ਚੰਡੀਗੜ੍ਹ: ਭਾਰਤੀ ਰੇਲਵੇ (Indian Railways) ਸਿੱਖ ਸ਼ਰਧਾਲੂਆਂ ਲਈ 'ਗੁਰਦੁਆਰਾ ਸਰਕਟ ਟਰੇਨ' ਚਲਾਉਣ ਦੀ ਯੋਜਨਾ ਬਣਾ ਰਿਹਾ ਹੈ। ਜਾਣਕਾਰੀ ਅਨੁਸਾਰ ਸਿੱਖ ਸ਼ਰਧਾਲੂ ਇਸ ਰੇਲ ਰਾਹੀਂ ਆਪਣੇ ਤੀਰਥ ਸਥਾਨਾਂ ਦੀ ਯਾਤਰਾ ਕਰ ਸਕਣਗੇ। ਸ਼ੁਰੂਆਤ ਦੇ ਵਿੱਚ ਗੁਰਦੁਆਰਾ ਹਰਮਿੰਦਰ ਸਾਹਿਬ ਅੰਮ੍ਰਿਤਸਰ, ਗੁਰਦੁਆਰਾ ਦਮਦਮਾ ਸਾਹਿਬ , ਗੁਰਦੁਆਰਾ ਹਜ਼ੂਰ ਸਾਹਿਬ ਨਾਂਦੇੜ ਅਤੇ ਗੁਰਦੁਆਰਾ ਪਟਨਾ ਸਾਹਿਬ, ਪਟਨਾ ਸ਼ਾਮਲ ਹੋਣਗੇ। ਇਹ ਸਰਕਟ 11 ਦਿਨਾਂ ਵਿੱਚ ਪੂਰਾ ਹੋ ਜਾਵੇਗਾ। ਇਸ ਵੇਲੇ ਗੁਰਦੁਆਰਾ ਸਰਕਟ ਸਪੈਸ਼ਲ ਟ੍ਰੇਨ ਦੇ ਵੇਰਵਿਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ ਅਤੇ ਜਲਦੀ ਹੀ ਜਨਤਕ ਕੀਤਾ ਜਾਵੇਗਾ।
ਜਾਣਕਾਰੀ ਅਨੁਸਾਰ ਇਸ ਟ੍ਰੇਨ ਵਿੱਚ ਸਲੀਪਰ ਅਤੇ ਏਸੀ ਕੋਚ ਹੋਣਗੇ ਅਤੇ ਕਿਰਾਇਆ ਆਪਰੇਟਰ ਦੁਆਰਾ ਨਿਰਧਾਰਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਟ੍ਰੇਨ ਵਿੱਚ ਪੈਂਟਰੀ ਕਾਰ ਦਾ ਵੀ ਪ੍ਰਬੰਧ ਕੀਤਾ ਜਾਵੇਗਾ। ਪਰ ਯਾਤਰੀਆਂ ਨੂੰ ਪਹਿਲਾਂ ਤੋਂ ਖਾਣਾ ਬੁੱਕ ਕਰਨਾ ਹੋਵੇਗਾ। ਰੇਲ ਮੰਤਰਾਲੇ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਪਿਛਲੇ ਕੁਝ ਸਾਲਾਂ 'ਚ ਰੇਲਵੇ ਅਜਿਹੀਆਂ ਕਈ ਯੋਜਨਾਵਾਂ' ਤੇ ਕੰਮ ਕਰ ਰਿਹਾ ਹੈ। ਇਸ ਦਾ ਉਦੇਸ਼ ਆਮ ਲੋਕਾਂ ਨੂੰ ਦੇਸ਼ ਦੀ ਸਭਿਆਚਾਰਕ ਅਤੇ ਧਾਰਮਿਕ ਵਿਰਾਸਤ ਤੋਂ ਜਾਣੂ ਕਰਵਾਉਣਾ ਹੈ। ਗੁਰਦੁਆਰਾ ਸਰਕਟ ਰਾਮਾਇਣ ਸਰਕਟ ਅਤੇ ਬੁੱਧ ਸਰਕਟ ਤੋਂ ਬਾਅਦ ਸਭ ਤੋਂ ਨਵਾਂ ਪ੍ਰਾਜੈਕਟ ਹੋਵੇਗਾ।
ਰੇਲਵੇ ਵੱਲੋਂ ਕੀਤੀ ਇਸ ਪਹਿਲਕਦਮੀ ਨੂੰ ਲੈਕੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਅਦ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਜਿੱਥੇ ਵਾਹਿਗੁਰੂ ਦਾ ਸ਼ੁੱਕਰਾਨਾ ਕੀਤਾ ਉੱਥੇ ਹੀ ਕਿਹਾ ਕਿ ਉਨ੍ਹਾਂ ਵੱਲੋਂ 2017 ਦੇ ਵਿੱਚ ਸਿੱਖ ਤੀਰਥ ਸਥਾਨਾਂ ਦੀ ਯਾਤਰਾ ਦੇ ਲਈ ਇਸ ਤਰ੍ਹਾਂ ਪਹਿਲਕਦਮੀ ਕਰਨ ਦੀ ਭਾਰਤ ਸਰਕਾਰ ਨੂੰ ਅਪੀਲ ਕੀਤੀ ਗਈ ਸੀ ਜਿਸਨੂੰ ਹੁਣ ਬੂਰ ਪੈਂਦਾ ਵਿਖਾਈ ਦੇ ਰਿਹਾ ਹੈ।
-
Grateful to Gurusahab that my initiative to create a Sikh pilgrimage circuit in 2017 has finally borne fruit.
— Harsimrat Kaur Badal (@HarsimratBadal_) September 10, 2021 " class="align-text-top noRightClick twitterSection" data="
With GoI now readying to launch Gurdwara Circuit train,I urge pilgrims to avail this opportunity to visit Sri Harmandir Sahib, Patna Sahib, Hazoor Sahib & Damdama Sahib. pic.twitter.com/tV3bhFGcR0
">Grateful to Gurusahab that my initiative to create a Sikh pilgrimage circuit in 2017 has finally borne fruit.
— Harsimrat Kaur Badal (@HarsimratBadal_) September 10, 2021
With GoI now readying to launch Gurdwara Circuit train,I urge pilgrims to avail this opportunity to visit Sri Harmandir Sahib, Patna Sahib, Hazoor Sahib & Damdama Sahib. pic.twitter.com/tV3bhFGcR0Grateful to Gurusahab that my initiative to create a Sikh pilgrimage circuit in 2017 has finally borne fruit.
— Harsimrat Kaur Badal (@HarsimratBadal_) September 10, 2021
With GoI now readying to launch Gurdwara Circuit train,I urge pilgrims to avail this opportunity to visit Sri Harmandir Sahib, Patna Sahib, Hazoor Sahib & Damdama Sahib. pic.twitter.com/tV3bhFGcR0
ਇਹ ਵੀ ਪੜ੍ਹੋ:ਰਾਜਨਾਥ ਅਤੇ ਡਟੱਨ ਨੇ 2+2 ਮੰਤਰੀਆਂ ਦੀ ਉਦਘਾਟਨੀ ਗੱਲਬਾਤ ਤੋਂ ਪਹਿਲਾਂ ਗੱਲਬਾਤ ਕੀਤੀ