ਚੰਡੀਗੜ੍ਹ: ਸਕੂਲ ਸਿੱਖਿਆ ਬੋਰਡ ਦਾ 12ਵੀਂ ਦਾ ਨਤੀਜਾ ਜਾਰੀ ਕਰ ਦਿੱਤਾ ਗਿਆ। ਪਹਿਲੇ ਤਿੰਨ ਸਥਾਨਾਂ ’ਚ ਕੁੜੀਆਂ ਨੇ ਬਾਜ਼ੀ ਮਾਰੀ ਹੈ। ਦੱਸ ਦਈਏ ਕਿ ਪਹਿਲੇ ਤਿੰਨ ਸਥਾਨਾਂ ’ਚ ਕੁੜੀਆਂ ਨੇ ਬਾਜ਼ੀ ਮਾਰੀ ਹੈ।
ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਨ ਵਾਲੀਆਂ ਲੜਕੀਆਂ ਦੇ ਇੱਕੋ ਜਿਹੇ ਅੰਕ ਹਾਸਿਲ ਹੋਏ ਹਨ। ਦੱਸ ਦਈਏ ਕਿ ਅਰਸ਼ਦੀਪ ਕੌਰ ਲੁਧਿਆਣਾ ਦੇ ਤੇਜਾ ਸਿੰਘ ਸੁਤੰਤਰ ਮੈਮੋਰੀਅਲ ਸਕੂਲ ਲੁਧਿਆਣਾ ਦੀ ਵਿਦਿਆਰਥਣ ਜਦਕਿ ਅਰਸ਼ਪ੍ਰੀਤ ਕੌਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੱਛੋਆਣਾ ਜ਼ਿਲ੍ਹਾ ਮਾਨਸਾ ਦੀ ਵਿਦਿਆਰਥਣ ਜਦਕਿ ਕੁਲਵਿੰਦਰ ਕੌਰ ਸਰਸਵਤੀ ਸੀਨੀਅਰ ਸੈਕੰਡਰੀ ਸਕੂਲ ਜੈਤੋ ਫ਼ਰੀਦਕੋਟ ਦੀ ਵਿਦਿਆਰਥਣ ਹਨ ਜਿਨ੍ਹਾਂ ਨੂੰ 500 ਵਿਚੋਂ 497 ਅੰਕ ਹਾਸਿਲ ਹੋਏ ਹਨ। ਜਿਨ੍ਹਾਂ ਦਾ ਫੀਸਦ 99.40 ਫੀਸਦ ਹੈ।
ਦੱਸ ਦਈਏ ਕਿ 301700 ਰੈਗੁਲਰ ਵਿਦਿਆਰਥੀਆਂ ਵੱਲੋਂ 12ਵੀਂ ਦੀ ਪ੍ਰੀਖਿਆ ਦਿੱਤੀ ਗਈ ਜਿਸ ਚੋਂ 292530 ਵਿਦਿਆਰਥੀਆਂ ਨੇ ਪ੍ਰੀਖਿਆ ਨੂੰ ਪਾਸ ਕੀਤਾ ਹੈ। ਇਨ੍ਹਾਂ ਪਾਸ ਵਿਦਿਆਰਥੀਆਂ ਚੋਂ 134122 ਕੁੜੀਆਂ ਪਾਸ ਹੋਈਆਂ ਹਨ, ਜਦਕਿ 158399 ਮੁੰਡਿਆ ਨੇ ਪ੍ਰੀਖਿਆ ਨੂੰ ਪਾਸ ਕੀਤਾ ਹੈ।
ਉੱਥੇ ਹੀ ਦੂਜੇ ਪਾਸੇ ਕਾਮਰਸ ਸ਼੍ਰੇਣੀ ’ਚ 30,431 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਚੋਂ 29,807 ਵਿਦਿਆਰਥੀ ਪਾਸ ਹੋਏ। ਇਸ ਤੋਂ ਇਲਾਵਾ ਹਿਉਮੈਨੀਟੀਸ ’ਚ 217185 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਚੋਂ 2,09972 ਵਿਦਿਆਰਥੀ ਪਾਸ ਹੋਏ। ਸਾਇੰਸ ਸ਼੍ਰੇਣੀ ’ਚ 42,588 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ਚੋਂ 41,664 ਵਿਦਿਆਰਥੀ ਪਾਸ ਹੋਏ। ਗੱਲ ਕੀਤੀ ਜਾਵੇਗੀ ਵੋਕੇਸ਼ਨਲ ਸ਼੍ਰੇਣੀ 11,496 ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਜਿਸ ’ਚ 11,087 ਵਿਦਿਆਰਥੀ ਪਾਸ ਹੋਏ।
ਗੱਲ ਕੀਤੀ ਜਾਵੇ ਪਾਸ ਦਰ ਦੇ ਨਾਲ ਜ਼ਿਲ੍ਹਿਆ ਦੀ ਤਾਂ ਪਠਾਨਕੋਟ ਪਹਿਲੇ ਸਥਾਨ ਤੇ ਰਿਹਾ ਜਦਕਿ ਰੂਪਨਗਰ ਦੂਜੇ ਅਤੇ ਐਸਬੀਐਸ ਨਗਰ ਤੀਜੇ ਸਥਾਨ ਤੇ ਰਿਹਾ ਅਤੇ ਹੁਸ਼ਿਆਰਪੁਰ ਨੂੰ ਚੌਥਾ ਸਥਾਨ ਹਾਸਿਲ ਹੋਇਆ।
ਇਹ ਵੀ ਪੜੋ: ਸਿਮਰਨਜੀਤ ਮਾਨ ਦਾ ਕੋਰੋਨਾ ਟੈਸਟ ਆਇਆ ਪਾਜ਼ੀਟਿਵ