ਚੰਡੀਗੜ੍ਹ: ਮੁਹਾਲੀ ਧਮਾਕਾ ਮਾਮਲੇ ਵਿੱਚ ਪੁਲਿਸ ਹੱਥ ਵੱਡੀ ਕਾਮਯਾਬੀ ਲੱਗੀ ਹੈ। ਸੂਤਰਾਂ ਦੇ ਹਵਾਲੇ ਤੋਂ ਖ਼ਬਰ ਹੈ ਕਿ ਸੁਰੱਖਿਆ ਏਜੰਸੀ ਨੇ ਤਰਨ ਤਾਰਨ ਤੋਂ ਇੱਕ ਨੌਜਵਾਨ ਨੂੰ ਹਿਰਾਸਤ ਵਿੱਚ ਲਿਆ ਹੈ ਜਿਸ ਦਾ ਨਾਂ ਨਿਸ਼ਾਨ ਸਿੰਘ ਦੱਸਿਆ ਜਾ ਰਿਹਾ ਹੈ।
ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਨਿਸ਼ਾਨ ਸਿੰਘ: ਦੱਸਿਆ ਜਾ ਰਿਹਾ ਹੈ ਕਿ ਨਿਸ਼ਾਨ ਕ੍ਰਿਮੀਨਲ ਬੈਕਗ੍ਰਾਊਂਡ ਦਾ ਹੈ ਜਿਸ ਤੇ ਕਈ ਮਾਮਲੇ ਦਰਜ ਹਨ। ਮੁਹਾਲੀ ਧਮਾਕੇ ਵਿੱਚ ਨਿਸ਼ਾਨ ਸਿੰਘ ਦੀ ਸ਼ਮੂਲੀਅਤ ਆ ਰਹੀ ਹੈ ਜਿਸ ਤੋਂ ਸੁਰੱਖਿਆ ਏਜੰਸੀਆਂ ਨੂੰ ਵੱਡੇ ਖੁਲਾਸੇ ਹੋਣ ਦੀ ਉਮੀਦ ਹੈ ਤੇ ਨਿਸ਼ਾਨ ਸਿੰਘ 2 ਮਹੀਨੇ ਪਹਿਲਾਂ ਹੀ ਜੇਲ੍ਹ ਤੋਂ ਰਿਹਾਅ ਹੋਇਆ ਹੈ।
ਇਹ ਵੀ ਪੜੋ: ਡੇਰਾ ਸਿਰਸਾ ਮੁਖੀ ਦੀ ਜ਼ਮਾਨਤ ਅਰਜ਼ੀ 'ਤੇ ਅੱਜ ਹੋਵੇਗੀ ਸੁਣਵਾਈ
ਧਮਾਕਾ ਕਰਨ ਵਾਲਾ ਰਾਕੇਟ ਲਾਂਚਰ ਬਰਾਮਦ: ਮੁਹਾਲੀ ਧਮਾਕੇ ਵਿੱਚ ਜਾਂਚ ਏਜੰਸੀਆਂ ਨੂੰ ਵੱਡੀ ਸਫਲਤਾ ਮਿਲੀ ਹੈ, ਏਜੰਸੀਆਂ ਨੇ ਧਮਾਕਾ ਕਰਨ ਵਾਲੇ ਰਾਕੇਟ ਲਾਂਚਰ ਨੂੰ ਬਰਾਮਦ ਕਰ ਲਿਆ ਹੈ। ਇਹ ਬਰਾਮਦਗੀ ਰਾਧਾ ਸੁਆਮੀ ਸੰਤਸੰਗ ਘਰ ਸੈਕਟਰ 76-77 ਮੁਹਾਲੀ ਤੋਂ ਬਰਾਮਦ ਕੀਤਾ ਗਿਆ ਹੈ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਧਾਮਕਾ ਕਰਨ ਵਾਲਾ ਰਾਕੇਟ ਲਾਂਚਰ ਰਸ਼ੀਅਨ ਦੱਸਿਆ ਜਾ ਰਿਹਾ ਹੈ।
ਖਾਲਿਸਤਾਨ ਨਾਲ ਦੱਸੇ ਜਾ ਰਹੇ ਹਨ ਸਬੰਧ: ਉਥੇ ਹੀ ਵੱਡਾ ਖੁਲਾਸਾ ਹੋਇਆ ਹੈ ਕੇ ਨਿਸ਼ਾਨ ਸਿੰਘ ਦੇ ਖਾਲਿਸਤਾਨ ਨਾਲ ਵੀ ਸਬੰਧੀ ਹੋ ਸਕਦੇ ਹਨ। ਇਸ ਸਬੰਧੀ ਖੂਫੀਆ ਏਜੰਸੀਆਂ ਜਾਂਚ ਕਰ ਰਹੀਆਂ ਹਨ ਤੇ ਨਿਸ਼ਾਨ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।
ਰਿੰਦਾ ਨਾਲ ਜੁੜ ਰਹੇ ਨੇ ਮਾਮਲੇ ਦੇ ਤਾਰ: ਮੁਹਾਲੀ ਧਮਾਕਾ ਮਾਮਲੇ ਦੇ ਤਾਰ ਵੀ ਪਾਕਿਸਤਾਨ ਵਿੱਚ ਬੈਠੇ ਖਾਲਿਸਤਾਨੀ ਸਮਰਥਕ ਰਿੰਦ ਨਾਲ ਜੁੜ ਰਹੇ ਹਨ। ਹਰਵਿੰਦਰ ਰਿੰਦਾ ਲਗਾਤਾਰ ਦੇਸ਼ ਵਿਰੋਧੀ ਗਤੀਵਿਧੀਆ ਕਰ ਰਿਹਾ ਹੈ। ਦੱਸ ਦਈਏ ਕਿ ਕਰਨਾਲ ਤੋਂ ਮਿਲੇ ਹਥਿਆਰਾਂ ਨਾਲ ਵੀ ਰਿੰਦਾ ਦੇ ਤਾਰ ਜੁੜ ਰਹੇ ਸਨ।
ਜਾਣੋ ਕੌਣ ਹੈ ਹਰਵਿੰਦਰ ਸਿੰਘ ਰਿੰਦਾ: ਹਰਵਿੰਦਰ ਸਿੰਘ ਰਿੰਦਾ ਖ਼ਿਲਾਫ਼ ਚੰਡੀਗੜ੍ਹ ਪੁਲਿਸ ਵੱਲੋਂ ਕਤਲ, ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਚਾਰ ਕੇਸ ਦਰਜ ਕੀਤੇ ਗਏ ਹਨ। ਰਿੰਦਾ ਨੇ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਹੁੰਦਿਆਂ ਸੈਕਟਰ 11 ਦੇ ਐਸਐਚਓ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ। ਅੱਤਵਾਦੀ ਸੰਗਠਨਾਂ 'ਚ ਸ਼ਾਮਲ ਹੋਣ ਤੋਂ ਪਹਿਲਾਂ, ਉਹ ਵਿਦਿਆਰਥੀ ਰਾਜਨੀਤੀ 'ਚ ਸਰਗਰਮ ਭਾਗੀਦਾਰ ਸੀ।
ਰਿੰਦਾ ਪੰਜਾਬ ਦੇ ਤਰਨਤਾਰਨ ਜ਼ਿਲ੍ਹੇ ਦਾ ਵਸਨੀਕ ਹੈ। 11 ਸਾਲ ਦੀ ਉਮਰ 'ਚ ਰਿੰਦਾ ਆਪਣੇ ਪਰਿਵਾਰ ਨਾਲ ਮਹਾਰਾਸ਼ਟਰ ਦੇ ਨਾਂਦੇੜ ਸਾਹਿਬ ਸ਼ਿਫਟ ਹੋ ਗਿਆ। ਪੁਲਿਸ ਰਿਕਾਰਡ ਅਨੁਸਾਰ ਰਿੰਦਾ ਨੇ ਤਰਨਤਾਰਨ ਵਿੱਚ 18 ਸਾਲ ਦੀ ਉਮਰ ਵਿੱਚ ਪਰਿਵਾਰਕ ਝਗੜੇ ਕਾਰਨ ਆਪਣੇ ਇੱਕ ਰਿਸ਼ਤੇਦਾਰ ਦਾ ਕਤਲ ਕਰ ਦਿੱਤਾ ਸੀ।
ਨਾਂਦੇੜ ਸਾਹਿਬ 'ਚ ਉਸ ਨੇ ਸਥਾਨਕ ਵਪਾਰੀਆਂ ਤੋਂ ਜਬਰੀ ਵਸੂਲੀ ਸ਼ੁਰੂ ਕਰ ਦਿੱਤੀ ਅਤੇ ਦੋ ਵਿਅਕਤੀਆਂ ਨੂੰ ਮਾਰ ਦਿੱਤਾ। ਉਸਦੇ ਖਿਲਾਫ ਵਜ਼ੀਰਾਬਾਦ ਅਤੇ ਵਿਮੰਤਲ ਥਾਣਿਆਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਆਰਮਜ਼ ਐਕਟ ਆਦਿ ਤਹਿਤ ਦੋ ਐਫਆਈਆਰ ਦਰਜ ਕੀਤੀਆਂ ਗਈਆਂ ਸਨ। 2016 'ਚ ਦੋ ਕੇਸ ਦਰਜ ਹੋਏ ਸਨ ਅਤੇ ਦੋਵਾਂ ਵਿੱਚ ਰਿੰਦਾ ਨੂੰ ਭਗੌੜਾ ਕਰਾਰ ਦਿੱਤਾ ਗਿਆ ਸੀ।
ਇਹ ਵੀ ਪੜੋ: ਸਾਵਧਾਨ ! ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਾਜਇਜ਼ ਕਬਜ਼ੇ ਕਰਨ ਵਾਲਿਆ ਨੂੰ ਸੀਐਮ ਮਾਨ ਵੱਲੋਂ ਅਲਟੀਮੇਟਮ