ETV Bharat / city

ਪੰਜਾਬ ਪੁਲਿਸ ਵੱਲੋਂ SFJ ਦੁਆਰਾ ਸਥਾਪਤ ਮਾਡਿਊਲ ਦਾ ਪਰਦਾਫਾਸ਼, ਬਰਾਮਦ ਕੀਤਾ ਇਹ...

ਐਸ.ਐਫ.ਜੇ. (SFJ ) ਨੂੰ ਭਾਰਤ ਸਰਕਾਰ ਵੱਲੋਂ ਜੁਲਾਈ 2019 ਵਿੱਚ ਯੂ.ਏ.(ਪੀ) ਐਕਟ ਤਹਿਤ ਪੰਜਾਬ ਵਿੱਚ ਵੱਖਵਾਦ ਅਤੇ ਹਿੰਸਕ ਅੱਤਵਾਦ ਦੇ ਨਾਲ-ਨਾਲ ਸਿੱਖ ਰੈਫਰੈਂਡਮ 2020 (Sikh Referendum 2020) ਨੂੰ ਉਤਸ਼ਾਹਤ ਕਰਨ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਕੇ ਪਾਬੰਦੀ ਲਗਾ ਦਿੱਤੀ ਗਈ ਸੀ।

ਪੰਜਾਬ ਪੁਲਿਸ ਵੱਲੋਂ SFJ ਦੁਆਰਾ ਸਥਾਪਤ ਮਾਡਿਊਲ ਦਾ ਪਰਦਾਫਾਸ਼

author img

By

Published : Sep 18, 2021, 6:41 AM IST

Updated : Sep 18, 2021, 10:38 AM IST

ਚੰਡੀਗੜ੍ਹ: ਪੰਜਾਬ ਪੁਲਿਸ (Punjab Police) ਵੱਲੋਂ ਪਾਬੰਦੀਸ਼ੁਦਾ 'ਗੈਰ-ਕਾਨੂੰਨੀ ਐਸੋਸੀਏਸ਼ਨ' ਸਿੱਖਸ ਫਾਰ ਜਸਟਿਸ (Sikhs for Justice) (ਐਸ.ਐਫ.ਜੇ.) ਦੇ ਵੱਖਵਾਦੀ ਮਾਡਿਊਲ ਦਾ ਪਰਦਾਫਾਸ਼ ਕੀਤਾ ਜਿਸਦੇ ਤਿੰਨ ਮੈਂਬਰਾਂ ਦੀ ਖੰਨਾ ਦੇ ਪਿੰਡ ਰਾਮਪੁਰ ਵਿੱਚ ਗ੍ਰਿਫਤਾਰੀ ਹੋਈ ਅਤੇ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਕਬਜ਼ੇ ਵਿੱਚੋਂ 'ਰੈਫਰੈਂਡਮ 2020' ਗਤੀਵਿਧੀਆਂ ਨੂੰ ਉਤਸ਼ਾਹਤ ਕਰਨ ਵਾਲੇ ਲੱਖਾਂ ਦੇ ਹਿਸਾਬ ਨਾਲ ਵੱਖਵਾਦੀ ਪੈਂਫਲੇਟ ਵੀ ਬਰਾਮਦ ਕੀਤੇ ਗਏ। ਐਸ.ਐਫ.ਜੇ. ਨੂੰ ਭਾਰਤ ਸਰਕਾਰ ਵੱਲੋਂ ਜੁਲਾਈ 2019 ਵਿੱਚ ਯੂ.ਏ.(ਪੀ) ਐਕਟ ਤਹਿਤ ਪੰਜਾਬ ਵਿੱਚ ਵੱਖਵਾਦ ਅਤੇ ਹਿੰਸਕ ਅੱਤਵਾਦ ਦੇ ਨਾਲ-ਨਾਲ ਸਿੱਖ ਰੈਫਰੈਂਡਮ 2020 (Sikh Referendum 2020) ਨੂੰ ਉਤਸ਼ਾਹਤ ਕਰਨ ਵਿੱਚ ਉਹਨਾਂ ਦੀ ਸ਼ਮੂਲੀਅਤ ਕਰਕੇ ਪਾਬੰਦੀ ਲਗਾ ਦਿੱਤੀ ਗਈ ਸੀ।

ਇਹ ਵੀ ਪੜੋ: ਤੇਲ ਟੈਂਕਰ ਟਿਫ਼ਨ ਬੰਬ ਧਮਾਕਾ ਮਾਮਲੇ ਦੀ ਜਾਂਚ ਲਈ ਅਜਨਾਲਾ ਪੁੱਜੀ NSG ਦੀ ਟੀਮ

ਗ੍ਰਿਫਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਗੁਰਵਿੰਦਰ ਸਿੰਘ ਵਾਸੀ ਰਾਮਪੁਰ ਖੰਨਾ, ਜਗਵਿੰਦਰ ਸਿੰਘ ਅਤੇ ਸੁਖਦੇਵ ਸਿੰਘ, ਦੋਵੇਂ ਰੋਪੜ ਦੇ ਮੋਰਿੰਡਾ ਦੇ ਵਾਸੀ ਵਜੋਂ ਹੋਈ ਹੈ। ਇਸ ਤੋਂ ਇਲਾਵਾ ਪੁਲਿਸ ਨੇ ਗੁਰਪਤਵੰਤ ਸਿੰਘ ਪੰਨੂ, ਹਰਪ੍ਰੀਤ ਸਿੰਘ, ਬਿਕਰਮਜੀਤ ਸਿੰਘ ਅਤੇ ਗੁਰਸਹਾਏ ਮਖੂ, ਸਾਰੇ ਅਮਰੀਕਾ ਅਧਾਰਤ ਅਤੇ ਖੰਨਾ ਦੇ ਜਗਜੀਤ ਸਿੰਘ ਮਾਂਗਟ ਵਿਰੁੱਧ ਵੀ ਕੇਸ ਦਰਜ ਕੀਤਾ ਹੈ।

ਪੰਜਾਬ ਪੁਲਿਸ ਵੱਲੋਂ SFJ ਦੁਆਰਾ ਸਥਾਪਤ ਮਾਡਿਊਲ ਦਾ ਪਰਦਾਫਾਸ਼
ਪੰਜਾਬ ਪੁਲਿਸ ਵੱਲੋਂ SFJ ਦੁਆਰਾ ਸਥਾਪਤ ਮਾਡਿਊਲ ਦਾ ਪਰਦਾਫਾਸ਼

ਪੁਲਿਸ ਦੇ ਬੁਲਾਰੇ ਨੇ ਦੱਸਿਆ ਕਿ ਪੁਲਿਸ ਨੇ ਡਿਊਟੀ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਖੰਨਾ ਦੇ ਪਿੰਡ ਰਾਮਪੁਰ ਵਿੱਚ ਛਾਪੇਮਾਰੀ ਕੀਤੀ ਅਤੇ ਰੈਫਰੈਂਡਮ 2020 ਦੀਆਂ ਗਤੀਵਿਧੀਆਂ ਨੂੰ ਲੈ ਕੇ 2.84 ਲੱਖ ਤੋਂ ਵੱਧ ਪੈਂਫਲੇਟ ਬਰਾਮਦ ਕੀਤੇ। ਪੁਲਿਸ ਨੇ ਉਨ੍ਹਾਂ ਦੇ ਕਬਜ਼ੇ ਤੋਂ ਇੱਕ ਕੈਨਨ ਪ੍ਰਿੰਟਰ, ਦਿਵਾਰਾਂ 'ਤੇ ਚਿੱਤਰਕਾਰੀ ਲਈ ਸਪਰੇਅ ਪੰਪ ਅਤੇ ਸਪਰੇਲ ਬੋਤਲਾਂ, ਇੱਕ ਲੈਪਟਾਪ, ਤਿੰਨ ਮੋਬਾਈਲ ਫ਼ੋਨ ਅਤੇ ਇੱਕ ਹੌਂਡਾ ਸਿਟੀ ਕਾਰ ਵੀ ਬਰਾਮਦ ਕੀਤੀ ਹੈ।

ਮੁੱਢਲੀ ਪੜਤਾਲ ਦੌਰਾਨ ਇਹ ਪਾਇਆ ਗਿਆ ਹੈ ਕਿ ਦੋਸ਼ੀ ਗੁਰਵਿੰਦਰ ਸਿੰਘ, ਜੇ.ਐਸ. ਧਾਲੀਵਾਲ ਦੁਆਰਾ ਚਲਾਏ ਜਾ ਰਹੇ 'ਯੂ.ਐਸ. ਮੀਡੀਆ ਇੰਟਰਨੈਸ਼ਨਲ' ਨਾਂ ਦੇ ਯੂਟਿਊਬ ਚੈਨਲ ਉੱਤੇ ਕੱਟੜਪੰਥੀ ਵੱਲੋਂ ਪ੍ਰੇਰਿਤ ਹੋਇਆ ਸੀ, ਜਿਸ ਨੇ ਉਸ ਦੀ ਅੱਗੇ ਗੁਰਪਤਵੰਤ ਪੰਨੂੰ ਨਾਲ ਜਾਣ-ਪਛਾਣ ਕਰਵਾਈ। ਬੁਲਾਰੇ ਨੇ ਅੱਗੇ ਕਿਹਾ ਕਿ, ਪੰਨੂੰ ਦੀਆਂ ਹਦਾਇਤਾਂ 'ਤੇ, ਗੁਰਵਿੰਦਰ ਨੇ ਖੰਨਾ ਦੇ ਆਪਣੇ ਪਿੰਡ ਰਾਮਪੁਰ ਵਿੱਚ ਸਰਕਾਰੀ ਸਕੂਲ ਦੀ ਇਮਾਰਤ 'ਤੇ ਖਾਲਿਸਤਾਨੀ ਝੰਡੇ ਵੀ ਲਗਾਏ ਸਨ।

ਇਹ ਵੀ ਖੁਲਾਸਾ ਹੋਇਆ ਹੈ ਕਿ ਦੋਸ਼ੀ ਨੇ ਸਿੱਖ ਰੈਫਰੈਂਡਮ 2020 ਨੂੰ ਉਤਸ਼ਾਹਤ ਕਰਨ ਦੇ ਲਈ ਵੋਟ ਪਾਉਣ ਦੇ ਨਾਲ-ਨਾਲ ਦੋਰਾਹਾ, ਲੁਧਿਆਣਾ ਦੇ ਨੇੜਲੇ ਇਲਾਕਿਆਂ ਵਿੱਚ ਵੱਖ-ਵੱਖ ਸਮੂਹਾਂ ਨੂੰ ਪੈਂਫਲੈਟ ਵੰਡਣ ਅਤੇ ਪੰਨੂੰ ਦੇ ਕਹਿਣ 'ਤੇ ਪੈਸੇ ਮੁਹੱਈਆ ਕਰਵਾਉਣ ਲਈ ਤਕਰੀਬਨ 20-25 ਵਿਅਕਤੀਆਂ ਨੂੰ ਰਜਿਸਟਰਡ ਕੀਤਾ ਸੀ।

ਪੁਲਿਸ ਬੁਲਾਰੇ ਨੇ ਦੱਸਿਆ ਕਿ ਦੋਸ਼ੀ ਗੁਰਵਿੰਦਰ ਨੇ ਸਿੱਖ ਰੈਫਰੈਂਡਮ 2020 ਦੀਆਂ ਗਤੀਵਿਧੀਆਂ ਨੂੰ ਦਰਸਾਉਂਦੀ (ਅੰਗਰੇਜ਼ੀ ਅਤੇ ਪੰਜਾਬੀ ਵਿੱਚ) ਪੁਲਾਂ ਦੇ ਹੇਠਾਂ ਅਤੇ ਸਾਈਨ ਬੋਰਡਾਂ ਉੱਤੇ ਖੰਨਾ ਤੋਂ ਸਿੰਘੂ ਬਾਰਡਰ ਦਿੱਲੀ ਤੱਕ ਵੱਖ-ਵੱਖ ਥਾਵਾਂ 'ਤੇ ਚਿੱਤਰਕਾਰੀ ਕੀਤੀ ਗਈ ਹੈ।

ਦੱਸ ਦਈਏ ਕਿ 15 ਅਗਸਤ ਦੀ ਰਾਤ ਨੂੰ, ਉਸਨੇ ਵੱਖ-ਵੱਖ ਥਾਵਾਂ 'ਤੇ ਸਿੱਖ-ਪੱਖੀ ਰੈਫਰੈਂਡਮ 2020 ਅਤੇ ਭਾਰਤ ਵਿਰੋਧੀ ਨਾਅਰਿਆਂ ਨੂੰ ਸਪਰੇਅ ਨਾਲ ਪੇਂਟ ਵੀ ਕੀਤਾ ਸੀ। ਬੁਲਾਰੇ ਨੇ ਕਿਹਾ ਕਿ ਵੱਖਵਾਦੀ ਗਤੀਵਿਧੀਆਂ ਨੂੰ ਹੱਲਾਸ਼ੇਰੀ ਦੇਣ ਲਈ, ਦੋਸ਼ੀ ਨੇ ਮਨੁੱਖੀ ਕੈਰੀਅਰਾਂ, ਹਵਾਲਾ ਅਤੇ ਐਮ.ਟੀ.ਐਸ.ਐਸ. ਚੈਨਲਾਂ ਰਾਹੀਂ ਪੰਨੂ ਤੋਂ ਬਹੁਤ ਜ਼ਿਆਦਾ ਫੰਡ ਪ੍ਰਾਪਤ ਹੋਏ ਹਨ।

ਇਸ ਦੌਰਾਨ, ਐਫ.ਆਈ.ਆਰ. ਨੰਬਰ 7 ਮਿਤੀ 16-09-2021 ਨੂੰ ਭਾਰਤੀ ਦੰਡਾਵਲੀ (ਆਈ.ਪੀ.ਸੀ.) ਦੀ ਧਾਰਾ 124 ਏ, 153 ਏ, 153 ਬੀ ਅਤੇ 120 ਬੀ ਅਤੇ ਯੂ.ਏ. (ਪੀ) ਐਕਟ ਦੀ ਧਾਰਾ 17, 18, 20, 40 ਦੇ ਤਹਿਤ ਪੁਲਿਸ ਸਟੇਸ਼ਨ ਐਸ.ਐਸ.ਓ.ਸੀ. ਐਸ.ਏ.ਐਸ. ਨਗਰ ਵਿਖੇ ਦਰਜ ਕੀਤੀ ਗਈ ਹੈ। ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਹੋਰ ਛਾਪੇਮਾਰੀ ਕੀਤੀ ਜਾ ਰਹੀ ਹੈ।

Last Updated : Sep 18, 2021, 10:38 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.