ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਦੇ ਤੀਜੇ ਦਿਨ ਸ਼ੁਰੂਆਤ ਤੋਂ ਪਹਿਲਾਂ ਹੀ ਵਿਧਾਨ ਸਭਾ ਦੇ ਬਾਹਰ ਹੰਗਾਮਾ ਦੇਖਣ ਨੂੰ ਮਿਲਿਆ। ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਸਰਕਾਰ ਦੇ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਦਾ ਪੁਤਲਾ ਫੂਕਿਆ।
ਵਿਧਾਇਕ ਐਨ.ਕੇ ਸ਼ਰਮਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਚਾਹੇ ਮੁਲਾਜ਼ਮਾਂ ਦੀ ਗੱਲ ਹੋਵੇ, ਚਾਹੇ ਕਿਸਾਨਾਂ ਦੀ ਗੱਲ ਹੋਵੇ ਜਾਂ ਫਿਰ ਪੰਜਾਬ ਦੇ ਹੋਰ ਵਰਗਾਂ ਦੀ ਗੱਲ ਹੋਵੇ ਸਰਕਾਰ ਨੇ ਸਿਰਫ਼ ਲਾਰੇ ਹੀ ਲਾਏ ਹਨ।
ਉਨ੍ਹਾਂ ਕਿਹਾ ਕਿ ਸਰਕਾਰ ਨੂੰ ਲੋਕਾਂ ਨਾਲ ਕੀਤੇ ਵਾਅਦੇ ਯਾਦ ਕਰਵਾਣ ਲਈ ਉਨ੍ਹਾਂ ਸਰਕਾਰ ਦਾ ਪੁਤਲਾ ਤਾਂ ਫੂਕਿਆ ਹੈ। ਉਨ੍ਹਾਂ ਕਿਹਾ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਗੱਲ ਸਰਕਾਰ ਨੇ ਕੀਤੀ ਸੀ ਉਹ ਪੂਰੀ ਨਹੀਂ ਹੋਈ। ਮੁਲਾਜ਼ਮਾਂ ਦਾ ਪੇ ਕਮਿਸ਼ਨ ਲਾਗੂ ਨਹੀਂ ਕੀਤਾ।
ਇਹ ਵੀ ਪੜ੍ਹੋ:ਇਨਸਾਫ਼ ਲਈ 20 ਸਾਲ ਕਰਨੀ ਪਈ ਉਡੀਕ, ਪੁਲਿਸ ਵਲੋਂ ਬਣਾਈ ਗਈ ਸੀ ਝੂਠੀ ਕਹਾਣੀ