ਚੰਡੀਗੜ੍ਹ: ਮੱਧ ਪ੍ਰਦੇਸ਼, ਮਹਾਰਾਸ਼ਟਰ ਤੇ ਉੱਤਰ ਪ੍ਰਦੇਸ਼ ਤੋਂ ਬਾਅਦ ਹੁਣ ਪੰਜਾਬ ਦੇ ਵਿੱਚ ਵੀ ਕੋਰੋਨਾ ਦੀ ਦੂਜੀ ਲਹਿਰ ਥੋੜ੍ਹੀ ਘੱਟ ਹੁੰਦੀ ਦਿਖਾਈ ਦੇ ਰਹੀ ਹੈ, ਜੋ ਸੂਬੇ ਵਾਸਤੇ ਇੱਕ ਰਾਹਤ ਦੀ ਭਰ ਖ਼ਬਰ ਹੈ। ਜਿਥੇ ਸੂਬੇ ’ਚ ਪੌਜ਼ੀਟਿਵ ਦਰ ਇੱਕ ਪਾਸੇ ਜਿਥੇ ਘੱਟ ਦੇਖਣ ਨੂੰ ਮਿਲ ਰਹੀ ਹੈ ਉੱਥੇ ਹੀ ਕੋਰੋਨਾ ਨੂੰ ਹਰਾਉਣ ਵਾਲਿਆਂ ਦੀ ਸੰਖਿਆ ਪੌਜ਼ੀਟਿਵ ਕੇਸਾਂ ਨਾਲੋਂ ਜ਼ਿਆਦਾ ਹੋ ਰਹੀ ਹੈ। ਸਰਕਾਰ ਵੱਲੋਂ ਵਧਾਈਆਂ ਗਈਆਂ ਸਖ਼ਤੀਆਂ ਕਾਰਨ ਸੂਬੇ ਵਿੱਚ ਜੋ ਪੌਜ਼ੀਟਿਵ ਦਰ 16.13 ਫ਼ੀਸਦੀ ਸੀ ਉਹ ਘਟ ਕੇ 12.85 ਫ਼ੀਸਦੀ ਦਰਜ ਕੀਤੀ ਗਈ ਹੈ।
ਇਹ ਵੀ ਪੜੋ: ਕੋਰੋਨਾ ਤੋਂ ਬੱਚਿਆਂ ਨੂੰ ਬਚਾਉਣ ਲਈ ਮਾਪੇ ਕਰਨ ਇਹ...
ਜੇਕਰ ਨਜ਼ਰ ਪਿਛਲੇ 24 ਘੰਟਿਆਂ ’ਤੇ ਮਾਰੀਏ ਤਾਂ ਪਤਾ ਚਲਦਾ ਹੈ ਕਿ ਸੂਬੇ ਵਿੱਚ 8068 ਨਵੇਂ ਕੇਸ ਸਾਹਮਣੇ ਆਏ ਹਨ ਤਾਂ ਠੀਕ ਹੋਣ ਵਾਲਿਆਂ ਦੀ ਸੰਖਿਆ 8446 ਹੈ ਇਸ ਉਦੋਂ ਹੋਇਆ ਜਦੋਂ ਸੂਬੇ ਵਿੱਚ 71,470 ਸੈਂਪਲਾਂ ਦੇ ਟੈਸਟ ਕੀਤੇ ਗਏ।ਹਾਲਾਂਕਿ 180 ਲੋਕਾਂ ਦੀ ਕੋਰੋਨਾ ਕਾਰਨ ਮੌਤ ਵੀ ਹੋ ਗਈ, ਪਰ ਅੰਕੜੇ 13 ਮਈ ਦੇ ਮੁਕਾਬਲੇ ਘੱਟ ਹਨ। ਸਿਹਤ ਵਿਭਾਗ ਦੀ ਚਿੰਤਾ ਇਸ ਗੱਲੋਂ ਵੀ ਵਧੀ ਹੈ ਕਿ ਬਠਿੰਡਾ ਵਿੱਚ ਪੌਜ਼ੀਟਿਵ ਕੇਸਾਂ ਦੀ ਸੰਖਿਆ ਵਿੱਚ ਵਾਧਾ ਹੋਇਆ ਇੱਥੋਂ ਦੀ ਪਾਜ਼ੀਟੀਵਿਟੀ ਦਰ 21.60 ਹੋ ਗਈ ਹੈ।
ਬੀਤੇ 2 ਦਿਨ ’ਤੇ ਨਜ਼ਰ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਕੋਰੋਨਾ ਤੋਂ ਠੀਕ ਹੋਣ ਵਾਲੇ ਲੋਕਾਂ ਦੀ ਸੰਖਿਆ ਵਧੀ ਹੈ। ਦੋ ਦਿਨਾਂ ਵਿੱਚ 16562 ਕੇਸ ਪੌਜ਼ੀਟਿਵ ਆਏ ਹਨ ਅਤੇ 16,683 ਲੋਕ ਠੀਕ ਹੋਏ ਹਨ। ਉਥੇ ਹੀ ਜੇ ਗੱਲ ਲੁਧਿਆਣਾ ਦੀ ਕਰੀਏ ਤਾਂ ਇੱਕ ਵਾਰ ਫਿਰ 1320 ਨਵੇਂ ਕੇਸ ਸਾਹਮਣੇ ਆਏ ਹਨ।
ਉੱਥੇ ਜੇ ਗੱਲ ਮੋਹਾਲੀ ਜ਼ਿਲ੍ਹੇ ਦੀ ਕਰੀਏ ਤਾਂ ਕੋਰੋਨਾ ਪਾਜ਼ੀਟੀਵਿਟੀ ਦਰ ਘਟੀ ਹੈ, ਬੀਤੇ 24 ਘੰਟਿਆਂ ਦੇ ਵਿੱਚ ਮੋਹਾਲੀ ਵਿੱਚ 661 ਨਵੇਂ ਕੇਸ ਸਾਹਮਣੇ ਆਏ ਹਨ। ਸੂਬੇ ਵਿੱਚ ਫ਼ਿਲਹਾਲ 79,359 ਪੌਜ਼ੀਟਿਵ ਕੇਸ ਹਨ ਅਤੇ 11,477 ਲੋਕਾਂ ਦੀ ਮੌਤ ਹੋ ਚੁੱਕੀ ਹੈ। ਬੀਤੇ 24 ਘੰਟਿਆਂ ਦੇ ਵਿੱਚ ਸਭ ਨਾਲੋਂ ਜ਼ਿਆਦਾ ਮੌਤਾਂ 23 ਅੰਮ੍ਰਿਤਸਰ ਵਿੱਚ ਹੋਈਆਂ ਹਨ, ਲੁਧਿਆਣਾ ’ਚ 19, ਬਠਿੰਡਾ 18, ਜਲੰਧਰ- ਪਟਿਆਲਾ 13-13, ਸ੍ਰੀ ਮੁਕਤਸਰ ਸਾਹਿਬ ’ਚ 11, ਗੁਰਦਾਸਪੁਰ- ਮੋਹਾਲੀ 10-10 ਮੌਤਾਂ ਹੋਈਆਂ ਹਨ।
ਇਹ ਵੀ ਪੜੋ: ਕੋਟਕ ਮਹਿੰਦਰਾ ਬੈਂਕ 45 ਲੱਖ ਦੀ ਲੁੱਟ ਕਰਨ ਵਾਲੇ 2 ਮੁਲਜ਼ਮ ਕਾਬੂ, ਇੱਕ ਫ਼ਰਾਰ