ਚੰਡੀਗੜ੍ਹ: ਚੋਣ ਕਮਿਸ਼ਨ ਵੱਲੋਂ ਪੰਜਾਬ ਵਿੱਚ ਚੋਣਾਂ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ। ਹੁਣ 21 ਜਨਵਰੀ ਨੂੰ ਨਹੀਂ ਬਲਕਿ 25 ਜਨਵਰੀ ਨੂੰ ਨੋਟੀਫਿਕੇਸ਼ਨ ਹੋਵੇਗੀ ਅਤੇ 1 ਫਰਵਰੀ ਨੂੰ ਕਾਗਜ਼ ਭਰਨ ਦੀ ਆਖਰੀ ਤਰੀਕ ਹੋਵੇਗੀ। ਇਸਦੇ ਨਾਲ ਹੀ 4 ਫਰਵਰੀ ਨੂੰ ਨਾਮਜ਼ਦਗੀਆਂ ਵਾਪਸ ਲਈਆਂ ਜਾ ਸਕਣਗੀਆਂ। ਇਸਦੇ ਨਾਲ ਹੀ ਹੁਣ 14 ਫਰਵਰੀ ਦੀ ਥਾਂ 20 ਫਰਵਰੀ ਨੂੰ ਪੰਜਾਬ ਵਿੱਚ ਵੋਟਾਂ ਪੈਣਗੀਆਂ।
ਗੁਰੂ ਰਵਿਦਾਸ ਜੈਯੰਤੀ ਦੇ ਚੱਲਦੇ ਚੋਣ ਕਮਿਸ਼ਨ ਵੱਲੋਂ ਵੋਟਿੰਗ ਦੀ ਤਰੀਕ ਵਿੱਚ ਬਦਲਾਅ ਕੀਤਾ ਗਿਆ ਹੈ। ਚੋਣ ਕਮਿਸ਼ਨ ਦੇ ਫੈਸਲੇ ਦਾ ਸਾਰੀ ਸਿਆਸੀ ਪਾਰਟੀਆਂ ਨੇ ਸਵਾਗਤ ਕੀਤਾ ਹੈ ਪਰ ਹਰ ਸਿਆਸੀ ਪਾਰਟੀ ਚੋਣ ਕਮਿਸ਼ਨ ਦੇ ਫੈਸਲੇ ਨੂੰ ਆਪਣੀ ਉਪਲੱਬਧੀ ਦੱਸ ਰਿਹਾ ਹੈ।
ਦਰਅਸਲ ਗੁਰੂ ਰਵਿਦਾਸ ਜੈਯੰਤੀ ਜੋਕਿ 14 ਫਰਵਰੀ ਨੂੰ ਹੈ ਉਸੇ ਦਿਨ ਪਹਿਲਾਂ ਚੋਣ ਕਮਿਸ਼ਨ ਵੱਲੋਂ ਵੋਟਿੰਗ ਦੀ ਤਰੀਕ ਰੱਖੀ ਗਈ ਸੀ ਪਰ ਸਿਆਸੀ ਪਾਰਟੀਆਂ ਨੇ ਪੱਤਰ ਲਿਖ ਚੋਣ ਕਮਿਸ਼ਨ ਤੋਂ ਇਹ ਤਰੀਕ ਬਦਲਣ ਦੀ ਅਪੀਲ ਕੀਤੀ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਫੈਸਲਾ ਲਿਆ ਹੈ।
ਸਾਰੀਆਂ ਹੀ ਸਿਆਸੀ ਪਾਰਟੀਆਂ ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਕ੍ਰੈਡਿਟ ਲੈਣ ਦੀ ਦੋੜ ਸ਼ੁਰੂ ਹੋ ਗਈ ਹੈ।। ਕਾਂਗਰਸ ਦੀ ਜੇਕਰ ਗੱਲ ਕੀਤੀ ਜਾਵੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਪੱਤਰ ਲਿਖ ਵੋਟਿੰਗ ਦੀ ਤਰੀਕ ਅੱਗੇ ਕਰਨ ਦੀ ਮੰਗ ਕੀਤੀ ਸੀ। ਓਧਰ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ, ਭਾਜਪਾ ਵੱਲੋਂ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਅਕਾਲੀ ਦਲ ਵੱਲੋਂ ਲਗਭਗ ਸਾਰੇ ਹੀ ਸਿਆਸੀ ਦਲਾਂ ਨੇ ਚੋਣ ਕਮਿਸ਼ਨ ਤੋਂ ਮੰਗ ਕੀਤੀ ਸੀ ਜਿਸ ਤੋਂ ਬਾਅਦ ਚੋਣ ਕਮਿਸ਼ਨ ਨੇ ਮੰਗ ਮੰਨ ਲਈ ਹੈ। ਚੋਣ ਕਮਿਸ਼ਨ ਵੱਲੋਂ ਲਏ ਫੈਸਲੇ ਤੋਂ ਬਾਅਦ ਹਰ ਕੋਈ ਇਸ ਫੈਸਲੇ ਤੇ ਪ੍ਰਤੀਕਰਮ ਦਿੰਦੇ ਹੋਏ ਕ੍ਰੈਡਿਟ ਲੈਣ ਦੀ ਕੋਸ਼ਿਸ਼ ਕਰਦਾ ਜਾਪਦਾ ਹੈ।
ਇੱਥੋਂ ਤੱਕ ਸੰਯੁਕਤ ਸਮਾਜ ਮੋਰਚਾ ਵੱਲੋਂ ਵੀ ਕਿਹਾ ਗਿਆ ਹੈ ਕਿ ਉਨ੍ਹਾਂ ਵੱਲੋਂ ਵੀ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਗਈ ਸੀ ਕਿ ਤਰੀਕ ਵਿੱਚ ਬਦਲਾਅ ਕੀਤਾ ਜਾਵੇ। ਚੋਣ ਕਮਿਸ਼ਨ ਦੇ ਫੈਸਲੇ ਦਾ ਕਿਸਾਨਾਂ ਦੀ ਪਾਰਟੀ ਵੱਲੋਂ ਸੁਆਗਤ ਕੀਤਾ ਗਿਆ ਹੈ।
ਚੋਣਾਂ ਦਾ ਸੀਜ਼ਨ ਹੈ ਤੇ ਅਜਿਹੇ ਵਿੱਚ ਲੋਕਾਂ ਨੂੰ ਹਰ ਇਕ ਸਿਆਸੀ ਦਲ ਦਿਖ ਰਿਹਾ ਹੈ ਕਿ ਉਨ੍ਹਾਂ ਦੇ ਪੱਤਰ ਲਿਖਣ ਤੋਂ ਬਾਅਦ ਚੋਣ ਕਮਿਸ਼ਨ ਨੇ ਫ਼ੈਸਲਾ ਲਿਆ ਹੈ। ਪਰ ਹੁਣ ਲੋਕ ਵੀ ਕਾਫੀ ਸਮਝਦਾਰ ਹਨ ਅਤੇ ਉਹ ਸਮਝਦੇ ਹਨ ਕਿ ਇੱਥੇ ਮੰਗ ਨੂੰ ਲੈ ਕੇ ਸਾਰੀ ਸਿਆਸੀ ਪਾਰਟੀਆਂ ਨੇ ਪੱਤਰ ਲਿਖਿਆ ਜ਼ਰੂਰ ਹੈ ਪਰ ਫ਼ੈਸਲਾ ਅਖੀਰ ਵਿੱਚ ਚੋਣ ਕਮਿਸ਼ਨ ਦਾ ਹੀ ਮੰਨਿਆ ਜਾਵੇਗਾ ।
ਇਹ ਵੀ ਪੜ੍ਹੋ:'ਪੰਜਾਬ 'ਚ ਚੋਣਾਂ ਦਾ ਬਦਲਿਆ ਦਿਨ, 20 ਫਰਵਰੀ ਨੂੰ ਪੈਣਗੀਆਂ ਵੋਟਾਂ'