ETV Bharat / city

ਕਈ ਮੁੱਦਿਆਂ 'ਤੇ ਸਰਕਾਰ ਅੰਤਿਮ ਕੜੀ ਤਕ ਨਹੀਂ ਪਹੁੰਚੀ: ਰਾਜਾ ਵੜਿੰਗ

ਕੈਪਟਨ ਤੇ ਸਿੱਧੂ ਤੇ ਅੱਜ ਦੀ ਮੁਲਾਕਾਤ ਤੋਂ ਵਿਧਾਇਕ ਰਾਜਾ ਵੜਿੰਗ ਬੇਹਦ ਖੁਡਸ਼ ਹਨ, ਉਨ੍ਹਾਂ ਕਿਹਾ ਕਿ ਦੋਵੇਂ ਦਵਾਰ ਅਤੇ ਵੱਡੇ ਲੀਡਰ ਹਨ ਅਤੇ ਅੱਜ ਦੀ ਇਸ ਮੁਲਾਕਾਤ 'ਚ ਦੋਵਾਂ ਨੇ ਕਈ ਮਹੱਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਹੋਵੇਗੀ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਈ ਹੋਰ ਮੁੱਦਿਆਂ 'ਤੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਹਨ।

ਰਾਜਾ ਵੜਿੰਗ
ਰਾਜਾ ਵੜਿੰਗ
author img

By

Published : Nov 25, 2020, 8:47 PM IST

ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਦੀ ਅੱਜ ਮੁਲਾਕਾਤ ਤੇ ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਨੇ ਖ਼ੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਦੋਵੇਂ ਕੱਦਵਾਰ ਅਤੇ ਵੱਡੇ ਲੀਡਰ ਹਨ ਅਤੇ ਅੱਜ ਦੀ ਇਸ ਮੁਲਾਕਾਤ 'ਚ ਦੋਵਾਂ ਨੇ ਕਈ ਮਹੱਵਪੂਰਨ ਮੁੱਦਿਆਂ 'ਤੇ ਚਰਚਾ ਕੀਤੀ ਹੋਵੇਗੀ ਅਤੇ ਸੂਬੇ ਦੇ ਹਿਤ ਲਈ ਕੋਈ ਰਣਨੀਤੀ ਬਣਾਈ ਹੋਵੇਗੀ।

ਕਈ ਮੁੱਦਿਆਂ 'ਤੇ ਅੰਤਮ ਕੜੀ ਤੱਕ ਨਹੀਂ ਪਹੁੰਚੀ ਸਰਕਾਰ

ਰਾਜਾ ਵੜਿੰਗ ਨੇ ਕੁਝ ਇੱਕ ਲੀਡਰਾਂ 'ਤੇ ਤੰਜ ਕੱਸਦਿਆਂ ਇਹ ਵੀ ਕਿਹਾ ਕਿ ਕਈ ਵਾਰ ਵਾਅਦੇ ਲੀਡਰ ਕਰ ਲੈਂਦੇ ਹਨ ਜੋ ਹਾਲਾਤ ਉਸ ਮੁਤਾਬਕ ਨਾ ਹੋਣ ਕਾਰਨ ਪੂਰੇ ਵੀ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਕਈ ਮੁੱਦਿਆਂ 'ਤੇ ਕਾਫ਼ੀ ਹੱਦ ਤਕ ਕੰਮ ਕੀਤਾ ਗਿਆ ਹੈ ਪਰ ਕਈ ਮੁੱਦਿਆਂ ਤੇ ਸਰਕਾਰ ਅੰਤਮ ਕੜੀ ਤੱਕ ਪਹੁੰਚਣ ਤੋਂ ਅਸਮਰੱਥ ਰਹੀ ਹੈ, ਜਿਨ੍ਹਾਂ ਉੱਪਰ ਕੰਮ ਕਰਨ ਦੀ ਲੋੜ ਹੈ। ਜਿਸ ਬਾਬਤ ਲੋਕ ਵੀ ਸਰਕਾਰ ਤੋਂ ਸਵਾਲ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਾਕਰ ਆਪਣੇ ਰਹਿੰਦੇ 15 ਮਹੀਨਿਆਂ 'ਚ ਬਾਕੀ ਬਚੇ ਵਾਅਦਿਆਂ ਨੂੰ ਪੂਰੇ ਕਰਨ ਦੀ ਕੋਸ਼ਿਸ਼ ਕਰੇਗੀ।

ਰਾਜਾ ਵੜਿੰਗ ਨਾਲ ਗੱਲਬਾਤ

ਹਰ ਮੰਤਰੀ ਦੇ ਕੰਮਕਾਜ ਦਾ ਰਿਪੋਰਟ ਕਾਰਡ ਲਾਜ਼ਮੀ
ਰਾਜਾ ਵੜਿੰਗ ਨੇ ਕਿਹਾ ਕਿ ਜ਼ਿਲ੍ਹਾ ਪ੍ਰਧਾਨ ਤੋਂ ਕੈਬਨਿਟ ਮੰਤਰੀ ਤੱਕ ਹਰ ਇੱਕ ਵਰਕਰ ਦੇ ਕੰਮਕਾਜ ਦਾ ਰਿਪੋਰਟ ਕਾਰਡ ਹੋਣਾ ਚਾਹੀਦਾ ਹੈ ਤੇ ਉਸ ਮੁਤਾਬਕ ਹੀ ਉਸ ਨੂੰ ਪਾਰਟੀ 'ਚ ਤਰੱਕੀ ਦੇਣੀ ਚਾਹੀਦੀ ਹੈ ਤੇ। ਉਨ੍ਹਾਂ ਇਹ ਵੀ ਕਿਹਾ ਕਿ ਜੋ ਮੰਤਰੀ ਅਤੇ ਆਗੂ ਸਰਕਾਰ 'ਚ ਰਹਿ ਕੇ ਪ੍ਰਫਾਰਮ ਨਹੀਂ ਕਰਦੇ ਉਨ੍ਹਾਂ ਨੂੰ ਜ਼ਿੰਮੇਵਾਰੀ ਤੋਂ ਮੁਕਤ ਕਰ ਦੇਣਾ ਚਾਹੀਦਾ ਹੈ।

ਰਾਜਾ ਵੜਿੰਗ ਨਾਲ ਗੱਲਬਾਤ

ਕਿਸਾਨੀ ਸੰਘਰਸ਼ ਉੱਤੇ ਕੇਂਦਰ 'ਤੇ ਹਮਲਾ

ਕਿਸਾਨਾਂ ਦੇ ਧਰਨੇ ਬਾਰੇ ਬੋਲਦਿਆਂ ਰਾਜਾ ਵੜਿੰਗ ਨੇ ਕਿਹਾ ਕਿ ਦੇਸ਼ ਦੀਆਂ ਸਰਕਾਰਾਂ ਨੇ ਮਾਹੌਲ ਇਸ ਤਰੀਕੇ ਦਾ ਬਣਾ ਦਿੱਤਾ ਹੈ ਕਿ ਸ਼ਾਂਤਮਈ ਤਰੀਕੇ ਨਾਲ ਕਿਸਾਨ ਅੰਦੋਲਨ ਵੀ ਨਹੀਂ ਕਰ ਸਕਦੇ।ਉਨ੍ਹਾਂ ਕੇਂਦਰ 'ਤੇ ਹਮਲਾ ਬੋਲਦਿਆਂ ਕਿਹਾ ਕਿ ਕਿਸਾਨਾਂ ਨੂੰ ਆਪਣੇ ਹੀ ਮੁਲਕ ਦੇ ਵਿੱਚ ਭਾਜਪਾ ਨੇ ਬੇਗਾਨਾ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਨੂੰ ਕਿਸਾਨਾਂ ਦੀ ਗੱਲ ਸੁਣ ਉਨ੍ਹਾਂ ਦਾ ਹੱਲ ਕੱਡਣ ਦਾ ਭਰੋਸਾ ਸਵਾਉਣਾ ਚਾਹੀਦਾ ਸੀ।

ਵੱਧੋਂ ਵੱਧ ਲੋਕਾਂ ਨੂੰ ਸੰਘਰਸ਼ ਨਾਲ ਜੁੜਨ ਦਾ ਸੁਨੇਹਾ

ਵਿਧਾਇਕ ਰਾਜਾ ਵੜਿੰਗ ਨੇ ਲੋਕਾਂ ਨੂੰ ਅਤੇ ਲੀਡਰਾਂ ਨੂੰ ਕਿਸਾਨੀ ਸੰਘਰਸ਼ ਦਾ ਵੱਧੋਂ ਵੱਧ ਹਿੱਸਾ ਬਨਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਆਪਣੇ ਹੋਂਦ ਦੀ ਲੜਾਈ ਲੜ੍ਹ ਰਹੀ ਹੈ, ਅਤੇ ਸਾਰੇ ਆਮ ਖ਼ਾਸ ਲੋਕਾਂ ਨੂੰ ਇਸ ਸੰਘਰਸ਼ 'ਚ ਹਿੱਸਾ ਲੈਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਲਮੇ ਸਮੇਂ ਤੋਂ ਤਕਰਾਰ ਤੋਂ ਬਾਅਦ ਅੱਜ ਸਿੱਧੂ ਅਤੇ ਕੈਪਟਨ ਇੱਕ ਵਾਰ ਮੁੜ ਇੱਕਠੇ ਹੋਏ, ਜਿਸ ਤੋਂ ਬਾਅਦ ਸਿੱਧੂ ਦੀ ਕਾਂਗਰਸ ਪਾਰਟੀ 'ਚ ਮੁੜ ਸ਼ਾਮਲ ਹੋਣ ਦੀਆਂ ਕਿਆਸਾਰੀਆਂ ਵਧਣ ਲੱਗੀਆਂ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.