ਚੰਡੀਗੜ੍ਹ :ਆਮ ਆਦਮੀ ਪਾਰਟੀ ਪੰਜਾਬ ਨੂੰ ਵੱਡਾ ਝੱਟਕਾ ਉਦੋਂ ਲੱਗ ਜਦ ਸੁਖਪਾਲ ਖਹਿਰਾ ਸਣੇ ਪਿਰਮਲ ਖਾਲਸਾ ਤੇ ਜਗਦੇਵ ਕਮਾਲੁ ਨੇ ਕਾਂਗਰਸ ਪਾਰਟੀ 'ਚ ਸ਼ਮੂਲੀਅਤ ਕਰ ਲਈ। ਕਾਂਗਰਸ 'ਚ ਸ਼ਾਮਲ ਹੋਏ 'ਆਪ' ਦੇ ਬਾਗੀ ਵਿਧਾਇਕਾਂ ਨੇ ਅਸਤੀਫਾ ਦੇ ਦਿੱਤਾ ਹੈ।
ਕਾਂਗਰਸ ਵਿੱਚ ਸ਼ਾਮਲ ਹੋਏ ਆਮ ਆਦਮੀ ਪਾਰਟੀ ਦੇ ਬਾਗੀ ਵਿਧਾਇਕ ਸੁਖਪਾਲ ਖਹਿਰਾ ਸਣੇ ਪਿਰਮਲ ਖਾਲਸਾ ਤੇ ਜਗਦੇਵ ਕਮਾਲੁ ਨੇ ਵਿਧਾਨ ਸਭਾ ਦੇ ਨੂੰ ਅਸਤੀਫਾ ਸੌਂਪ ਦਿੱਤਾ ਹੈ। ਜਾਣਕਾਰੀ ਮੁਤਾਬਕ ਭੱਲਕੇ ਵਿਧਾਨ ਸਭਾ 'ਚ ਅਸਤੀਫੇ ਪਹੁੰਚ ਗਏ ਸਨ, ਪਰ ਇਸ ਸਬੰਧੀ ਆਖ਼ਰੀ ਫੈਸਲਾ ਵਿਧਾਨ ਸਭਾ ਸਪੀਕਰ ਰਾਣਾ ਕੇਪੀ ਵੱਲੋਂ ਲਿਆ ਜਾਵੇਗਾ।
ਦੱਸਣਯੋਗ ਹੈ ਕਿ ਸੁਖਪਾਲ ਖਹਿਰਾ ਭੁਲੱਥ, ਪਿਰਮਲ ਖਾਲਸਾ ਭਦੌੜ ਤੇ ਜਗਦੇਵ ਕਮਾਲੁ ਮੌੜ ਮੰਡੀ ਤੋਂ ਵਿਧਾਇਕ ਹਨ। ਬਾਗੀ 'ਆਪ' ਵਿਧਾਇਕਾਂ ਦੀ ਕਾਂਗਰਸ 'ਚ ਉਸ ਸਮੇਂ ਸ਼ਮੂਲੀਅਤ ਹੋਈ ਹੈ ਜਦੋਂ ਕਾਂਗਰਸ ਪਾਰਟੀ 'ਚ ਆਪਸੀ ਕਲੇਸ਼ ਪੂਰੇ ਸਿਖਰਾਂ 'ਤੇ ਜਾਰੀ ਹੈ।
ਇਹ ਵੀ ਪੜ੍ਹੋਂ : TET ਪਾਸ ਵਿਦਿਆਰਥੀਆਂ ਲਈ ਵੱਡੀ ਖ਼ਬਰ....ਯੋਗਤਾ ਪ੍ਰਮਾਣ ਪੱਤਰ ਦੀ ਮਿਆਦ Life Time