ETV Bharat / city

ਪੰਜਾਬ 'ਚ ਕੋਰੋਨਾ ਵੈਕਸੀਨ ਦਾ ਸਟਾਕ ਖ਼ਤਮ: ਕੈਪਟਨ ਅਮਰਿੰਦਰ ਸਿੰਘ - ਕੋਰੋਨਾ ਵੈਕਸੀਨ ਦਾ ਸਟਾਕ

ਸੂਬੇ 'ਚ ਕੋਵੀਸ਼ੀਲਡ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ ਤੇ ਮਹਿਜ਼ ਕੋਵੈਕਸੀਨ ਦੀਆਂ 112,821 ਖੁਰਾਕਾਂ ਹੀ ਬਾਕੀ ਹਨ, ਪੰਜਾਬ ਦੇ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਅਗਲੇ ਦੋ ਮਹੀਨਿਆਂ 'ਚ ਸਾਰੇ ਯੋਗ ਲੋਕਾਂ ਦੇ ਟੀਕਾਕਰਨ ਮੁਕੰਮਲ ਕਰਨ ਲਈ ਕੇਂਦਰ ਵੱਲੋਂ ਹੋਰ ਟੀਕੇ ਸਪਲਾਈ ਕਰਨ ਦੀ ਮੰਗ ਦੁਹਰਾਈ।

ਪੰਜਾਬ 'ਚ ਖ਼ਤਮ ਹੋਇਆ ਕੋਰੋਨਾ ਵੈਕਸੀਨ ਦਾ ਸਟਾਕ

author img

By

Published : Jun 29, 2021, 9:41 PM IST

ਚੰਡੀਗੜ੍ਹ : ਸੂਬੇ 'ਚ ਕੋਵੀਸ਼ੀਲਡ ਵੈਕਸੀਨ ਦਾ ਸਟਾਕ ਖ਼ਤਮ ਹੋ ਗਿਆ ਹੈ ਤੇ ਮਹਿਜ਼ ਕੋਵੈਕਸੀਨ ਦੀਆਂ 112,821 ਖੁਰਾਕਾਂ ਹੀ ਬਾਕੀ ਹਨ, ਪੰਜਾਬ ਦੇ ਮੁਖ ਮੰਤਰੀ ਅਮਰਿੰਦਰ ਸਿੰਘ ਨੇ ਮੰਗਲਵਾਰ ਨੂੰ ਵੱਲੋਂ ਅਗਲੇ ਦੋ ਮਹੀਨਿਆਂ 'ਚ ਸਾਰੇ ਯੋਗ ਲੋਕਾਂ ਦੇ ਟੀਕਾਕਰਨ ਮੁਕੰਮਲ ਕਰਨ ਲਈ, ਹੋਰ ਟੀਕੇ ਸਪਲਾਈ ਕਰਨ ਦੀ ਮੰਗ ਦੋਹਰਾਈ ਹੈ।

ਮੁਖ ਮੰਤਰੀ ਨੇ ਉੁਪਲਬਧਤਾ ਦੇ ਆਧਾਰ 'ਤੇ 18 ਤੋਂ 45 ਸਾਲਾਂ ਤੱਕ ਦੀ ਆਬਾਦੀ ਲਈ ਟੀਕਾਕਰਨ ਅਭਿਆਨ ਸ਼ੁਰੂ ਕਰਨ ਦੇ ਆਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਪਹਿਲਾਂ ਪਹਿਲ ਵਾਲੇ ਵਰਗਾਂ ਨੂੰ ਕਵਰ ਕਰਨ ਉੱਤੇ ਧਿਆਨ ਕੇਂਦਰ ਕੀਤਾ ਜਾਵੇਗਾ। ਮੁਖ ਮੰਤਰੀ ਨੇ ਆਖਿਆ ਕਿ ਪੰਜਾਬ ਸਰਕਾਰ ਨੇ ਦੋ ਮਹੀਨੇ ਵਿੱਚ ਸਾਰੇ ਹੀ ਸਾਰੇ ਯੋਗ ਲੋਕਾਂ ਦਾ ਟੀਕਾਕਰਨ ਮੁਕੰਮਲ ਕਰਨ ਦਾ ਟੀਚਾ ਰੱਖਿਆ ਹੈ, ਇਸ ਮਗਰੋਂ ਦੂਜੀ ਵੈਕਸੀਨ ਦੀ ਖੁਰਾਕ ਨਿਰਧਾਰਤ ਸਮੇਂ ਦੇ ਮੁਤਾਬਕ ਦਿੱਤੀ ਜਾਵੇਗੀ। ਮੌਜੂਦਾ ਸਮੇਂ ਵਿੱਚ ਪੰਜਾਬ ਦੀ 4.8 ਫੀਸਦੀ ਯੋਗ ਅਬਾਦੀ ਦਾ ਟੀਕਾਕਰਨ ਹੋ ਚੁੱਕਾ ਹੈ। ਜਿਸ ਵਿੱਚ ਮੋਹਾਲੀ ਪਹਿਲੇ ਤੇ ਦੂਜੀ ਖੁਰਾਕ ਦੋਹਾਂ ਚਾਰਟਾਂ ਵਿੱਚ ਸਭ ਤੋਂ ਅੱਗੇ ਹੈ।

ਇੱਕ ਵਰਚੁਅਲ ਕੋਵਿਡ ਸਮੀਖਿਆ ਬੈਠਕ ਵਿੱਚ ਸੂਬੇ ਦੇ ਟੀਕਾਕਰਨ ਪ੍ਰਕੀਰਿਆ ਤੇ ਹਲਾਤਾਂ ਦਾ ਜਾਇਜ਼ਾ ਲੈਂਦੇ ਹੋਏ ਮੁਖ ਮੰਤਰੀ ਨੇ ਕਿਹਾ ਕਿ ਸੂਬਾ ਪਹਿਲਾਂ ਹੀ 62 ਲੱਖ ਤੋਂ ਵੱਧ ਯੋਗ ਲੋਕਾਂ ਨੂੰ ਟੀਕਾ ਲਾ ਚੁੱਕਾ ਹੈ ਅਤੇ ਬਿਨਾਂ ਕਿਸੇ ਬਰਬਾਦੀ ਦੇ ਟੀਕੇ ਦੇ ਭੰਡਾਰ ਦੀ ਵਰਤੋਂ ਕਰ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਨੋਟ ਕੀਤਾ ਕਿ ਟੀਕਿਆਂ ਦੀ ਭਾਰੀ ਘਾਟ ਹੈ, ਜਿਸ 'ਚ ਮੰਗਲਵਾਰ ਤੱਕ ਸੂਬੇ 'ਚ ਕੋਵਿਸ਼ੀਲਡ ਦਾ ਭੰਡਾਰ ਖ਼ਤਮ ਹੋ ਚੁੱਕਾ, ਅਤੇ ਕੋਵੈਕਸੀਨ ਦਾ ਮਹਿਜ਼ ਬੇਹਦ ਘੱਟ ਭੰਡਾਰ ਉਪਲਬਧ ਹੈ।

ਉਨ੍ਹਾਂ ਕੇਂਦਰ 'ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਸੂਬੇ ਵਿੱਚ ਵਾਰ-ਵਾਰ ਕੇਂਦਰ ਕੋਲ ਨਾਕਾਫ਼ੀ ਖੁਰਾਕਾਂ ਦਾ ਮੁੱਦਾ ਚੁੱਕਿਆ ਗਿਆ ਹੈ।ਇਹ ਬੇਹਦ ਮਹੱਤਵ ਰੱਖਦਾ ਹੈ, ਕਿ ਪੰਜਾਬ ਘੱਟੋ-ਘੱਟ ਇੱਕ ਲੈਣ ਵਾਲੇ ਲੋਕਾਂ ਦੇ ਲਈ ਸਸ਼ਰਤ ਖੇਤਰਾਂ ਨੂੰ ਖੋਲ੍ਹ ਰਿਹਾ ਹੈ। ਉਨ੍ਹਾਂ ਆਖਿਆ ਕਿ ਉਹ ਤੁਰੰਤ ਇਸ ਮਾਮਲੇ ਨੂੰ ਕੇਂਦਰੀ ਸਿਹਤ ਮੰਤਰੀ ਕੋੋਲ ਚੁੱਕਣਗੇ। ਜੇਕਰ ਲੋੜ ਪਈ ਤਾਂ ਇਸ ਮੁੱਦੇ ਨੂੰ ਪ੍ਰਧਾਨ ਮੰਤਰੀ ਤੱਕ ਵੀ ਪਹੁੰਚਾਉਣਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.