ETV Bharat / city

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲਿਆ ਇਹ ਵੱਡਾ ਫੈਸਲਾ...

author img

By

Published : May 22, 2021, 10:44 AM IST

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਐਫੀਲੀਏਟਿਡ ਕਾਲਜਾਂ ਚ ਸਾਰੇ ਟੀਚਿੰਗ ਸਟਾਫ ਨੂੰ ਵਰਕ ਫਰਾਮ ਹੋਮ ਕਰਨ ਦਾ ਫੈਸਲਾ ਲਿਆ ਗਿਆ ਹੈ। ਲਗਾਤਾਰ ਕੋਰੋਨਾ ਦੇ ਮਾਮਲਿਆਂ ਨੂੰ ਵੇਖਦੇ ਹੋਏ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਸਬੰਧ ’ਚ ਕਾਲਜ ਟੀਚਰ ਐਸੋਸੀਏਸ਼ਨ ਵੱਲੋਂ ਵੀ ਕਾਫੀ ਸਮੇਂ ਤੋਂ ਸਾਰੇ ਸਟਾਫ ਨੂੰ ਵਰਕ ਫਰਾਮ ਹੋਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲਿਆ ਇਹ ਵੱਡਾ ਫੈਸਲਾ...
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਕੋਰੋਨਾ ਕਾਰਨ ਲਿਆ ਇਹ ਵੱਡਾ ਫੈਸਲਾ...

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਸ਼ਾਸਨ ਨੇ ਐਫੀਲੀਏਟਿਡ ਕਾਲਜਾਂ ਚ ਸਾਰੇ ਟੀਚਿੰਗ ਸਟਾਫ ਨੂੰ ਵਰਕ ਫਰਾਮ ਹੋਮ ਕਰਨ ਦੇ ਨਿਰਦੇਸ਼ ਜਾਰੀ ਕੀਤੇ ਹਨ। ਪੀਯੂ ਡਿਪਟੀ ਰਜਿਸਟ੍ਰਾਰ (ਕਾਲਜ) ਵੱਲੋਂ ਜਾਰੀ ਇਹ ਆਦੇਸ਼ ਸਿਰਫ ਪੀਯੂ ਐਫੀਲੀਏਟਿਡ ਪੰਜਾਬ ਦੇ ਕਾਲਜਾਂ ’ਤੇ ਹੀ ਲਾਗੂ ਹੋਵੇਗਾ। ਪੰਜਾਬ ’ਚ ਪੀਯੂ ਤੋਂ ਐਫੀਲੀਏਟਿਡ ਕਰੀਬ 180 ਕਾਲਜ ਹਨ। ਜਿਸ ਚ ਪੰਜ ਹਜਾਰ ਤੋਂ ਜਿਆਦਾ ਅਧਿਆਪਕ ਹਨ। 31 ਮਈ ਤੱਕ ਸਾਰੇ ਪ੍ਰੋਫੈਸਰ ਘਰ ਤੋਂ ਹੀ ਕੰਮ ਕਰਨਗੇ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਇਸ ਹਫਤੇ ਇਸ ਸਬੰਧ ਚ ਪੰਜਾਬ ਯੂਨੀਵਰਸਿਟੀ ਅਤੇ ਪੰਜਾਬ ਦੀ ਦੂਜੀਆਂ ਹੋਰ ਯੂਨੀਵਰਸਿਟੀ ਨੂੰ ਪੱਤਰ ਲਿਖਿਆ ਸੀ। ਜਿਸ ਚ ਕੋਰੋਨਾ ਮਹਾਂਮਾਰੀ ਨੂੰ ਦੇਖਦੇ ਹੋਏ ਅਧਿਆਪਕਾਂ ਅਤੇ ਹੋਰ ਕਰਮਚਾਰੀਆਂ ਦੀ ਸੁਰੱਖਿਆ ਨੂੰ ਲੈ ਕੇ ਕੁਝ ਸੁਝਾਅ ਦਿੱਤੇ ਗਏ ਸੀ। ਪੱਤਰ ਚ ਸਾਰੇ ਪ੍ਰੋਫੈਸਰ ਨੂੰ ਘਰ ਤੋਂ ਹੀ ਆਨਲਾਈਨ ਕਲਾਸ ਲੇਣ ਦੇ ਨਿਰਦੇਸ਼ ਦਿੱਤੇ ਗਏ ਹਨ। ਨਾਲ ਹੀ ਨਾਨ ਟੀਚਿੰਗ ਸਟਾਫ ਦੇ ਲਈ ਵੀ ਦਫਤਰ ਚ 50 ਫੀਸਦ ਕਰਮਚਾਰੀਆਂ ਨੂੰ ਹੀ ਬੁਲਾਉਣ ਨੂੰ ਕਿਹਾ ਗਿਆ ਹੈ।

ਪੀਯੂ ਅਧਿਕਾਰੀਆਂ ਨੇ ਮੁਤਾਬਿਕ ਪੰਜਾਬ ਸਰਕਾਰ ਦੀ ਸਲਾਹ ਤੇ ਤੁਰੰਤ ਇਨ੍ਹਾਂ ਆਦੇਸ਼ਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ। ਸਰਕਾਰੀ ਦੇ ਨਾਲ ਹੀ ਸਾਰੇ ਪ੍ਰਾਈਵੇਟ ਐਫੀਲੀਏਟਿਡ ਕਾਲਜਾਂ ਨੂੰ ਵੀ ਪੰਜਾਬ ਯੂਨੀਵਰਸਿਟੀ ਦੇ ਨਿਰਦੇਸ਼ਾਂ ਦਾ ਪਾਲਣਾ ਕਰਨਾ ਹੋਵੇਗਾ। ਅਜਿਹਾ ਨਹੀਂ ਕਰਨ ਵਾਲੇ ਕਾਲਜਾਂ ਦੇ ਖਿਲਾਫ ਸਖਤ ਕਾਰਵਾਈ ਹੋਵੇਗੀ। ਇਸ ਸਬੰਧ ’ਚ ਪੀਯੂ ਵੀਸੀ ਦਫਤਰ ਨੂੰ ਵੀ ਸ਼ਿਕਾਇਤ ਕੀਤੀ ਜਾ ਸਕਦੀ ਹੈ।

ਕਾਫੀ ਸਮੇਂ ਤੋਂ ਕੀਤੀ ਜਾ ਰਹੀ ਸੀ ਮੰਗ

ਹੁਣ ਤੱਕ ਪੀਯੂ ਐਫੀਲੀਏਟਿਡ ਕਾਲੇਜਾਂ ਚ 50 ਫੀਸਦ ਪ੍ਰੋਫੈਸਰ ਅਤੇ ਸਾਰੇ ਕਰਮਚਾਰੀਆਂ ਨੂੰ ਬੁਲਾਇਆ ਜਾ ਰਿਹਾ ਸੀ ਪਰ ਕੋਰੋਨਾ ਦੇ ਮਾਮਲੇ ਵਧਣ ਕਾਰਨ ਹਾਲਾਤ ਖਰਾਬ ਹੋਣ ਲੱਗੇ। ਇਸ ਤੋਂ ਬਾਅਦ ਪੰਜਾਬ ਸਰਕਾਰ ਨੂੰ ਇਹ ਕਦਮ ਚੁੱਕਣਾ ਪਿਆ। ਕਾਲਜ ਟੀਚਰ ਐਸੋਸੀਏਸ਼ਨ ਵੱਲੋਂ ਵੀ ਕਾਫੀ ਸਮੇਂ ਤੋਂ ਸਾਰੇ ਸਟਾਫ ਨੂੰ ਵਰਕ ਫਰਾਮ ਹੋਮ ਕਰਨ ਦੀ ਮੰਗ ਕੀਤੀ ਜਾ ਰਹੀ ਸੀ ਕਿਉਂਕਿ ਕਾਲਜਾਂ ’ਚ ਵੱਡੀ ਗਿਣਤੀ ਚ ਅਧਿਆਪਕ ਅਤੇ ਦੂਜੇ ਕਰਮਚਾਰੀ ਵੀ ਕੋਰੋਨਾ ਸੰਕ੍ਰਮਿਤ ਹੋ ਚੁੱਕੇ ਹਨ।

ਪੰਜਾਬ ਯੂਨੀਵਰਸਿਟੀ ਨੇ ਸਮੇਂ ’ਚ ਕੀਤਾ ਬਦਲਾਅ

ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਕੈਂਪਸ ਚ ਕਰਮਚਾਰੀਆਂ ਦਾ ਡਿਉਟੀ ਘੰਟਿਆ ਨੂੰ ਚੇਂਜ ਕਰ ਦਿੱਤਾ ਹੈ। 31 ਮਈ ਤੱਕ ਪੀਯੂ ਦੇ ਦਫਤਰ ਦਾ ਸਮਾਂ ਸਵੇਰ 9 ਤੋਂ ਦੁਪਹਿਰ 2 ਵਜੇ ਤੱਕ ਕਰ ਦਿੱਤਾ ਗਿਆ ਹੈ। ਇਸ ਸਬੰਧ ਚ ਪੀਯੂ ਰਜਿਸਟਾਰ ਵੱਲੋਂ ਪੱਤਰ ਵੀ ਜਾਰੀ ਕੀਤਾ ਗਿਆ ਹੈ। ਨਿਰਦੇਸ਼ਾਂ ਦੇ ਤਹਿਤ ਹੁਣ ਪੀਯੂ ਚ ਪਬਲਿਕ ਡਿਲਿੰਗ ਨੂੰ ਬੰਦ ਕਰ ਦਿੱਤਾ ਗਿਆ ਹੈ ਅਤੇ ਸਿਰਫ ਅਪੋਇੰਟਮੇਂਟ ਲੈਣ ਤੇ ਹੀ ਕਿਸੇ ਨੂੰ ਅਧਿਕਾਰੀਆਂ ਨਾਲ ਮਿਲਣ ਦੀ ਇਜ਼ਾਜਤ ਹੋਵੇਗੀ। ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੀਯੂ ਪ੍ਰਸ਼ਾਸਨ ਨੇ ਕੋਰੋਨਾ ਪੀੜਤਾਂ ਦਾ ਪੂਰਾ ਡਾਟਾ ਆਨਲਾਈਨ ਰੱਖਣ ਦੇ ਲਈ ਵੀ ਖਾਸ ਆਨਲਾਈਨ ਪੋਰਟਲ ਸ਼ੁਰੂ ਕਰ ਦਿੱਤਾ ਗਿਆ ਹੈ। ਬੀਤੇ ਕੁਝ ਦਿਨਾਂ ਚ ਹੀ ਪੀਯੂ ਦੇ 90 ਕਰਮਚਾਰੀ ਕੋਰੋਨਾ ਪੀੜਤ ਹੋ ਚੁੱਕੇ ਹਨ। ਦੋ ਕਰਮਚਾਰੀਆਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।

ਪੀਯੂ ਚ ਕੁਆਰਨਟਿੰਨ ਕੇਅਰ ਸੇਂਟਰ ਬਣਾਉਣ ਦੀ ਤਿਆਰੀ

ਪੀਯੂ ਕੈਂਪਸ ਚ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਵੇਖਦੇ ਹੋਏ ਪੀਯੂ ਪ੍ਰਸ਼ਾਸਨ ਨੇ ਕਈ ਅਹਿਮ ਫੈਸਲੇ ਲਏ ਹਨ। ਪੀਯੂ ਪ੍ਰੋਫੈਸਰਾਂ ਅਤੇ ਕਰਮਚਾਰੀਆਂ ਦੇ ਜਾਂ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੇ ਕੋਰੋਨਾ ਪਾਜ਼ੀਟਿਵ ਹੋਣ ’ਤੇ ਉਨ੍ਹਾਂ ਦੇ ਲਈ ਕੋਵਿਡ ਕੇਅਰ ਸੇਂਟਰ ਬਣਾਉਣ ਦਾ ਫੈਸਲਾ ਲਿਆ ਗਿਆ ਹੈ। ਨਾਲ ਹੀ ਕਰਮਚਾਰੀਆਂ ਜਾਂ ਪਰਿਵਾਰਕ ਮੈਂਬਰਾਂ ਨੂੰ ਲੋੜ ਪੈਣ ’ਤੇ ਕੁਆਰਨਟਿੰਨ ਸੇਂਟਰ ਦੀ ਵੀ ਵਿਵਸਥਾ ਕੀਤੀ ਜਾਵੇਗੀ। ਪੀਯੂ ਵੀਸੀ ਦੀ ਅਗਵਾਈ ਚ ਹੋਈ ਬੈਠਕ ਚ ਇਹ ਫੈਸਲਾ ਲਿਆ ਗਿਆ ਹੈ। ਦੂਜੇ ਪਾਸੇ ਪੀਯੂ ਚ ਵੇਸਟਰਨ ਕਮਾਂਡ ਦੇ ਸਹਿਯੋਗ ਨਾਲ ਬਣੇ ਕੋਵਿਡ ਹਸਪਤਾਲ ਚ ਵੀ ਪੀਯੂ ਕਰਮਚਾਰੀਆਂ ਅਤੇ ਪ੍ਰੋਫੈਸਰਾਂ ਦੇ ਲਈ 10 ਸੀਟ ਰਿਜਰਵ ਕਰਨ ਦੇ ਲਈ ਪ੍ਰਸ਼ਾਸਨ ਤੋਂ ਅਗਿਆ ਮੰਗੀ ਹੈ। ਪੀਯੂ ਨੇ ਵੈਕਸੀਨੇਸ਼ਨ ਨੂੰ ਤੇਜ਼ ਕਰਨ ਦੇ ਲਈ ਪੀਯੂ ਹੈਲਥ ਸੇਂਟਰ ਅਤੇ ਪੀਯੂ ਡੇਂਟਲ ਕਾਲਜ ਡਾਇਰੇਕਟਰ ਨੂੰ ਵੀ ਨਿਰਦੇਸ਼ ਜਾਰੀ ਕੀਤੇ ਹਨ।

ਇਹ ਵੀ ਪੜੋ: ਜਗਰਾਓਂ ਫਾਇਰਿੰਗ ਮਾਮਲਾ: ਪੁਲਿਸ ਵਲੋਂ ਨਾਜਾਇਜ਼ ਅਸਲੇ ਸਮੇਤ ਦੋਸ਼ੀ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.