ ਸਿੱਧੂ ਨੇ ਕੇਂਦਰ ਸਰਕਾਰ ਉੱਤੇ ਹਮਲਾ ਕੀਤਾ। ਇਸ ਕਾਨਫਰੰਸ ਵਿੱਚ ਸਿੱਧੂ ਨੇ ਕੇਂਦਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਕੀਤਾ।
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ, ਵਿਧਾਨ ਸਭਾ ਵਿੱਚ ਅਜਿਹੇ ਖੇਤੀ ਬਿੱਲ ਲਿਆਵੇ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇ। ਉਨ੍ਹਾਂ ਨੇ ਸੂਬਾ ਸਰਕਾਰ ਨੂੰ ਕਿਸਾਨਾਂ ਲਈ ਇਹ ਕਾਨੂੰਨਾਂ ਲਿਆਉਣ ਲਈ ਕਿਹਾ। ਜੋ ਕਿ ਇਸ ਤਰ੍ਹਾਂ ਹੈ।
1. ਖਰੀਦ ਉੱਤੇ ਐਮਐਸਪੀ ਵਿੱਚ ਵਿਸਥਾਰ
ਉਨ੍ਹਾਂ ਕਿਹਾ ਕਿ ਕਣਕ ਅਤੇ ਝੋਨਾ ਲਗਾਉਣਾ ਕਿਸਾਨ ਦੀ ਮਜ਼ਬੂਰ ਹੈ ਕਿਉਂਕਿ ਕਿਸਾਨ ਨੂੰ ਐਮਐਸਪੀ ਝੋਨੇ ਉੱਤੇ ਮਿਲਦੀ ਹੈ। ਉਨ੍ਹਾਂ ਕਿਹਾ ਕਿ ਲਿਖਤੀ ਰੂਪ ਵਿੱਚ ਦੇਖੀਏ ਤਾਂ ਕਿਸਾਨਾਂ ਨੂੰ ਮੱਕੀ, ਗੰਨਾ ਉੱਤੇ ਐਮਐਸਪੀ ਦਿੱਤੀ ਜਾਂਦੀ ਹੈ ਪਰ ਅਜਿਹਾ ਨਹੀਂ ਹੋ ਰਿਹਾ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕਣਕ ਅਤੇ ਝੋਨੇ ਉੱਤੇ ਐਮਐਸਪੀ ਦੇਣ ਤੋਂ ਇਲਾਵਾ ਦਾਲ, ਸਬਜ਼ੀਆਂ ਉੱਤੇ ਐਮਐਸਪੀ ਦੇਵੇ। ਉਨ੍ਹਾਂ ਕਿਹਾ ਕਿ ਜੇਕਰ ਅਜਿਹਾ ਹੁੰਦਾ ਹੈ ਤਾਂ ਕਿਸਾਨਾਂ ਨੂੰ ਬਾਕੀ ਫਸਲਾਂ ਉਗਾਉਣ ਦਾ ਵਿਕਲਪ ਮਿਲੇਗਾ।
2. ਹੋਲਡਿੰਗ ਸਮਰੱਥਾ
ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਹੋਲਡਿੰਗ ਸਮਰੱਥਾ ਦਿੱਤੀ ਜਾਵੇ। ਪੰਜ-ਪੰਜ ਪਿੰਡਾਂ ਵਿੱਚ ਇੱਕ ਕੋਲਡ ਸਟੋਰਜ ਬਣਾਏ ਜਾਣੇ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੂੰ ਸਟੋਰਜ ਸਮਰੱਥਾ ਮਿਲੇਗੀ ਉਦੋਂ ਕਿਸਾਨ ਵਿੱਚ ਬਾਰਗਿੰਗ ਕਰਨ ਦੀ ਸਮੱਰਥਾ ਆ ਜਾਵੇਗੀ। ਉਹ ਆਪਣੀ ਫਸਲ ਦੀ ਕੀਮਤ ਆਪ ਤੈਅ ਕਰੇਗਾ।
3. ਕਾਰਪੋਰੇਟ ਕਾਨੂੰਨ
ਉਨ੍ਹਾਂ ਕਿਹਾ ਕਿ ਕਾਰਪੋਰੇਟ ਨੂੰ ਰਜਿਸਟਰਡ ਕਿਵੇਂ ਕਰਨ ਹੈ, ਉਸ ਨੂੰ ਚਲਾਉਣ ਕਿਵੇਂ, ਉਸ ਦੀ ਮੈਨੇਜਮੈਂਟ ਕਿਸਾਨਾਂ ਦੇ ਹੱਥ ਵਿੱਚ ਹੋਣੀ ਚਾਹੀਦੀ ਹੈ। ਅੱਜ ਇਹ ਅਫਸਰਾਂ ਦੇ ਹੱਥ ਵਿੱਚ ਹੈ। ਜੇਕਰ ਇਹ ਕਾਨੂੰਨ ਆਉਂਦਾ ਹੈ ਤਾਂ ਕਿਸਾਨ ਇਕਜੁੱਠ ਹੋ ਕੇ ਆਪਣੀ ਫਸਲ ਦੀ ਕੀਮਤ ਤੈਅ ਕਰਨਗੇ।
4. ਖੇਤੀਬਾੜੀ ਮਜ਼ਦੂਰ
ਨਵਜੋਤ ਸਿੰਘ ਨੇ ਮੰਗ ਕੀਤੀ ਕਿ ਦੋ ਤੋਂ ਢਾਈ ਏਕੜ ਕਿਸਾਨ ਦੇ ਖੇਤ ਵਿੱਚ ਜਿਹੜਾ ਵੀ ਮਜ਼ਦੂਰ ਜਾਂਦਾ ਹੈ ਉਸ ਨੂੰ ਮਨਰੇਗਾ ਤਹਿਤ ਵੇਜ਼ ਸਪੋਰਟ ਮਿਲਣੀ ਚਾਹੀਦੀ ਹੈ।