ETV Bharat / city

ਸੁਬਰਾਮਨੀਅਮ ਸੁਆਮੀ ਦਾ ਬਿਆਨ ਹੋ ਸਕਦੈ ਕੇਂਦਰ ਦੀ ਸਾਜਿਸ਼: ਸੇਖਵਾਂ

ਭਾਜਪਾ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸੁਆਮੀ ਦੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ 'ਤੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸੇਵਾ ਸਿੰਘ ਸੇਖਵਾਂ ਨੇ ਸੁਬਰਾਮਨੀਅਮ ਸੁਆਮੀ ਨੂੰ ਆਪਣਾ ਬਿਆਨ ਵਾਪਸ ਲੈਣ ਦੀ ਗੱਲ ਆਖੀ ਹੈ। ਉਨ੍ਹਾਂ ਇਸ ਬਿਆਨ ਨੂੰ ਕੇਂਦਰ ਸਰਕਾਰ ਦੀ ਸੋਚੀ ਸਮਝੀ ਸਾਜਿਸ਼ ਕਰਾਰ ਦਿੱਤਾ ਹੈ।

ਫੋਟੋ
author img

By

Published : Aug 26, 2019, 5:08 PM IST

ਮੋਹਾਲੀ: ਭਾਜਪਾ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੁਬਰਾਮਨੀਅਮ ਸੁਆਮੀ ਦੇ ਕਰਤਾਰਪੁਰ ਲਾਂਘੇ ਨੂੰ ਲੈ ਕੇ ਦਿੱਤੇ ਗਏ ਵਿਵਾਦਤ ਬਿਆਨ 'ਤੇ ਰਾਜਨੀਤੀ ਗਰਮਾਈ ਹੋਈ ਹੈ। ਵੱਖ-ਵੱਖ ਪਾਰਟੀਆਂ ਦੇ ਆਗੂਆਂ ਵੱਲੋਂ ਜਿੱਥੇ ਇਸ ਬਿਆਨ ਦੀ ਨਿਖੇਧੀ ਕੀਤੀ ਜਾ ਰਹੀ ਹੈ ਉੱਥੇ ਹੀ ਕਈ ਆਗੂਆਂ ਨੇ ਇਹ ਬਿਆਨ ਵਾਪਸ ਲੈਣ ਦੀ ਵੀ ਗੱਲ ਆਖੀ ਹੈ।

ਵੇਖੋ ਵੀਡੀਓ

ਅਕਾਲੀ ਦਲ ਟਕਸਾਲੀ ਦੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੇ ਸੁਬਰਾਮਨੀਅਮ ਸੁਆਮੀ ਵਿਰੁੱਧ ਮੋਰਚਾ ਖੋਲ੍ਹ ਦਿੱਤਾ ਹੈ ਅਤੇ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਚਿਤਾਵਨੀ ਦਿੰਦਾ ਹੈ ਕਿ ਉਹ ਆਪਣਾ ਬਿਆਨ ਵਾਪਸ ਲੈ ਲੈਣ। ਉਨ੍ਹਾਂ ਖਦਸ਼ਾ ਜਤਾਉਂਦਿਆਂ ਕਿਹਾ ਕਿ ਸੁਬਰਾਮਨੀਅਮ ਸੁਆਮੀ ਇੱਕ ਉੱਚੇ ਅਹੁਦੇ 'ਤੇ ਬੈਠੇ ਹਨ ਅਤੇ ਆਰਐੱਸਐੱਸ ਦੇ ਇੱਕ ਤਰ੍ਹਾਂ ਦੇ ਸਤੰਭ ਵੀ ਮੰਨੇ ਜਾਂਦੇ ਹਨ ਅਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਸੋਚੀ ਸਮਝੀ ਸਾਜਿਸ਼ ਤਹਿਤ ਹੀ ਹੋ ਸਕਦੀ ਹੈ।

ਸੇਖਵਾਂ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦੀ ਹੁਣ ਇਕੱਲੀ ਮੁੱਖ ਕੜੀ ਬਚਿਆ ਹੈ ਜਿਸ ਦਾ ਖੁੱਲ੍ਹਣਾ ਬਹੁਤ ਜ਼ਰੂਰੀ ਹੈ ਅਤੇ ਇਸ ਨਾਲ ਸਿਰਫ਼ ਸਿੱਖਾਂ ਦੀ ਹੀ ਨਹੀਂ ਬਲਕਿ ਹਿੰਦੂਆਂ ਅਤੇ ਮੁਸਲਮਾਨਾਂ ਦੀ ਭਾਵਨਾਵਾਂ ਵੀ ਜੁੜੀਆਂ ਹੋਈਆਂ ਹਨ।

ਦੱਸਣਯੋਗ ਹੈ ਕਿ ਦੋ ਦਿਨ ਪਹਿਲਾਂ ਭਾਜਪਾ ਦੇ ਆਗੂ ਸੁਬਰਾਮਨੀਅਮ ਸੁਆਮੀ ਨੇ ਕਰਤਾਰਪੁਰ ਕੋਰੀਡੋਰ ਸਬੰਧੀ ਬਿਆਨ ਦਿੰਦਿਆਂ ਕਿਹਾ ਕਿ ਦੇਸ਼ਹਿਤ ਲਈ ਕਰਤਾਰਪੁਰ ਲਾਂਘੇ ਦੇ ਕਾਰਜ ਨੂੰ ਪਾਕਿਸਤਾਨ ਨਾਲ ਅੱਗੇ ਨਹੀਂ ਵਧਾਉਣਾ ਚਾਹੀਦਾ। ਸੁਆਮੀ ਦੇ ਇਸ ਬਿਆਨ ਦੀ ਰਾਜਨੀਤਕ ਪਾਰਟੀਆਂ ਵੱਲੋਂ ਨਿਖੇਧੀ ਕੀਤੀ ਜਾ ਰਹੀ ਹੈ। ਸੁਆਮੀ ਦੇ ਇਸ ਬਿਆਨ ਨਾਲ ਜਿੱਥੇ ਰਾਜਨੀਤਕ ਪਾਰਟੀਆਂ 'ਚ ਹਲਚਲ ਮਚੀ ਹੈ ਉੱਥੇ ਹੀ ਕਈ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੀ ਸੱਟ ਵੱਜੀ ਹੈ।

ਇਹ ਵੀ ਪੜ੍ਹੋ-ਆਪਣਾ ਬਿਆਨ ਵਾਪਸ ਲੈਣ ਸੁਬਰਾਮਨੀਅਮ ਸੁਆਮੀ : ਚੰਦੂਮਾਜਰਾ

ਈਟੀਵੀ ਭਾਰਤ ਨਾਲ ਖਾਸ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਹੀ ਨਹੀਂ ਬਲਕਿ ਮੁਸਲਮਾਨਾਂ ਦੇ ਵੀ ਪੀਰ ਸਨ ਇਸ ਲਈ ਇਹ ਲਾਂਘਾ ਇੱਕ ਅਹਿਮ ਕੜੀ ਹੈ ਜੋ ਦੋ ਦੇਸ਼ਾਂ ਵਿੱਚ ਪਿਆਰ ਅਤੇ ਅਮਨ ਸ਼ਾਂਤੀ ਬਣਾਏ ਰੱਖਣ ਵਿੱਚ ਸਗਿਯੋਗ ਦੇਵੇਗਾ।

Intro:ਭਾਜਪਾ ਦੇ ਸੀਨੀਅਰ ਲੀਡਰ ਅਤੇ ਰਾਜ ਸਭਾ ਮੈਂਬਰ ਸੁਬਰਮਣੀਅਮ ਸਵਾਮੀ ਦੇ ਬਿਆਨ ਨੂੰ ਲੈ ਕੇ ਰਾਜਨੀਤੀ ਗਰਮਾਉਂਦੀ ਜਾ ਰਹੀ ਹੈ ਜਿਸ ਉੱਪਰ ਹੁਣ ਅਕਾਲੀ ਦਲ ਟਕਸਾਲੀ ਤੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਨੇ ਭਾਜਪਾ ਦੀ ਸਾਜ਼ਿਸ਼ ਹੋਣ ਦੀ ਸ਼ੰਕਾ ਜ਼ਾਹਰ ਕੀਤੀ ਹੈ।

Body:ਜਾਣਕਾਰੀ ਲਈ ਦੱਸਦੀ ਹੈ ਬੀਤੇ ਦਿਨੀਂ ਭਾਜਪਾ ਦੇ ਨੇਤਾ ਸੁਬਰਮਨੀਅਮ ਸਵਾਮੀ ਵੱਲੋਂ ਬਿਆਨ ਦਿੱਤਾ ਗਿਆ ਸੀ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਤੇ ਭਾਰਤ ਦੇ ਬਾਅਦ ਚੱਲਦੇ ਬੰਦ ਕਰ ਦੇਣਾ ਚਾਹੀ ਜਿਸ ਨੂੰ ਲੈ ਕੇ ਹੁਣ ਪੰਜਾਬ ਵਿੱਚ ਵੀ ਰਾਜਨੀਤੀ ਕਾਫੀ ਗਰਮਾਉਂਦੀ ਜਾ ਰਹੀ ਹੈ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਚੰਦੂਮਾਜਰਾ ਨੇ ਇਸ ਦੀ ਖ਼ਿਲਾਫ਼ਤ ਕੀਤੀ ਦੂਜੇ ਪਾਸੇ ਅਕਾਲੀ ਦਲ ਟਕਸਾਲੀ ਤੇ ਸੀਨੀਅਰ ਨੇਤਾ ਸੇਵਾ ਸਿੰਘ ਸੇਖਵਾਂ ਸੁਬਰਮਨਿਅਮ ਸਵਾਮੀ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਟਕਸਾਲੀ ਚਿਤਾਵਨੀ ਦਿੰਦਾ ਹੈ ਕਿ ਉਹ ਆਪਣਾ ਬਿਆਨ ਵਾਪਸ ਲੈ ਲੈਣ ਨਾਲ ਹੀ ਉਨ੍ਹਾਂ ਨੇ ਇਹ ਸ਼ੰਕਾ ਜ਼ਾਹਿਰ ਕੀਤੀ ਕਿ ਸੁਬਰਮਨਿਅਮ ਸਵਾਮੀ ਇੱਕ ਕਾਫ਼ੀ ਉੱਚੀ ਪਦਵੀ ਤੇ ਬੈਠੇ ਹਨ ਅਤੇ ਆਰਐਸਐਸ ਦੇ ਇੱਕ ਤਰ੍ਹਾਂ ਦੇ ਸਤੰਭ ਵੀ ਮੰਨੇ ਜਾਂਦੇ ਨੇ ਅਤੇ ਇਸ ਤਰ੍ਹਾਂ ਦੀ ਬਿਆਨਬਾਜ਼ੀ ਕੋਈ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੀ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਕਰਤਾਰਪੁਰ ਲਾਂਘਾ ਪਾਕਿਸਤਾਨ ਤੇ ਭਾਰਤ ਦੇ ਰਿਸ਼ਤਿਆਂ ਦੀ ਹੁਣ ਇਕੱਲੀ ਮੁੱਖ ਕੜੀ ਬਚ ਗਿਆ ਹੈ ਜਿਸਦਾ ਖੋਲ੍ਹਣਾ ਬਹੁਤ ਜ਼ਿਆਦਾ ਹੀ ਜ਼ਰੂਰੀ ਹੈ ਇਕੱਲੇ ਸਿੱਖਾਂ ਹੀ ਨਹੀਂ ਹਿੰਦੂਆਂ ਮੁਸਲਮਾਨਾਂ ਦੀ ਭਾਵਨਾ ਵੀ ਜੁੜੀ ਹੋਈ ਹੈ ਉਨ੍ਹਾਂ ਨੇ ਈਟੀਵੀ ਨਾਲ ਖਾਸ ਵੱਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਇਕੱਲੇ ਸਿੱਖਾਂ ਦੇ ਹੀ ਨਹੀਂ ਬਲਕਿ ਮੁਸਲਮਾਨਾਂ ਦੇ ਵੀ ਪੀਰ ਸਨ ਇਸ ਲਈ ਇਹ ਲਾਂਘਾ ਇੱਕ ਅਹਿਮ ਕੜੀ ਹੈ

Conclusion:ਉਨ੍ਹਾਂ ਨੇ ਸੁਬਰਮਨਿਅਮ ਸਵਾਮੀ ਦੇ ਇਸ ਬਿਆਨ ਨੂੰ ਪਾਕਿਸਤਾਨ ਦੇ ਫੌਜੀ ਜਰਨੈਲ ਦੇ ਬਿਆਨ ਮਗਰ ਲੱਗ ਕੇ ਦਿੱਤਾ ਜਾਣ ਵਾਲਾ ਬਿਆਨ ਵੀ ਦੱਸਿਆ
ETV Bharat Logo

Copyright © 2024 Ushodaya Enterprises Pvt. Ltd., All Rights Reserved.