ਚੰਡੀਗੜ੍ਹ: ਲੋਕਾਂ ਨੂੰ ਸਿਹਤ ਸਬੰਧੀ ਮੁੱਦਿਆਂ ਅਤੇ ਤੰਦਰੁਸਤੀ ਦੇ ਨੁਕਤਿਆਂ ਬਾਰੇ ਜਾਗਰੂਕ ਕਰਨ ਲਈ ਪੰਜਾਬ ਦੇ ਖੇਡਾਂ, ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਵੱਲੋਂ ਐੱਸ.ਏ.ਆਈ. ਐੱਨ.ਐੱਸ. ਐੱਨ.ਆਈ.ਐੱਸ. ਪਟਿਆਲਾ ਦੀ ਪਹਿਲਕਦਮੀ ਤਹਿਤ ਫਿੱਟ ਇੰਡੀਆ ਮੁਹਿੰਮ ਅਧੀਨ ਹਰ ਉਮਰ ਵਰਗ ਦੇ ਲੋਕਾਂ ਲਈ ‘ਏਜ ਐਪ੍ਰੋਪਰੀਏਟ ਫਿਟਨੈਸ ਪ੍ਰੋਟੋਕੋਲਜ’ ਦਾ ਪੰਜਾਬੀ ਰੂਪ ਰਿਲੀਜ਼ ਕੀਤਾ ਗਿਆ।
-
To aware people about the health issues and fitness mantra, Punjab Sports and NRI Affairs Minister Rana Gurmit Singh Sodhi launched Punjabi version of ‘Age Appropriate Fitness Protocols’ for all age groups under fit India movement under the initiative of SAI NS NIS Patiala. pic.twitter.com/OGl6fHadm0
— Government of Punjab (@PunjabGovtIndia) October 23, 2020 " class="align-text-top noRightClick twitterSection" data="
">To aware people about the health issues and fitness mantra, Punjab Sports and NRI Affairs Minister Rana Gurmit Singh Sodhi launched Punjabi version of ‘Age Appropriate Fitness Protocols’ for all age groups under fit India movement under the initiative of SAI NS NIS Patiala. pic.twitter.com/OGl6fHadm0
— Government of Punjab (@PunjabGovtIndia) October 23, 2020To aware people about the health issues and fitness mantra, Punjab Sports and NRI Affairs Minister Rana Gurmit Singh Sodhi launched Punjabi version of ‘Age Appropriate Fitness Protocols’ for all age groups under fit India movement under the initiative of SAI NS NIS Patiala. pic.twitter.com/OGl6fHadm0
— Government of Punjab (@PunjabGovtIndia) October 23, 2020
ਰਾਣਾ ਸੋਢੀ ਨੇ ਕਿਹਾ ਕਿ ਇਹ ਕੇਂਦਰੀ ਯੁਵਕ ਮਾਮਲਿਆਂ ਅਤੇ ਖੇਡ ਮੰਤਰਾਲੇ (ਐੱਮ.ਵਾਈ.ਏ. ਐਂਡ ਐੱਸ.) ਦੀ ਇੱਕ ਵਡੇਰੀ ਪਹਿਲਕਦਮੀ ਹੈ ਅਤੇ ਅਸੀਂ ਇਨ੍ਹਾਂ ਪ੍ਰੋਟੋਕਾਲਾਂ ਦੇ ਪੰਜਾਬੀ ਰੂਪ ਨੂੰ ਲਾਂਚ ਕਰ ਰਹੇ ਹਾਂ ਤਾਂ ਜੋ ਹਰ ਵਰਗ ਦੇ ਲੋਕਾਂ ਨੂੰ ਤੰਦਰੁਸਤੀ ਦੇ ਨੁਕਤਿਆਂ ਬਾਰੇ ਜਾਗਰੂਕ ਕੀਤਾ ਜਾ ਸਕੇ। ਇਹ ਦੇਸ ਭਰ ਵਿਚ ਤੰਦਰੁਸਤੀ ਬਾਰੇ ਵਿਸਾਲ ਗਿਆਨ ਪ੍ਰਦਾਨ ਕਰੇਗਾ। ਉਨਾਂ ਕਿਹਾ ਕਿ ਹਰ ਉਮਰ ਵਰਗ ਦੇ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਵਜੋਂ ਪ੍ਰਸਿੱਧ ਫਿੱਟ ਇੰਡੀਆ ਮੁਹਿੰਮ ਖੇਡ ਮੰਤਰਾਲੇ ਅਤੇ ਭਾਰਤੀ ਖੇਡ ਅਥਾਰਟੀ ਦੀ ਇੱਕ ਵਿਲੱਖਣ ਪਹਿਲਕਦਮੀ ਹੈ। ਉਨ੍ਹਾਂ ਇਸ ਵਿੱਚ ਹਰ ਉਮਰ ਵਰਗ ਅਨੁਸਾਰ ਵਿਸੇਸ ਤੰਦਰੁਸਤੀ ਪ੍ਰੋਟੋਕੋਲ ਤਿਆਰ ਕਰਨ ਦੇ ਯਤਨਾਂ ਦੀ ਵੀ ਪ੍ਰਸੰਸਾ ਕੀਤੀ, ਕਿਉਂ ਜੋ ਇਹ ਹਰ ਉਮਰ ਵਰਗ ਦੇ ਲੋਕਾਂ ਨੂੰ ਇਨ੍ਹਾਂ ਦੀ ਪਾਲਣਾ ਕਰਨ ਅਤੇ ਇਸ ਦੇ ਅਨੁਸਾਰ ਆਪਣੀ ਸਿਹਤਮੰਦੀ ਦੇ ਪੱਧਰ ਦੀ ਜਾਂਚ ਕਰਨ ਵਿੱਚ ਸਹਾਇਤਾ ਕਰੇਗਾ।
ਕੈਬਨਿਟ ਮੰਤਰੀ ਨੇ ਭਰੋਸਾ ਦਿਵਾਇਆ ਕਿ ਉਹ ਇਸ ਮੁਹਿੰਮ ਨੂੰ ਪੰਜਾਬ ਦੇ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਉਣਗੇ ਅਤੇ ਇਹ ਪੰਜਾਬੀ ਰੂਪ ਫਿੱਟ ਇੰਡੀਆ ਮਿਸ਼ਨ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਣ ਵਿੱਚ ਸਹਾਇਤਾ ਕਰੇਗਾ। ਪੰਜਾਬ ਨੇ ਹਮੇਸਾ ਖੇਡਾਂ ਵਿੱਚ ਭਾਰਤ ਦੀ ਅਗਵਾਈ ਕੀਤੀ ਹੈ ਅਤੇ ਇਸ ਤੰਦਰੁਸਤੀ ਮਿਸ਼ਨ ਵਿੱਚ ਵੀ ਮੋਹਰੀ ਰਹੇਗਾ। ਪੰਜਾਬ ਦੇ ਤਕਰੀਬਨ 325 ਕੋਚ ਅਤੇ ਅਥਲੀਟ ਇਸ ਪ੍ਰੋਗਰਾਮ ਵਿੱਚ ਸ਼ਾਮਲ ਹੋਏ।