ਚੰਡੀਗੜ੍ਹ: ਇੱਕ ਪਾਸੇ ਜਿੱਥੇ ਤਿਉਹਾਰ ਨਜ਼ਦੀਕ ਆ ਰਹੇ ਹਨ ਉੱਥੇ ਹੀ ਦੂਜੇ ਪਾਸੇ ਮਹਿੰਗਾਈ ਨੇ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਹੈ। ਦੇਸ਼ਭਰ ’ਚ ਤੇਲ ਦੀਆਂ ਕੀਮਤਾਂ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਧ ਰਹੀਆਂ ਹਨ। ਨਾਲ ਹੀ ਕੋਰੋਨਾ ਕਾਰਨ ਪਹਿਲਾਂ ਲੋਕਾਂ ਦੀ ਜੇਬਾਂ ’ਤੇ ਅਸਰ ਪਿਆ ਹੋਇਆ ਹੈ।
ਦਿਵਾਲੀ ਦਾ ਤਿਉਹਾਰ ਆਉਣ ਵਾਲਾ ਹੈ ਪਰ ਲਗਦਾ ਹੈ ਕਿ ਮਹਿੰਗਾਈ ਦੀ ਮਾਰ ਦਿਵਾਲੀ ਦੇ ਤਿਉਹਾਰ ’ਤੇ ਵੀ ਪੈਣ ਵਾਲੀ ਹੈ। ਪਰ ਮੋਹਾਲੀ ਦੇ ਫੇਜ਼ 11 ਦੇ ਇਨਫੈਂਟ ਜੀਸਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਇਸ ਦਿਵਾਲੀ ’ਤੇ ਅਨੋਖੇ ਦੀਵੇ ਤਿਆਰ ਕੀਤੇ ਹਨ। ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਦੱਸ ਦਈਏ ਕਿ ਇਨਫੈਂਟ ਜੀਸਸ ਕਾਨਵੈਂਟ ਸਕੂਲ ਦੇ ਵਿਦਿਆਰਥੀਆਂ ਨੇ ਜੋ ਕਿ 9ਵੀਂ ਜਮਾਤ ਚ ਪੜਦੇ ਹਨ ਨੇ ਨੀਤੀ ਆਯੋਗ ਅਟੱਲ ਟਿੰਕਰਿੰਗ ਲੈਬ ਵਿੱਚ ਪਾਣੀ ਨਾਲ ਜਗਣ ਵਾਲਾ ਦੀਵਾ ਬਣਾਇਆ ਹੈ। ਵਿਦਿਆਰਥੀਆਂ ਨੇ ਇਸ ਦੀਵੇ ਨੂੰ 'ਵਾਟਰ ਫਲੋਟਿੰਗ ਲੈਂਪ' ਬਣਾਇਆ ਜਾਵੇਗਾ। ਇਸ ਦੀਵੇ ਦੀ ਖਾਸਿਅਤ ਇਹ ਹੈ ਕਿ ਇਹ ਆਮ ਇਨਸਾਨ ਦੇ ਬਜਟ ਚ ਵੀ ਹੈ ਅਤੇ ਵਾਤਾਵਰਨ ਲਈ ਵਧੀਆ ਵੀ ਹੈ।
ਸਕੂਲ ਦੀ ਪ੍ਰਿੰਸੀਪਲ ਨੇ ਵਿਦਿਆਰਥੀਆਂ ਦੇ ਸ਼ਲਾਘਾ ਕਰਦੇ ਹੋਏ ਕਿਹਾ ਕਿ ਉਨ੍ਹਾਂ ਵੱਲੋਂ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਵਿਦਿਆਰਥੀ ਚੰਗਾ ਪ੍ਰਦਰਸ਼ਨ ਕਰਨ। ਉਨ੍ਹਾਂ ਵੱਲੋਂ ਹਮੇਸ਼ਾ ਵਿਦਿਆਰਥੀਆਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ ਤਾਂ ਕਿ ਉਹ ਵਿਸ਼ਵ ਸਮੱਸਿਆਵਾਂ ਨੂੰ ਹੱਲ ਕਰਨ ਲਈ ਚੰਗੀ ਤਰ੍ਹਾਂ ਤਿਆਰ ਹੋ ਸਕਣ। ਵਿਦਿਆਰਥੀਆਂ ਵੱਲੋਂ ਬਣਾਏ ਗਏ ਇਨ੍ਹਾਂ ਦੀਵਿਆਂ ਦੀ ਕੀਮਤ ਸਿਰਫ 20 ਰੁਪਏ ਹੈ।
ਇਹ ਵੀ ਪੜੋ: ਕਾਂਗਰਸ ਨੂੰ ਵੋਟ ਪਾਊਣ ਵਾਲਾ ਹਰ ਵਿਅਕਤੀ ਹਰਿਮੰਦਰ ਸਾਹਿਬ ‘ਤੇ ਹਮਲੇ ਦੀ ਤਸਦੀਕ ਕਰਦੈ-ਬਾਦਲ