ETV Bharat / city

ਸਿੱਧੂ ਤੇ ਕੈਪਟਨ ਦੀ ਪਵੇਗੀ ਜੱਫ਼ੀ, ਵਿਰੋਧੀਆਂ ਲਈ ਖ਼ਤਰੇ ਦੀ ਘੰਟੀ!

ਨਵਜੋਤ ਸਿੰਘ ਸਿੱਧੂ(Navjot Singh Sidhu) ਅਤੇ ਸੀਐਮ ਕੈਪਟਨ ਅਮਰਿੰਦਰ ਸਿੰਘ(Captain Amarinder Singh) ਵਿੱਚ ਦੋਸਤੀ ਦੇ ਲਈ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ ਇਸੇ ਲਈ ਪਾਰਟੀ ਲੁਧਿਆਣਾ ਦੇ ਛਪਾਰ ਮੇਲੇ ਵਿੱਚ ਸਿਆਸੀ ਕਾਨਫਰੰਸ ਦੇ ਮੰਚ ਨੂੰ ਜ਼ਰੀਆ ਬਣਾਉਣ ਦੀ ਤਿਆਰੀ ਵਿੱਚ ਹੈ।

ਸਿੱਧੂ ਤੇ ਕੈਪਟਨ ਦੀ ਪਵੇਗੀ ਜੱਫ਼ੀ
ਸਿੱਧੂ ਤੇ ਕੈਪਟਨ ਦੀ ਪਵੇਗੀ ਜੱਫ਼ੀ
author img

By

Published : Sep 12, 2021, 1:46 PM IST

ਚੰਡੀਗੜ੍ਹ: ਪੰਜਾਬ ਕਾਂਗਰਸ ਵਿੱਚ ਚੱਲ ਰਹੇ ਵਿਵਾਦ 'ਤੇ ਹੁਣ ਨਵਜੋਤ ਸਿੰਘ ਸਿੱਧੂ(Navjot Singh Sidhu) ਅਤੇ ਸੀਐਮ (Captain Amarinder Singh) ਵਿੱਚ ਦੋਸਤੀ ਦੇ ਲਈ ਨਵੀਂ ਰਣਨੀਤੀ ਬਣਾਈ ਜਾ ਰਹੀ ਹੈ। ਇਸੇ ਲਈ ਪਾਰਟੀ ਲੁਧਿਆਣਾ ਦੇ ਛਪਾਰ ਮੇਲੇ ਵਿੱਚ ਸਿਆਸੀ ਕਾਨਫਰੰਸ(Political conference) ਦੇ ਮੰਚ ਨੂੰ ਜ਼ਰੀਆ ਬਣਾਉਣ ਦੀ ਤਿਆਰੀ ਵਿੱਚ ਹੈ। ਹਾਲਾਂਕਿ ਦੇਖਣ ਵਾਲੀ ਗੱਲ ਇਹ ਵੀ ਹੈ ਕਿ ਜਦੋਂ ਤੋਂ ਸਿੱਧੂ ਹਾਈ ਕਮਾਨ ਤੋਂ ਮਿਲਕੇ ਆਏ ਨੇ, ਖ਼ਾਸਕਰ ਪ੍ਰਿਯੰਕਾ ਗਾਂਧੀ ਨੂੰ ਤਦ ਤੋਂ ਉਨ੍ਹਾਂ ਦਾ ਰੁਖ਼ ਬਦਲਿਆ ਅਤੇ ਉਹ ਥੋੜ੍ਹੇ ਨਰਮ ਦਿਖ ਰਹੇ ਹਨ।

ਦਰਅਸਲ ਕਾਂਗਰਸ ਪਾਰਟੀ ਇਸ ਕਾਨਫ਼ਰੰਸ ਤੋਂ (Punjab Congress) ਦੀ ਇਕਜੁਟਤਾ ਦਾ ਸੰਦੇਸ਼ ਲੋਕਾਂ ਨੂੰ ਦੇਣਾ ਚਾਹੁੰਦੀ ਹੈ। ਜੇਕਰ ਇਹ ਕਾਨਫ਼ਰੰਸ ਹੁੰਦੀ ਹੈ ਤੇ ਕਾਂਗਰਸ ਦੇ ਲਈ ਫ਼ਾਇਦੇਮੰਦ ਜ਼ਰੂਰ ਸਾਬਿਤ ਹੋਵੇਗੀ ਅਤੇ ਦੂਜੇ ਰਾਜਨੀਤਿਕ ਦਲਾਂ ਦੇ ਲਈ ਕੁਝ ਹੱਦ ਤਕ ਨੁਕਸਾਨ ਦਾਇਕ ਵੀ ਹੈ। ਕਾਂਗਰਸ ਨੇ ਵਿੱਚ ਆਖ਼ਰੀ ਵਾਰ 2016 ਵਿੱਚ ਛਪਾਰ 'ਚ ਕਾਨਫਰੰਸ ਕੀਤੀ ਸੀ ਉਸ ਤੋਂ ਬਾਅਦ ਕਾਂਗਰਸ ਨੇ ਕਦੀ ਵੀ ਛਪਾਰ ਮੇਲੇ ਵਿੱਚ ਆਪਣਾ ਸਿਆਸੀ ਮੰਚ ਨਹੀਂ ਲਗਾਇਆ ਦੱਸਿਆ ਜਾ ਰਿਹਾ ਹੈ ਕਿ ਸੀਐਮ ਕੈਪਟਨ ਅਮਰਿੰਦਰ ਸਿੰਘ ਇਸ ਤਰ੍ਹਾਂ ਦੇ ਕਾਨਫ਼ਰੰਸ ਦੇ ਖ਼ਿਲਾਫ਼ ਸੀ। ਪਰ ਪਾਰਟੀ ਦੀ ਕਮਾਂਡ ਸਿੱਧੂ ਦੇ ਕੋਲ ਆਉਣ ਤੋਂ ਬਾਅਦ ਫਿਰ ਤੋਂ ਛਪਾਰ ਮੇਲੇ ਵਿੱਚ ਸਿਆਸੀ ਕਾਨਫਰੰਸ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ।

ਵਿਰੋਧੀਆਂ ਲਈ ਖ਼ਤਰੇ ਦੀ ਘੰਟੀ!

ਅਕਾਲੀ ਦਲ ਦੇ ਬੁਲਾਰੇ ਕਰਮਵੀਰ ਗੁਰਾਇਆ ਨੇ ਦੱਸਿਆ ਕਿ ਸਿੱਧੂ ਦੇ ਪ੍ਰਧਾਨ ਬਣਨ ਤੇ ਵੀ ਦੋਨੋਂ ਇਕੱਠੇ ਆਏ ਸੀ ਇੱਕ ਮੰਚ ਤੇ ਪਰ ਉਸ ਤੋਂ ਬਾਅਦ ਲਗਾਤਾਰ ਦੋਨਾਂ ਦੇ ਵਿੱਚ ਵੱਧ ਦੇਖਣ ਨੂੰ ਮਿਲਿਆ। ਹੁਣ ਜਦ ਚੋਣਾ ਨਜ਼ਦੀਕ ਆ ਰਹੀਆਂ ਹਨ ਤਾਂ ਇਹ ਫਿਰ ਤੋਂ ਇਕ ਵਾਰੀ ਲੋਕਾਂ ਨੂੰ ਬੇਵਕੂਫ ਨਾ ਆ ਰਹੇ ਨੇ ਕਿਉਂਕਿ ਪੰਜ ਸਾਲ ਸਾਇਨਾ ਨੇ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਹੁਣ ਦੋਨਾਂ ਨੂੰ ਇਕੱਠੇ ਲਾ ਕੇ ਪੰਜਾਬ ਦੀ ਜਨਤਾ ਨੂੰ ਮੂਰਖ ਬਣਾਉਣ ਦਾ ਇਨ੍ਹਾਂ ਦਾ ਪਲੈਨ ਪਰ ਉਹ ਕਾਮਯਾਬ ਨਹੀਂ ਹੋਵੇਗਾ ਕਿ ਲੋਕੀਂ ਹੁਣ ਪੜ੍ਹੇ ਲਿਖੇ ਨੇ ਸਾਰਾ ਕੁਝ ਜਾਣਦੇ ਹਨ।

ਆਮ ਆਦਮੀ ਪਾਰਟੀ ਦੇ ਬੁਲਾਰੇ ਨੀਲ ਗਰਗ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਪਿਛਲੇ ਪੰਜ ਸਾਲਾਂ ਦੇ ਵਿੱਚ ਕੁੱਝ ਨਹੀਂ ਕੀਤਾ ਅਤੇ ਗੁਟਕਾ ਸਾਹਿਬ ਦੀ ਝੂਠੀ ਸਹੁੰ ਖਾ ਕੇ ਨਸ਼ਿਆਂ ਦਾ ਲੱਕ ਤੋੜਨ ਦੀ ਗੱਲ ਕੀਤੀ ਪਰ ਅਜਿਹਾ ਕੁਝ ਨਹੀਂ ਕੀਤਾ। ਜਿਸ ਕਰਕੇ ਲੋਕ ਉਨ੍ਹਾਂ ਤੋਂ ਪ੍ਰੇਸ਼ਾਨ ਹਨ ਅਤੇ ਦੁਬਾਰਾ ਉਨ੍ਹਾਂ ਨੂੰ ਸੱਤਾ ਵਿਚ ਨਹੀਂ ਕਰਵਾਉਣਗੇ ਪਰ ਹੁਣ ਇਸ ਦੇ ਨਾਲ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਬਯਾਨ ਪਿਛਲੇ ਦੋ ਮਹੀਨਿਆਂ ਦਾ ਉਨ੍ਹਾਂ ਨੇ ਵੇਖ ਲਿਆ ਹੈ। ਅਤੇ ਉਹ ਵੀ ਉਨ੍ਹਾਂ ਉੱਤੇ ਵਿਸ਼ਵਾਸ ਨਹੀਂ ਕਰਦੇ ਇਸ ਕਰਕੇ ਜੇਕਰ ਦੋਨੋਂ ਇਕ ਮੰਚ ਦਿਆਂਗੇ ਤੇ ਇਸਦਾ ਕੋਈ ਫਰਕ ਨਹੀਂ ਪਵੇਗਾ।

ਸੀਨੀਅਰ ਪੱਤਰਕਾਰ ਸੁਖਬੀਰ ਸਿੰਘ ਬਾਜਵਾ ਨੇ ਦੱਸਿਆ ਕਿ ਜੇਕਰ ਦੋਨੋਂ ਇਕੱਠੇ ਹੋ ਜਾਂਦੇ ਹਨ ਵਿਰੋਧੀ ਧਿਰਾਂ ਨੂੰ ਜਵਾਬ ਮਿਲ ਚੁੱਕਿਆ ਹੈ ਕਿ ਕਾਂਗਰਸ ਵਿਚ ਹੁਣ ਸਭ ਕੁਝ ਠੀਕ ਹੈ ਤੇ ਇਸਦਾ ਨੁਕਸਾਨ ਵਿਰੋਧੀ ਪਾਰਟੀਆਂ ਨੂੰ ਹੋ ਸਕਦਾ ਹੈ ਕਿਉਂਕਿ ਇਨ੍ਹਾਂ ਦੇ ਝਗੜੇ ਤੋਂ ਦੂਜੀ ਪਾਰਟੀਆਂ ਨੂੰ ਫ਼ਾਇਦਾ ਹੈ ।ਉਨ੍ਹਾਂ ਨੇ ਦੱਸਿਆ ਕਿ ਪ੍ਰਿਅੰਕਾ ਗਾਂਧੀ ਤੋਂ ਮਿਲਣ ਤੋਂ ਬਾਅਦ ਸਿੰਧੂ ਦੇ ਸੁਰ ਬਦਲੇ ਹਨ ਅਤੇ ਆਪਣੀ ਸਰਕਾਰ ਤੇ ਕੈਪਟਨ ਅਮਰਿੰਦਰ ਖ਼ਿਲਾਫ਼ ਉਨ੍ਹਾਂ ਨੇ ਕੋਈ ਬਿਆਨ ਉਸ ਤੋਂ ਬਾਅਦ ਨਹੀਂ ਦਿੱਤਾ ਹੈ ।ਤੇ ਜੇਕਰ ਕਾਂਗਰਸ ਨੂੰ ਚੋਣਾਂ ਵਿੱਚ ਮਜ਼ਬੂਤੀ ਦਿਖਾਣੀ ਅਤੇ ਦੋਨਾਂ ਨੂੰ ਇਕੱਠਾ ਜ਼ਰੂਰੀ ਹੈ।

ਫਿਲਹਾਲ ਇਹ ਪਾਰਟੀ ਵੱਲੋਂ ਕਈ ਤਿਆਰੀਆਂ ਪੂਰੀ ਕਰ ਦਿੱਤੀਆਂ ਗਈਆਂ ਨੇ ਪਰ ਉਨ੍ਹਾਂ ਨੂੰ ਡਰ ਹੈ ਕਿ ਕਿਤੇ ਕਿਸਾਨ ਜਥੇਬੰਦੀਆਂ ਇਸ ਦਾ ਵਿਰੋਧ ਕਰਨ ਕਿਉਂਕਿ ਕਿਸਾਨ ਸੰਗਠਨ ਰਾਜਨੀਤਿਕ ਪਾਰਟੀਆਂ ਦੀ ਰੈਲੀ ਅਤੇ ਸਮਾਗਮਾਂ ਦਾ ਵਿਰੋਧ ਕਰ ਰਹੇ ਹਨ।
ਇਹ ਵੀ ਪੜੋ: ਅੱਜ ਹਰਿਆਣਾ 'ਚ ਕਿਸਾਨ ਮਹਾਸੰਮੇਲਨ, ਸੰਯੁਕਤ ਕਿਸਾਨ ਮੋਰਚੇ ਦੇ ਵੱਡੇ ਆਗੂ ਹੋਣਗੇ ਸ਼ਾਮਿਲ

ETV Bharat Logo

Copyright © 2024 Ushodaya Enterprises Pvt. Ltd., All Rights Reserved.