ETV Bharat / city

ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਉਮੀਦਵਾਰਾਂ ਦੀ ਝੜੀ, ਹੁਣ ਤੱਕ 22 ਦਾ ਐਲਾਨ

ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਥੇ ਦੂਜੀਆਂ ਪਾਰਟੀਆਂ ਅਜੇ ਆਪੋ-ਆਪਣੀ ਰਣਨੀਤੀ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ ਤੇ ਜਾਂ ਫੇਰ ਖਾਨਾਜੰਗੀ ਜਾਂ ਗਠਜੋੜ ਦੇ ਜਮ੍ਹਾਂ ਘਟਾਓ ‘ਚ ਲੱਗੀਆਂ ਹੋਈਆਂ ਹਨ, ਉਥੇ ਸ਼੍ਰੋਮਣੀ ਅਕਾਲੀ ਦਲ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰਕੇ ਚੋਣ ਪ੍ਰਚਾਰ ਵਿੱਚ ਤੇਜੀ ਲਿਆ ਰਿਹਾ ਹੈ। ਅੱਜ ਵੀ ਇੱਕ ਹੋਰ ਉਮੀਦਵਾਰ ਐਲਾਨਿਆ ਗਿਆ, ਜਿਸ ਨਾਲ ਹੁਣ ਤੱਕ 22 ਉਮੀਦਵਾਰ ਚੋਣ ਮੈਦਾਨ ‘ਚ ਨਿਤਰ ਪਏ ਹਨ

ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਉਮੀਦਵਾਰਾਂ ਦੀ ਝੜੀ, ਹੁਣ ਤੱਕ 22 ਦਾ ਐਲਾਨ
ਸ਼੍ਰੋਮਣੀ ਅਕਾਲੀ ਦਲ ਨੇ ਲਗਾਈ ਉਮੀਦਵਾਰਾਂ ਦੀ ਝੜੀ, ਹੁਣ ਤੱਕ 22 ਦਾ ਐਲਾਨ
author img

By

Published : Aug 24, 2021, 5:54 PM IST

ਚੰਡੀਗੜ੍ਹ: ਅਗਲੇ ਸਾਲ ਦੇ ਸ਼ੁਰੂ ਵਿੱਚ ਹੋਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਜਿਥੇ ਦੂਜੀਆਂ ਪਾਰਟੀਆਂ ਅਜੇ ਆਪੋ-ਆਪਣੀ ਰਣਨੀਤੀ ਬਣਾਉਣ ਵਿੱਚ ਰੁੱਝੀਆਂ ਹੋਈਆਂ ਹਨ ਤੇ ਜਾਂ ਫੇਰ ਖਾਨਾਜੰਗੀ ਜਾਂ ਗਠਜੋੜ ਦੇ ਜਮ੍ਹਾਂ ਘਟਾਓ ‘ਚ ਲੱਗੀਆਂ ਹੋਈਆਂ ਹਨ, ਉਥੇ ਪਿਛਲੇ ਸਮੇਂ ਤੋਂ ਹਾਸ਼ੀਏ ‘ਤੇ ਚੱਲੀ ਆ ਰਹੇ ਸ਼੍ਰੋਮਣੀ ਅਕਾਲੀ ਦਲ ਕਛੁਆ ਚਾਲ ਨਾਲ ਚੋਣ ਪ੍ਰਚਾਰ ਤੇ ਹੋਰ ਤਿਆਰੀਆਂ ਵਿੱਚ ਅੱਗੇ ਲੰਘਦਾ ਨਜਰ ਆ ਰਿਹਾ ਹੈ।

  • " class="align-text-top noRightClick twitterSection" data="">

ਹੁਣ ਤੱਕ 22 ਉਮੀਦਵਾਰਾਂ ਦਾ ਐਲਾਨ

ਪਾਰਟੀ ਪ੍ਰਧਾਨ ਲਗਾਤਾਰ ਉਮੀਦਵਾਰਾਂ ਦਾ ਐਲਾਨ ਕਰ ਰਹੇ ਹਨ ਤੇ ਆਪਣੇ ਹਿੱਸੇ ਦੀਆਂ 97 ਸੀਟਾਂ ‘ਚੋਂ ਹੁਣ ਤੱਕ 22 ਉਮੀਦਵਾਰਾਂ ਦਾ ਐਲਾਨ ਕਰ ਚੁੱਕੇ ਹਨ। ਅਜਿਹੇ ਵਿੱਚ ਜਿਥੇ ਹੋਰ ਪਾਰਟੀਆਂ ਅਜੇ ਰਣਨੀਤੀ ਬਣਾ ਰਹੀਆਂ ਹਨ, ਉਥੇ ਸ਼੍ਰੋਮਣੀ ਅਕਾਲੀ ਦਲ 22 ਹਲਕਿਆਂ ਵਿੱਚ ਚੋਣ ਪ੍ਰਚਾਰ ਵਿੱਚ ਜੁਟ ਗਿਆ ਹੈ ਤੇ ਸੁਖਬੀਰ ਬਾਦਲ ਆਪ ਕਈ ਹਲਕਿਆਂ ਵਿੱਚ ਭਰਵੀਆਂ ਮੀਟਿਗਾਂ ਕਰ ਚੁੱਕੇ ਹਨ।

ਇਹ ਹਨ ਅਕਾਲੀ ਚਿਹਰੇ

ਸਭ ਤੋਂ ਪਹਿਲਾਂ ਸੁਖਬੀਰ ਬਾਦਲ ਨੇ ਆਪਣੇ ਆਪ ਨੂੰ ਜਲਾਲਾਬਾਦ ਤੋਂ ਉਮੀਦਵਾਰ ਐਲਾਨਿਆ ਸੀ ਤੇ ਉਸ ਉਪਰੰਤ ਪੱਟੀ ਤੋਂ ਵਿਰਸਾ ਸਿੰਘ ਵਲਟੋਹਾ ਨੂੰ ਉਮੀਦਵਾਰ ਐਲਾਨ ਦਿੱਤਾ ਸੀ। ਅੱਜ ਮੰਗਲਵਾਰ ਨੂੰ ਗਿਦੜਬਾਹਾ ਤੋਂ ਡਿੰਪੀ ਢਿੱਲੋਂ ਨੂੰ ਉਮੀਦਵਾਰ ਐਲਾਨਿਆ ਤੇ ਇੱਕ ਦਿਨ ਪਹਿਲਾਂ ਮਲੋਟ ਤੋਂ ਹਰਪ੍ਰੀਤ ਸਿੰਘ ਕੋਟਭਾਈ ਨੂੰ ਉਮੀਦਵਾਰ ਐਲਾਨਿਆ ਸੀ। ਇਸ ਤੋਂ ਇਲਾਵਾ ਡੇਰਾਬਸੀ ਤੋਂ ਐਨ.ਕੇ.ਸ਼ਰਮਾ, ਰਾਜਪੁਰਾ ਤੋਂ ਚਰਨਜੀਤ ਸਿੰਘ ਬਰਾੜ, ਜੀਰਾ ਤੋਂ ਜਨਮੇਜਾ ਸਿੰਘ ਸੇਖੋਂ, ਗੁਰੂ ਹਰ ਸਹਾਇ ਤੋਂ ਵਰਦੇਵ ਸਿੰਘ ਨੋਨੀ ਮਾਨ, ਫਾਜਿਲਕਾ ਤੋਂ ਹੰਸ ਰਾਜ ਜੋਸ਼ਨ, ਅੰਮ੍ਰਿਤਸਰ ਤੋਂ ਅਨਿਲ ਜੋਸ਼ੀ, ਸੁਜਾਨਪੁਰ ਤੋਂ ਰਾਜ ਕੁਮਾਰ ਗੁਪਤਾ, ਤਰਨਤਾਰਨ ਤੋਂ ਹਰਮੀਤ ਸਿੰਘ ਸੰਧੂ, ਗਿੱਲ ਤੋਂ ਦਰਸ਼ਨ ਸਿੰਘ ਸ਼ਿਵਾਲਿਕ, ਪਟਿਆਲਾ ਸ਼ਹਿਰੀ ਤੋਂ ਹਰਪਾਲ ਜੁਨੇਜਾ, ਜਲੰਧਰ ਕੇਂਦਰੀ ਤੋਂ ਚੰਦਨ ਗਰੇਵਾਲ, ਫਿਰੋਜਪੁਰ ਸਿਟੀ ਤੋਂ ਰੋਹਿਤ ਮੌਂਟੂ ਵੋਹਰਾ, ਬਰਨਾਲਾ ਤੋਂ ਕੁਲਵੰਤ ਸਿੰਘ ਕੀਤੂ, ਜੰਡਿਆਲਾ ਤੋਂ ਮਲਕੀਤ ਸਿੰਘ ਏ.ਆਰ, ਭਦੌੜ ਤੋਂ ਸਤਨਾਮ ਰਾਹੀ, ਅੰਮ੍ਰਿਤਸਰ ਦੱਖਣੀ ਤੋਂ ਤਲਬੀਰ ਸਿੰਘ ਗਿੱਲ ਤੇ ਨਾਭਾ ਤੋਂ ਕਬੀਰ ਦਾਸ ਨੂੰ ਉਮੀਦਵਾਰ ਐਲਾਨਿਆ ਜਾ ਚੁਕਾ ਹੈ।

ਝੱਲਣਾ ਪੈ ਰਿਹੈ ਵਿਰੋਧ

ਜਿਥੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਚੋਣ ਪ੍ਰਚਾਰ ਵਿਚ ਜੁਟ ਗਏ ਹਨ, ਉਥੇ ਫੀਲਡ ਵਿੱਚ ਉਨ੍ਹਾਂ ਨੂੰ ਵਿਰੋਧ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ। ਖਾਸ ਕਰਕੇ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਸੁਖਬੀਰ ਦੇ ਕਾਫਲੇ ਨੂੰ ਕਾਲੀਆਂ ਝੰਡੀਆਂ ਵਿਖਾਈਆਂ ਜਾ ਰਹੀਆਂ ਹਨ। ਲੋਕਾਂ ਦੇ ਪਾਰਟੀ ਪ੍ਰਤੀ ਇਸ ਗੁੱਸੇ ਨਾਲ ਸੁਖਬੀਰ ਬਾਦਲ ਨੂੰ ਆਪਣੇ ਦਲ ਦੀ ਜਮੀਨੀ ਹਕੀਕਤ ਵੀ ਨਾਲੋ-ਨਾਲ ਪਤਾ ਚਲ ਰਹੀ ਹੈ।

ਦੁਜੀਆਂ ਪਾਰਟੀਆਂ ‘ਚ ਭੰਬਲਭੂਸਾ ਬਰਕਰਾਰ

ਕਾਂਗਰਸ ਪਾਰਟੀ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਉਨ੍ਹਾਂ ਦੇ ਹੀ ਮੰਤਰੀ ਤੇ ਵਿਧਾਇਕ ਕਿਸੇ ਨਾ ਕਿਸੇ ਮੁੱਦੇ ‘ਤੇ ਘੇਰਦੇ ਆ ਰਹੇ ਹਨ ਤੇ ਆਮ ਆਦਮੀ ਪਾਰਟੀ ਆਪਣੀ ਮਜਬੂਤੀ ਲਈ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਸ਼ਾਮਲ ਕਰਨ ਵਿੱਚ ਜੁਟੀ ਹੋਈ ਹੈ। ਇਸੇ ਤਰ੍ਹਾਂ ਅਕਾਲੀ ਦਲ ਤੋਂ ਵੱਖ ਹੋਏ ਸੁਖਦੇਵ ਸਿੰਘ ਢੀਂਡਸਾ ਤੇ ਰਣਜੀਤ ਸਿੰਘ ਬ੍ਰਹਮਪੁਰਾ ਦਾ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੀ ਕਈ ਛੋਟੀਆਂ ਪਾਰਟੀਆਂ ਨੂੰ ਇਕੱਠਾ ਕਰਕੇ ਮਜਬੂਤੀ ਦਾ ਜੁਗਾੜ ਲਗਾ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਚੋਣਾਂ ਲਈ ਗਠਜੋੜ ਕਰ ਚੁਕੇ ਹਨ ਤੇ 97-20 ਦੇ ਅਨੁਪਾਤ ਵਿੱਚ ਸੀਟਾਂ ਦੀ ਵੰਡ ਕੀਤੀ ਹੈ ਤੇ ਨਾਲ ਹੀ 13 ਨੁਕਾਤੀ ਪ੍ਰੋਗਰਾਮ ਵੀ ਐਲਾਨ ਦਿੱਤਾ ਹੈ।

ਇਹ ਵੀ ਪੜ੍ਹੋ:ਕਿਸਾਨਾਂ ਤੇ ਸਰਕਾਰ ਵਿਚਕਾਰ ਬਣੀ ਸਹਿਮਤੀ, ਹੁਣ ਇਸ ਭਾਅ ਤੁਲੇਗਾ ਗੰਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.