ETV Bharat / city

ਵਜ਼ੀਫ਼ਾ ਘੋਟਾਲਾ: ਸੰਤ ਸਮਾਜ ਵੱਲੋਂ ਪੰਜਾਬ ਬੰਦ ਅੱਜ, ਆਪ ਸਣੇ ਕਈ ਜਥੇਬੰਦੀਆਂ ਦਾ ਸਮਰਥਨ

ਦਲਿਤ ਵਿਦਿਆਰਥੀਆਂ ਨਾਲ ਹੋਏ ਵਜ਼ੀਫ਼ਾ ਘਪਲੇ ਮਾਮਲੇ ਵਿੱਚ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਕਲਿਨਚਿੱਟ ਦੇ ਰੋਸ ਵਜੋਂ ਸੰਤ ਸਮਾਜ ਨੇ ਪੰਜਾਬ ਬੰਦ ਦਾ ਐਲਾਨ ਕੀਤਾ ਹੈ। ਇਸ ਤਹਿਤ ਅੱਜ ਭਾਵ ਕਿ ਸ਼ਨੀਵਾਰ ਨੂੰ ਪੰਜਾਬ ਬੰਦ ਰਹੇਗਾ।

ਫ਼ੋਟੋ
ਫ਼ੋਟੋ
author img

By

Published : Oct 10, 2020, 7:11 AM IST

ਚੰਡੀਗੜ੍ਹ: SC ਸਲਾਕਰਸ਼ਿਪ ਘਪਲਾ ਮਾਮਲੇ ਵਿੱਚ ਸਾਧੂ ਸਿੰਘ ਧਰਮਸੋਤ ਨੂੰ ਮਿਲੀ ਕਲਿਨਚਿੱਟ ਦੇ ਰੋਸ ਵਜੋਂ ਸੰਤ ਸਮਾਜ ਵੱਲੋਂ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਪੰਜਾਬ ਬੰਦ ਰਹੇਗਾ। ਇਸ ਨੂੰ ਆਮ ਆਦਮੀ ਪਾਰਟੀ, ਨੈਸ਼ਨਲ ਸ਼ਡਿਊਲਡ ਕਾਸਟਸ ਅਲਾਇੰਸ ਸਮੇਤ ਹੋਰ ਜਥੇਬੰਦੀਆਂ ਨੇ ਸਮਰਥਨ ਦਿੱਤਾ ਹੈ।

ਇੱਥੇ ਤੁਹਾਨੂੰ ਦੱਸਣਾ ਬਣਦਾ ਹੈ ਕਿ ਇਹ ਚੱਕਾ ਜਾਮ ਸਵੇਰੇ 11 ਵਜੇ ਤੋਂ ਦੁਪਹਿਰ 2 ਵਜੇ ਤੱਕ ਰਹੇਗਾ। ਉੱਥੇ ਹੀ ਸੰਤ ਸਮਾਜ ਵੱਲੋਂ ਪੰਜਾਬ ਬੰਦ ਦੇ ਸੱਦੇ ਦਾ ਸਮਰਥਨ ਕਰਦਿਆਂ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਨੇ ਕਿਹਾ ਕਿ ਉਹ ਸੰਤ ਸਮਾਜ ਵੱਲੋਂ ਦਿੱਤੇ ਸੱਦੇ ਦਾ ਸਮਰਥਨ ਕਰਦੇ ਹਾਂ, ਸਾਡਾ ਹਰੇਕ ਵਰਕਰ ਇਸ ਬੰਦ ਦੀ ਪੂਰੀ ਹਿਮਾਇਤ ਕਰਦਾ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਸੰਤ ਸਮਾਜ ਕਹੇਗਾ, ਅਸੀਂ ਉਨ੍ਹਾਂ ਦੇ ਨਾਲ ਖੜਾਂਗੇ।

ਵੀਡੀਓ

ਇਸ ਤੋਂ ਇਲਾਵਾ ਉੱਤਰ ਪ੍ਰਦੇਸ਼ ਦੇ ਹਾਥਰਸ ਵਿੱਚ 19 ਸਾਲਾ ਦਲਿਤ ਕੁੜੀ ਨਾਲ ਹੋਏ ਕਥਿਤ ਸਮੂਹਿਕ ਜਬਰ ਜਨਾਹ ਦਾ ਸ਼ਿਕਾਰ ਪੀੜਤਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਵੀ ਦਲਿਤ ਸਮਾਜ ਵੱਲੋਂ ਪੰਜਾਬ ਬੰਦ ਦਾ ਐਲਾਨ ਕੀਤਾ ਗਿਆ ਹੈ।

ਜ਼ਿਕਰਯੋਗ ਹੈ ਕਿ ਦਲਿਤ ਵਿਦਿਆਰਥੀਆਂ ਨਾਲ ਸਕਾਲਰਸ਼ਿਪ ਸਬੰਧੀ ਹੋਏ ਘਪਲੇ ਨੂੰ ਲੈ ਕੇ ਸਿਆਸਤ ਭੱਖੀ ਹੋਈ ਹੈ ਤੇ ਸਿਆਸੀ ਪਾਰਟੀਆਂ, ਦਲਿਤ ਸਮਾਜ ਤੇ ਵਿਦਿਆਰਥੀਆਂ ਇਨਸਾਫ਼ ਲਈ ਲੜ ਰਹੇ ਹਨ। ਉੱਥੇ ਹੀ ਕੈਬਿਨੇਟ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਬਰਖ਼ਾਸਤ ਕਰਨ ਦੀ ਮੰਗ ਵੀ ਕਰ ਚੁੱਕੇ ਹਨ। ਧਰਨੇ ਲਾ ਰਹੇ ਹਨ, ਪਰ ਕੀ ਇਨ੍ਹਾਂ ਧਰਨਿਆਂ ਨਾਲ ਵਿਦਿਆਰਥੀਆਂ ਨੂੰ ਇਨਸਾਫ਼ ਮਿਲ ਸਕੇਗਾ ਜਾਂ ਨਹੀਂ, ਇਹ ਤਾਂ ਸਰਕਾਰ ਦੀ ਕਾਰਗੁਜ਼ਾਰੀ ਤੋਂ ਪਤਾ ਲੱਗੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.