ETV Bharat / city

ਬਾਗੀਆਂ ਨੂੰ ਅਕਾਲੀ ਦਲ ਦਾ ਜਵਾਬ, ਸੁਖਬੀਰ ਬਾਦਲ ਹੀ ਰਹਿਣਗੇ ਪ੍ਰਧਾਨ, ਕਿਹਾ...

ਸ਼੍ਰੋਮਣੀ ਅਕਾਲੀ ਦਲ ਵਲੋਂ ਅੱਜ ਚੰਡੀਗੜ੍ਹ 'ਚ ਮੀਟਿੰਗ ਕੀਤੀ ਗਈ। ਜਿਸ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਬਾਗੀ ਆਗੂਆਂ 'ਤੇ ਭੜਕਦੇ ਨਜ਼ਰ ਆਏ।

ਸ਼੍ਰੋਮਣੀ ਅਕਾਲੀ ਦਲ
ਸ਼੍ਰੋਮਣੀ ਅਕਾਲੀ ਦਲ
author img

By

Published : Aug 11, 2022, 9:33 PM IST

ਚੰਡੀਗੜ੍ਹ: ਸੁਖਬੀਰ ਬਾਦਲ ਖਿਲਾਫ ਬਗਾਵਤ ਕਰਨ ਵਾਲੇ ਆਗੂਆਂ ਨੂੰ ਅਕਾਲੀ ਦਲ ਨੇ ਮੂੰਹ ਤੋੜ ਜਵਾਬ ਦਿੱਤਾ ਹੈ। ਚੰਡੀਗੜ੍ਹ 'ਚ ਅਕਾਲੀ ਦਲ ਦੀ ਮੀਟਿੰਗ ਤੋਂ ਬਾਅਦ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਸੁਖਬੀਰ ਬਾਦਲ ਪ੍ਰਧਾਨ ਸੀ ਅਤੇ ਪ੍ਰਧਾਨ ਰਹਿਣਗੇ। ਉਨ੍ਹਾਂ ਕਿਹਾ ਕਿ ਝੂੰਦਾਂ ਕਮੇਟੀ ਦੀ ਰਿਪੋਰਟ ਵਿੱਚ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਹਟਾਉਣ ਲਈ ਕਿਤੇ ਵੀ ਕੋਈ ਸੁਝਾਅ ਨਹੀਂ ਹੈ।

ਲੀਡਰਸ਼ਿਪ 'ਤੇ ਪੂਰਾ ਭਰੋਸਾ: ਵਲਟੋਹਾ ਨੇ ਕਿਹਾ ਕਿ ਅਸੀਂ ਸੁਖਬੀਰ ਬਾਦਲ ਦੀ ਲੀਡਰਸ਼ਿਪ 'ਤੇ ਪੂਰਾ ਭਰੋਸਾ ਪ੍ਰਗਟ ਕਰਦੇ ਹਾਂ। ਸਾਨੂੰ ਉਨ੍ਹਾਂ 'ਤੇ ਮਾਣ ਹੈ। ਸੁਖਬੀਰ ਇੱਕ ਅਗਾਂਹਵਧੂ ਅਤੇ ਨਿਮਰ ਆਗੂ ਹੈ। ਉਹ ਵਰਕਰਾਂ ਦੇ ਨਾਲ ਖੜ੍ਹਦੇ ਹਨ ਅਤੇ ਵਿਰੋਧੀਆਂ ਵਿੱਚ ਡਰ ਪੈਦਾ ਕਰਦੇ ਹਨ।

  • As many as 39 Acting Rural and Urban presidents of the SAD made this unanimous announcement following a meeting held at the party office here under the chairmanship of party president. While three Acting District presidents are abroad, one is incapacitated due to poor health. 2/2 pic.twitter.com/Qpc7nWhuLF

    — Shiromani Akali Dal (@Akali_Dal_) August 11, 2022 " class="align-text-top noRightClick twitterSection" data=" ">

ਬਾਗੀਆਂ ਨੂੰ ਚਿਤਾਵਨੀ: ਵਲਟੋਹਾ ਨੇ ਕਿਹਾ ਕਿ ਹਰ ਪਾਰਟੀ ਦਾ ਇਹ ਨਿਯਮ ਹੈ ਕਿ ਨੇਤਾਵਾਂ ਨੂੰ ਪਾਰਟੀ ਫੋਰਮ 'ਤੇ ਗੱਲ ਕਰਨੀ ਚਾਹੀਦੀ ਹੈ, ਬਾਹਰ ਜਾ ਕੇ ਕੁਝ ਨਹੀਂ ਕਹਿਣਾ ਚਾਹੀਦਾ। ਇਹੀ ਨਿਯਮ ਅਕਾਲੀ ਦਲ 'ਤੇ ਵੀ ਲਾਗੂ ਹੁੰਦਾ ਹੈ। ਜੇਕਰ ਕੋਈ ਬਾਹਰ ਜਾ ਕੇ ਪਾਰਟੀ ਪ੍ਰਤੀ ਕੁਝ ਕਹਿੰਦਾ ਹੈ ਜਾਂ ਕਰਦਾ ਹੈ ਤਾਂ ਉਹ ਪਾਰਟੀ ਦਾ ਹਿਤੈਸ਼ੀ ਨਹੀਂ ਹੈ। ਉਨ੍ਹਾਂ ਬਾਗੀਆਂ ਨੂੰ ਇਸ਼ਾਰਿਆਂ-ਇਸ਼ਾਰਿਆਂ ਵਿੱਚ ਚੇਤਾਵਨੀ ਦਿੱਤੀ ਕਿ ਪਾਰਟੀ ਅੰਦਰ ਉਨ੍ਹਾਂ ਦੀ ਗੱਲ ਦਾ ਸਵਾਗਤ ਹੈ ਪਰ ਬਾਹਰੋਂ ਅਜਿਹੀਆਂ ਗੱਲਾਂ ਨੂੰ ਬਖਸ਼ਿਆ ਨਹੀਂ ਜਾਵੇਗਾ।

ਸੁਖਬੀਰ ਦੀ ਪ੍ਰਧਾਨਗੀ 'ਤੇ ਉਠ ਰਹੇ ਸਵਾਲ: ਲਗਾਤਾਰ ਦੋ ਵਿਧਾਨ ਸਭਾ ਚੋਣਾਂ 'ਚ ਅਕਾਲੀ ਦਲ ਦੀ ਕਰਾਰੀ ਹਾਰ ਤੋਂ ਬਾਅਦ ਸੁਖਬੀਰ ਦੀ ਪ੍ਰਧਾਨਗੀ 'ਤੇ ਸਵਾਲ ਚੁੱਕੇ ਜਾ ਰਹੇ ਹਨ। ਬਾਗੀਆਂ ਨੇ ਸੰਕੇਤ ਦਿੱਤਾ ਕਿ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਛੱਡ ਦੇਣੀ ਚਾਹੀਦੀ ਸੀ। ਉਨ੍ਹਾਂ ਨੇ ਕੋਰ ਕਮੇਟੀ ਸਮੇਤ ਸਾਰੇ ਵਿੰਗ ਭੰਗ ਕਰ ਦਿੱਤੇ ਪਰ ਪ੍ਰਧਾਨਗੀਹੀਂ ਛੱਡੀ। ਇਸ ਤੋਂ ਬਾਅਦ ਬਾਗੀ ਰਵੱਈਆ ਦਿਖਾ ਰਹੇ ਮਨਪ੍ਰੀਤ ਇਆਲੀ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਸਮੇਤ ਕਈ ਸੀਨੀਅਰ ਆਗੂਆਂ ਨੇ ਅੰਮ੍ਰਿਤਸਰ ਵਿੱਚ ਮੀਟਿੰਗ ਵੀ ਕੀਤੀ ਸੀ।

ਅਨੁਸ਼ਾਸਨੀ ਕਮੇਟੀ ਦੀ ਟਾਈਮਿੰਗ 'ਤੇ ਸਵਾਲ: ਪਾਰਟੀ ਅੰਦਰ ਉੱਠ ਰਹੀਆਂ ਬਾਗੀ ਆਵਾਜ਼ਾਂ ਦਰਮਿਆਨ ਅਨੁਸ਼ਾਸਨੀ ਕਮੇਟੀ ਦੇ ਗਠਨ ਦੇ ਸਮੇਂ 'ਤੇ ਸਵਾਲ ਉੱਠ ਰਹੇ ਹਨ। ਸੁਖਬੀਰ ਸਮਰਥਕਾਂ ਦਾ ਕਹਿਣਾ ਹੈ ਕਿ ਇਹ ਕਮੇਟੀ ਚੋਣ ਹਾਰ ਦਾ ਜਾਇਜ਼ਾ ਲੈਣ ਲਈ ਬਣੀ ਝੂੰਦਾਂ ਕਮੇਟੀ ਦੀ ਸਿਫ਼ਾਰਸ਼ 'ਤੇ ਬਣਾਈ ਗਈ। ਹਾਲਾਂਕਿ ਇਸ ਕਮੇਟੀ ਦਾ ਐਲਾਨ ਬਾਗੀਆਂ ਦੀ ਮੀਟਿੰਗ ਤੋਂ ਅਗਲੇ ਦਿਨ ਕਰ ਦਿੱਤਾ ਗਿਆ। ਬਾਗੀ ਰਵੱਈਆ ਦਿਖਾਉਣ ਵਾਲੇ ਆਗੂ ਆਪਣੀ ਨਾਰਾਜ਼ਗੀ ਜ਼ਾਹਰ ਕਰ ਰਹੇ ਹਨ।

ਇਹ ਵੀ ਪੜ੍ਹੋ: CM ਦੀ ਅਗਵਾਈ ਵਾਲੀ ਕੈਬਨਿਟ ਵੱਲੋਂ ‘ਸਿੱਖਿਆ ਤੇ ਸਿਹਤ ਫੰਡ’ ਦੇ ਗਠਨ ਨੂੰ ਮਨਜ਼ੂਰੀ

ETV Bharat Logo

Copyright © 2024 Ushodaya Enterprises Pvt. Ltd., All Rights Reserved.