ਚੰਡੀਗੜ੍ਹ : ਯੂਕਰੇਨ ‘ਚ ਫਸੇ ਭਾਰਤੀ ਵਿਦਿਆਰਥੀਆਂ ਨੂੰ ਵਾਪਸ ਦੇਸ਼ 'ਚ ਲਿਆਉਣ ਲਈ ਸਰਕਾਰ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ। ਏਅਰ ਇੰਡੀਆ ਦਾ ਜਹਾਜ਼ ਬੀਤੀ ਸ਼ਾਮ ਬੁਖਾਰੇਸਟ ਤੋਂ ਵਿਦਿਆਰਥੀਆਂ ਨੂੰ ਲੈ ਕੇ ਮੁੰਬਈ ਏਅਰਪੋਰਟ ਪਹੁੰਚਿਆ ਹੈ।
ਯੂਕਰੇਨ 'ਚ ਫਸੇ ਕਈ ਵਿਦਿਆਰਥੀ ਜੋ ਪੰਜਾਬ ਦੇ ਰਹਿਣ ਵਾਲੇ ਹਨ। ਇਸ ਨੂੰ ਲੈ ਕੇ ਲੋਕ ਸਭਾ ਮੈਂਬਰ ਰਵਨੀਤ ਬਿੱਟੂ ਨੇ ਸਰਕਾਰ ਨੂੰ ਇਨ੍ਹਾਂ ਵਿਦਿਆਰਥੀਆਂ ਨੂੰ ਪੰਜਾਬ ਲਿਆਉਣ ਦਾ ਪ੍ਰਬੰਧ ਕਰਨ ਤੇ ਉਨ੍ਹਾਂ ਨੂੰ ਖਰਚੇ ਦੀ ਤੁਰੰਤ ਅਦਾਇਗੀ ਕਰਨ ਦੀ ਅਪੀਲ ਕੀਤੀ ਹੈ।
-
Centre govt. should reimburse travel expenses of students returning from Ukraine without delays but if in any case it doesnt happen @CHARANJITCHANNI should take initiative and ensure transit buses from Mumbai/Delhi airports to Punjab & Swift reimbursements for Punjabi students
— Ravneet Singh Bittu (@RavneetBittu) February 26, 2022 " class="align-text-top noRightClick twitterSection" data="
">Centre govt. should reimburse travel expenses of students returning from Ukraine without delays but if in any case it doesnt happen @CHARANJITCHANNI should take initiative and ensure transit buses from Mumbai/Delhi airports to Punjab & Swift reimbursements for Punjabi students
— Ravneet Singh Bittu (@RavneetBittu) February 26, 2022Centre govt. should reimburse travel expenses of students returning from Ukraine without delays but if in any case it doesnt happen @CHARANJITCHANNI should take initiative and ensure transit buses from Mumbai/Delhi airports to Punjab & Swift reimbursements for Punjabi students
— Ravneet Singh Bittu (@RavneetBittu) February 26, 2022
ਰਵਨੀਤ ਬਿੱਟੂ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਬਿਨ੍ਹਾਂ ਦੇਰ ਕਰਦਿਆਂ ਯੂਕਰੇਨ ਤੋਂ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਯਾਤਰਾ ਖਰਚਿਆਂ ਦੀ ਅਦਾਇਗੀ ਕਰਨੀ ਚਾਹੀਦੀ ਹੈ ਪਰ ਜੇ ਕਿਸੇ ਵੀ ਸਥਿਤੀ ਵਿੱਚ ਅਜਿਹਾ ਨਹੀਂ ਹੁੰਦਾ ਤਾਂ ਚਰਨਜੀਤ ਸਿੰਘ ਚੰਨੀ ਨੂੰ ਇਹ ਪਹਿਲਕਦਮੀ ਕਰਨੀ ਚਾਹੀਦੀ ਹੈ।
ਉਨ੍ਹਾਂ ਨਾਲ ਹੀ ਕਿਹਾ ਕਿ ਮੁੰਬਈ ਅਤੇ ਦਿੱਲੀ ਹਵਾਈ ਅੱਡਿਆਂ ਤੋਂ ਪੰਜਾਬ ਲਈ ਟਰਾਂਜ਼ਿਟ ਬੱਸਾਂ ਅਤੇ ਪੰਜਾਬੀ ਵਿਦਿਆਰਥੀਆਂ ਲਈ ਤੁਰੰਤ ਅਦਾਇਗੀ ਨੂੰ ਯਕੀਨੀ ਬਣਾਉਣਾ ਚਾਹੀਦਾ ਹੈ।
ਦੱਸ ਦਈਏ ਕਿ ਯੂਕਰੇਨ 'ਚ ਫਿਲਹਾਲ ਲਗਭਗ 20 ਹਜ਼ਾਰ ਦੇ ਕਰੀਬ ਭਾਰਤੀ ਫਸੇ ਹੋਏ ਹਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਵਿਦਿਆਰਥੀ ਹਨ। ਯੂਕਰੇਨ ਤੋਂ 470 ਭਾਰਤੀ ਵਿਦਿਆਰਥੀ ਰੋਮਾਨੀਆ ਦੇ ਰਸਤੇ ਭਾਰਤ ਪਹੁੰਚਣੇ ਸਨ।
ਇਹ ਵੀ ਪੜ੍ਹੋ: ਰੋਮਾਨੀਆ ਤੋਂ ਭਾਰਤੀਆਂ ਨੂੰ ਲੈਕੇ ਪਹਿਲਾ ਜਹਾਜ਼ ਮੁੰਬਈ ਪਹੁੰਚਿਆ,ਅੱਜ ਪਹੁੰਚੇਗੀ ਦੂਜੀ ਉਡਾਣ ਦਿੱਲੀ