ETV Bharat / city

ਗਊਧਨ ਨੂੰ ਬੇਸਹਾਰਾ ਛੱਡਣ ਦੀ ਥਾਂ ਗਊਸ਼ਾਲਾਵਾਂ ਤੱਕ ਜਾਵੇ ਪਹੁੰਚਾਇਆ: ਸਚਿਨ ਸ਼ਰਮਾ

ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਨੇ ਪਸ਼ੂ ਪਾਲਕਾਂ ਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਨ ਵਾਲਿਆਂ ਨੂੰ ਅਪੀਲ ਕੀਤੀ ਹੈ, ਕਿ ਪਸ਼ੂਆਂ ਨੂੰ ਬੇਸਹਾਰਾ ਛੱਡਣ ਦੀ ਥਾਂ ਗਊਸ਼ਾਲਾਵਾਂ ਤੱਕ ਪਹੁੰਚਾਇਆ ਜਾਵੇ।

ਫ਼ੋਟੋ
ਫ਼ੋਟੋ
author img

By

Published : Nov 25, 2020, 10:03 PM IST

ਚੰਡੀਗੜ੍ਹ: ਸੂਬੇ ਵਿੱਚ ਥਾਂ-ਥਾਂ ਅਵਾਰਾ ਘੁੰਮ ਰਹਿਆਂ ਗਊਆਂ ਦੀ ਸੱਮਸਿਆਂ ਤੋਂ ਨਿਜਾਦ ਪਾਉਣ ਲਈ ਕਈ ਉਪਰਾਲੇ ਕੀਤੇ ਜਾ ਰਹੇ ਹਨ। ਪੰਜਾਬ ਗਊ ਸੇਵਾ ਕਮਿਸ਼ਨ ਦੇ ਚੇਅਰਮੈਨ ਸਚਿਨ ਸ਼ਰਮਾ ਨੇ ਸੂਬੇ ਅੰਦਰ ਕਿਸਾਨਾਂ, ਪਸ਼ੂ ਪਾਲਕਾਂ ਤੇ ਡੇਅਰੀ ਫਾਰਮਿੰਗ ਧੰਦੇ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਦੁੱਧ ਨਾ ਦੇਣ ਵਾਲੇ ਗਊਧਨ ਨੂੰ ਲਾਵਾਰਸ ਛੱਡਣ ਦੀ ਥਾਂ ਗਊਸ਼ਾਲਾਵਾਂ ‘ਚ ਪਹੁੰਚਾ ਦੇਣ ਤਾਂ ਜੋ ਉਨ੍ਹਾਂ ਦੀ ਦੇਖ ਰੇਖ ਕੀਤੀ ਜਾ ਸਕੇ।

ਚੇਅਰਮੈਨ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪਸ਼ੂ ਪਾਲਣ ਵਿਭਾਗ ਰਾਹੀਂ ਗਊਧਨ ਲਈ ਸ਼ੈਡ ਬਣਾਉਣ ਤੋਂ ਇਲਾਵਾ ਹਰਾ ਚਾਰਾ, ਤੂੜੀ, ਬਿਹਤਰ ਸਿਹਤ ਸੇਵਾਵਾਂ ਮੁਹਈਆ ਕਰਵਾਉਣ ਅਤੇ ਗਊਸ਼ਾਲਾਵਾਂ ਨੂੰ ਆਤਮਨਿਰਭਰ ਬਣਾਉਣ ਸਮੇਤ ਗਊਧਨ ਸਿਹਤ ਭਲਾਈ ਕੈਂਪ ਵੀ ਲਗਾਏ ਜਾ ਰਹੇ ਹਨ। ਇਸ ਦੇ ਨਾਲ ਹੀ ਸਰਕਾਰ ਵੱਲੋਂ ਰਾਜ ਅੰਦਰ ਗਊਧਨ ਦੀ ਸਾਹੀਵਾਲ ਨਸਲ ਨੂੰ ਪ੍ਰਫ਼ੁਲਤ ਕਰਨ ਦੀ ਕੋਸ਼ਿਸ ਵੀ ਕੀਤੀ ਜਾ ਰਿਹਾ ਹੈ।

ਸਚਿਨ ਸ਼ਰਮਾ ਨੇ ਗਊ ਸੇਵਾ ਕਮਿਸ਼ਨ ਵੱਲੋਂ ਡੇਅਰੀ ਉਦਯੋਗ ਨੂੰ ਸੂਚਿਤ ਕਰਦਿਆਂ ਅਪੀਲ ਕੀਤੀ ਹੈ ਕਿ ਉਹ ਆਪਣੇ ਪਸ਼ੂਆਂ ਨੂੰ ਦੁਧਾਰੂ ਨਾ ਰਹਿਣ ‘ਤੇ ਬੇਸਹਾਰਾ ਸੜਕਾਂ ਜਾਂ ਗਲੀਆਂ ਵਿੱਚ ਨਾ ਛੱਡਣ। ਲੋਕਾਂ ਦੇ ਅਜਿਹਾ ਕਰਨ ਨਾਲ ਬੇਸਹਾਰਾ ਪਸ਼ੂ ਜਿੱਥੇ ਖ਼ੁਦ ਸੜਕੀ ਹਾਦਸਿਆਂ ਦਾ ਸ਼ਿਕਾਰ ਬਣਦੇ ਹਨ, ਉਥੇ ਹੀ ਆਮ ਲੋਕਾਂ ਲਈ ਵੀ ਜਾਨ ਤੇ ਮਾਲ ਦੇ ਨੁਕਸਾਨ ਦਾ ਕਾਰਨ ਬਣਦੇ ਹਨ।

ਸਚਿਨ ਸ਼ਰਮਾ ਨੇ ਕਿਹਾ ਕਿ ਰਾਜ ਦੀਆਂ ਸਾਰੀਆਂ ਡੇਅਰੀਆਂ ਦੇ ਮਾਲਕ ਆਪਣੇ ਸਬੰਧਤ ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰਾਂ ਦੀ ਮਦਦ ਨਾਲ ਅਜਿਹੇ ਪਸ਼ੂਆਂ ਨੂੰ ਗਊਸ਼ਾਲਾਵਾਂ ‘ਚ ਭਿਜਵਾਉਣ ਜਿਹੜੇ ਦੁੱਧ ਦੇਣ ਤੋਂ ਵਾਂਝੇ ਹੋ ਗਏ ਹਨ। ਉਨ੍ਹਾਂ ਕਿਹਾ ਕਿ ਸਾਰਿਆਂ ਦੇ ਇਸ ਸਹਿਯੋਗ ਨਾਲ ਗਊਧਨ ਦਾ ਭਲਾ ਹੋਵੇਗਾ ਅਤੇ ਪੰਜਾਬ ਦੇ ਲੋਕਾਂ ਵੀ ਅਵਾਰਾ ਪਸ਼ੂਆਂ ਕਾਰਨ ਵਾਪਰਨ ਵਾਲੇ ਹਾਦਸਿਆਂ ਤੋਂ ਬੱਚ ਸਕਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.