ETV Bharat / city

ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਰੱਖੜੀ ਦਾ ਤਿਉਹਾਰ

ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ ਜੋ ਕਿ ਭੈਣ ਅਤੇ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਜੋਤਸ਼ੀਆਂ ਮੁਤਾਬਕ, 3 ਅਗਸਤ ਨੂੰ ਸੋਮਵਾਰ ਹੋਣ ਕਾਰਨ ਰੱਖੜੀ ਦਾ ਸ਼ੁਭ ਮਹੂਰਤ ਹੈ।

ਫ਼ੋਟੋ।
ਫ਼ੋਟੋ।
author img

By

Published : Aug 3, 2020, 6:35 AM IST

Updated : Aug 3, 2020, 8:39 AM IST

ਚੰਡੀਗੜ੍ਹ: ਅੱਜ ਦੇਸ਼ ਭਰ ਵਿੱਚ ਰੱਖੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਹ ਤਿਉਹਾਰ ਹਰ ਸਾਲ ਸਾਵਣ ਦੇ ਮਹੀਨੇ ਦੇ ਸ਼ੁਕਲ ਪੱਖ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਰੱਖੜੀ ਭੈਣ ਅਤੇ ਭਰਾ ਦੇ ਆਪਸੀ ਪਿਆਰ ਦਾ ਪ੍ਰਤੀਕ ਹੈ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਟਵੀਟ ਕਰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਰੱਖੜੀ ਦਾ ਵਧਾਈ ਦਿੱਤੀ ਹੈ।

  • रक्षा बंधन पर सभी देशवासियों को बधाई! राखी प्रेम और विश्‍वास का वह अटूट धागा है जो बहनों को भाइयों‌ से जोड़ता है। आइए, आज हम सब महिलाओं के सम्‍मान और सुरक्षा के लिए प्रतिबद्ध रहने का संकल्‍प दोहराएं।

    — President of India (@rashtrapatibhvn) August 3, 2020 " class="align-text-top noRightClick twitterSection" data=" ">

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਆਪਣੇ ਅਧਿਕਾਰਕ ਟਵਿੱਟਰ ਖ਼ਾਤੇ ਉੱਤੇ ਪੋਸਟ ਸ਼ੇਅਰ ਕਰਕੇ ਰੱਖੜੀ ਦੀ ਵਧਾਈ ਦਿੱਤੀ ਹੈ।

  • रक्षा बंधन के पावन पर्व पर समस्त देशवासियों को बहुत-बहुत शुभकामनाएं।

    — Narendra Modi (@narendramodi) August 3, 2020 " class="align-text-top noRightClick twitterSection" data=" ">

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਟਵੀਟ ਕਰਦਿਆਂ ਰੱਖੜੀ ਦੀ ਵਧਾਈ ਦਿੱਤੀ ਹੈ।

  • ਰੱਖੜੀ ਆਈ, ਭੈਣ ਬੰਨੇ ਪਿਆਰ ਵੀਰ ਕਲਾਈ। ਰੱਖੜੀ ਦੇ ਪਵਿੱਤਰ ਤਿਉਹਾਰ ਦੀਆਂ ਸਾਰਿਆਂ ਨੂੰ ਵਧਾਈਆਂ। #HappyRakshaBandhan2020 pic.twitter.com/IypsctvWf3

    — Capt.Amarinder Singh (@capt_amarinder) August 3, 2020 " class="align-text-top noRightClick twitterSection" data=" ">

ਰੱਖੜੀ ਬੰਨ੍ਹਣ ਵੇਲੇ ਭਦਰਕਾਲ ਅਤੇ ਰਾਹੁਕਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ। ਸ਼ਾਸਤਰਾਂ ਅਨੁਸਾਰ ਭਦਰਕਾਲ ਵਿੱਚ ਰੱਖੜੀ ਬੰਨਣਾ ਸ਼ੁਭ ਨਹੀਂ ਹੈ। ਇਸ ਲਈ ਰੱਖੜੀ ਦੇ ਦਿਨ ਭਦਰਕਾਲ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਂਦਾ ਹੈ।

ਵੇਖੋ ਵੀਡੀਓ

ਜੋਤਸ਼ੀਆਂ ਮੁਤਾਬਕ, 3 ਅਗਸਤ ਨੂੰ ਸੋਮਵਾਰ ਹੋਣ ਕਾਰਨ ਰੱਖੜੀ ਦਾ ਸ਼ੁਭ ਮਹੂਰਤ ਹੈ। ਇਸ ਵਾਰ ਰੱਖੜੀ ਮੌਕੇ ਭਦਰਕਾਲ ਜ਼ਿਆਦਾ ਦੇਰ ਤੱਕ ਨਹੀਂ ਚੱਲੇਗਾ। ਭਦਰਕਾਲ ਸਿਰਫ਼ ਸਵੇਰੇ 9:29 ਤੱਕ ਹੀ ਰਹੇਗਾ, ਜਿਸ ਤੋਂ ਬਾਅਦ ਪੂਰਾ ਦਿਨ ਰੱਖੜੀ ਬੰਨ੍ਹੀ ਜਾ ਸਕਦੀ ਹੈ।

ਰੱਖੜੀ ਦਾ ਤਿਉਹਾਰ ਇਸ ਵਾਰ ਫਿੱਕਾ ਨਜ਼ਰ ਆ ਰਿਹਾ ਹੈ। ਇਸ ਦਾ ਕਾਰਨ ਕੋਰੋਨਾ ਸੰਕਟ ਹੈ, ਕਿਉਂਕਿ ਕੋਰੋਨਾ ਕਾਰਨ ਹਰ ਇਕ ਵਰਗ ਪ੍ਰਭਾਵਿਤ ਹੋਇਆ ਹੈ, ਇੱਥੋਂ ਤਕ ਕਿ ਕਾਰੋਬਾਰ ਵੀ ਠੱਪ ਹੋ ਕੇ ਰਹਿ ਗਏ ਹਨ। ਇਸ ਦੌਰਾਨ ਬਾਜ਼ਾਰਾਂ 'ਚ ਵੀ ਕੋਈ ਚਹਿਲ ਪਹਿਲ ਨਜ਼ਰ ਨਹੀਂ ਆਈ, ਰੱਖੜੀ ਦੀ ਖਰੀਦਦਾਰੀ ਕਰਨ ਵਾਲੇ ਘੱਟ ਹੀ ਲੋਕ ਨਜ਼ਰ ਆ ਰਹੇ ਹਨ।

Last Updated : Aug 3, 2020, 8:39 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.