ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਵੱਲੋਂ ਛਾਪਾ ਮਾਰਿਆ ਗਿਆ ਹੈ। ਦੱਸ ਦਈਏ ਕਿ ਈਡੀ ਨੇ ਸੀਐੱਮ ਚੰਨੀ ਦੇ ਰਿਸ਼ਤੇਦਾਰ ਦੇ ਠਿਕਾਣੇ ਤੋਂ ਇਲਾਵਾ 9 ਹੋਰ ਥਾਵਾਂ ’ਤੇ ਛਾਪੇਮਾਰੀ ਕੀਤੀ ਹੈ। ਈਡੀ ਦੀ ਇਹ ਛਾਪੇਮਾਰੀ ਮੰਗਲਵਾਰ ਦੀ ਸਵੇਰ ਤੋਂ ਜਾਰੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਗੈਰਕਾਨੂੰਨੀ ਰੇਤ ਮਾਈਨਿੰਗ ਦੇ ਮਾਮਲੇ ਚ ਪੈਸਿਆਂ ਦੇ ਨਾਜ਼ਾਇਜ ਲੈਣਦੇਣ ਦੇ ਚੱਲਦੇ ਇਹ ਛਾਪੇਮਾਰੀ (ED conducting raids in Punjab in illegal sand mining case ) ਕੀਤੀ ਗਈ ਹੈ।
ਮਾਮਲੇ ਸਬੰਧੀ ਸੀਐੱਮ ਚਰਨਜੀਤ ਸਿੰਘ ਚੰਨੀ ਨੇ (Channi on raids at relative's house ) ਕਿਹਾ ਹੈ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਆਉਣ ਵਾਲੀਆਂ ਵਿਧਾਨਸਭਾ ਚੋਣਾਂ ਦੇ ਮੱਦੇਨਜ਼ਰ ਉਨ੍ਹਾਂ ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਲੋਕਤੰਤਰ ਦੇ ਲਈ ਚੰਗਾ ਨਹੀਂ ਹੈ। ਅਸੀਂ ਇਸ ਨਾਲ ਲੜਨ ਲਈ ਤਿਆਰ ਹਾਂ। ਪੱਛਮ ਬੰਗਾਲ ਦੀਆਂ ਚੋਣਾਂ ਸਮੇਂ ਵੀ ਇਹੀ ਕੁਝ ਹੋਇਆ ਸੀ।
ਭਾਜਪਾ ਦੀ ਹੈ ਇਹ ਬੌਖਲਾਹਟ- ਅਲਕਾ ਲਾਂਬਾ
ਕਾਂਗਰਸ ਦੀ ਸੀਨੀਅਰ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਕਾਂਗਰਸ ਇਸ ਛਾਪੇਮਾਰੀ ਦੀ ਪੁਸ਼ਟੀ ਨਹੀਂ ਕਰਦੀ ਹੈ। ਚੋਣਾਂ ਦੇ ਵਿਚਾਲੇ ਭਾਜਪਾ ਆਪਣੀ ਹਾਰ ਦੀ ਬੌਖਲਾਹਟ ਦੇ ਕਾਰਨ ਇਸ ਤਰ੍ਹਾਂ ਦੇ ਕੰਮ ਕਰਵਾਉਂਦੀ ਹੈ। ਚੋਣਾਂ ਦੇ ਵਿਚਾਲੇ ਭਾਜਪਾ ਈਡੀ ਸੀਆਈਡੀ ਦਾ ਸਹਾਰਾ ਲਿਆ ਜਾ ਰਿਹਾ ਹੈ। ਭਾਜਪਾ ਪੰਜਾਬ ਸਰਕਾਰ ਅਤੇ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਪਿੱਛੇ ਪਈ ਹੋਈ ਹੈ ਪਰ ਪੰਜਾਬ ਦੀ ਜਨਤ ਪੰਜਾਬ ਸਰਕਾਰ ਦੇ ਨਾਲ ਖੜੀ ਹੋਈ ਹੈ।
ਕਾਂਗਰਸੀ ਨਹੀਂ ਡਰਨ ਵਾਲੇ- ਵੇਰਕਾ
ਸੀਐੱਮ ਚਰਨਜੀਤ ਸਿੰਘ ਚੰਨੀ ਦੇ ਰਿਸ਼ਤੇਦਾਰ ਦੇ ਘਰ ਈਡੀ ਦੀ ਛਾਪੇਮਾਰੀ ’ਤੇ ਡਾ. ਰਾਜ ਕੁਮਾਰ ਵੇਰਕਾ ਦਾ ਕਹਿਣਾ ਹੈ ਕਿ ਭਾਜਪਾ ਸਰਕਾਰੀ ਏਜੰਸੀਆਂ ਦੀ ਗਲਤ ਇਸਤੇਮਾਲ ਕਰ ਰਹੀ ਹੈ ਪਰ ਇਸ ਨਾਲ ਕਾਂਗਰਸੀ ਡਰਨ ਵਾਲੇ ਨਹੀਂ ਹਨ ਅਤੇ ਇਸ ਵਾਰ ਵੀ ਭਾਜਪਾ ਉਮੀਦਵਾਰਾਂ ਦੀਆਂ ਜ਼ਮਾਨਤਾਂ ਜਬਤ ਹੋਣਗੀਆਂ।
ਦੱਸ ਦਈਏ ਕਿ ਪੰਜਾਬ ਦੇ ਮੁੱਖ ਮੰਤਰੀ ਰਹੇ ਚਰਨਜੀਤ ਚੰਨੀ ਦੇ ਭਤੀਜੇ ਡਾ. ਭੁਪਿੰਦਰ ਸਿੰਘ ਹਨੀ ਦੀ ਰਿਹਾਇਸ਼ ’ਤੇ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਛਾਪੇਮਾਰੀ ਕੀਤੀ ਗਈ। ਮੌਕੇ ’ਤੇ ਟੀਮਾਂ ਮੌਜੂਦ ਹਨ। ਇਸ ਤੋਂ ਪਹਿਲਾਂ ਵਿਰੋਧੀ ਪਾਰਟੀਆਂ ਵੱਲੋਂ ਸੀਐੱਮ ਚਰਨਜੀਤ ਸਿੰਘ ਚੰਨੀ ਦੇ ਨਜ਼ਦੀਕੀ ਪਰਿਵਾਰ ਦੇ ਲੋਕਾਂ ’ਤੇ ਰੇਤ ਮਾਈਨਿੰਗ ਦੇ ਨਾਜਾਇਜ਼ ਕਾਰੋਬਾਰ ਚ ਸ਼ਾਮਲ ਹੋਣ ਦੇ ਇਲਜ਼ਾਮ ਲਗਾ ਚੁੱਕੇ ਹਨ। ਦੱਸ ਦਈਏ ਕਿ ਗੈਰ ਕਾਨੂੰਨੀ ਰੇਤ ਮਾਈਨਿੰਗ ਨੂੰ ਲੈ ਕੇ ਪੰਜਾਬ ਦੇ ਕੁੱਲ 10 ਵੱਖ-ਵੱਖ ਥਾਵਾਂ ਤੇ ਈਡੀ ਦੀ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜੋ: ਸੀਐੱਮ ਚੰਨੀ ਦੇ ਰਿਸ਼ਤੇਦਾਰ ਘਰ ਈਡੀ ਦਾ ਛਾਪਾ, ਜਾਣੋ ਕੀ ਹੈ ਮਾਮਲਾ ?