ETV Bharat / city

MOST WANTED ਅੱਤਵਾਦੀ ਚਰਨਜੀਤ ਪਟਿਆਲਵੀ ਡੇਰਾ ਬਸੀ ਤੋਂ ਗ੍ਰਿਫ਼ਤਾਰ

author img

By

Published : Apr 25, 2022, 3:37 PM IST

ਪੰਜਾਬ ਸਰਕਾਰ ਵੱਲੋਂ ਬਣਾਈ ਗਈ ਐਂਟੀ ਗੈਂਗਸਟਰ ਟਾਸਕ ਫੋਰਸ ਹੱਥ ਵੱਡੀ ਸਫਲਤਾ ਲੱਗੀ ਹੈ। ਪੰਜਾਬ ਪੁਲਿਸ ਨੇ ਮੋਸਟ ਵਾਂਟਡ ਅੱਤਵਾਦੀ ਚਰਨਜੀਤ ਪਟਿਆਲਵੀ ਨੂੰ ਡੇਰਾ ਬਸੀ ਤੋਂ ਗ੍ਰਿਫਤਾਰ ਕੀਤਾ ਹੈ। ਪੁਲਿਸ ਵੱਲੋਂ ਜਾਂਚ ਵਿੱਚ ਹੋਰ ਵੀ ਵੱਡੇ ਖੁਲਾਸੇ ਹੋਣ ਦੀ ਗੱਲ ਕਹੀ ਗਈ ਹੈ।

ਚਰਨਜੀਤ ਪਟਿਆਲਵੀ ਡੇਰਾ ਬਸੀ ਤੋਂ ਗ੍ਰਿਫਤਾਰ
ਚਰਨਜੀਤ ਪਟਿਆਲਵੀ ਡੇਰਾ ਬਸੀ ਤੋਂ ਗ੍ਰਿਫਤਾਰ

ਚੰਡੀਗੜ: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਐਤਵਾਰ ਨੂੰ ਮੋਸਟ ਵਾਂਟੇਡ ਅੱਤਵਾਦੀ ਅਤੇ ਬੱਬਰ ਖਾਲਸਾ ਇੰਟਰਨੈਸ਼ਨਲ (BKI) ਮਾਡਿਊਲ ਦੇ ਸਰਗਰਮ ਮੈਂਬਰ ਚਰਨਜੀਤ ਸਿੰਘ ਉਰਫ ਪਟਿਆਲਵੀ ਨੂੰ ਗ੍ਰਿਫਤਾਰ ਕੀਤਾ, ਜੋ ਕਿ ਪਿਛਲੇ 12 ਸਾਲਾਂ ਤੋਂ ਵੱਖ-ਵੱਖ ਪਛਾਣ ਅਤੇ ਛੁਪਣਗਾਹਾਂ ਨਾਲ ਗ੍ਰਿਫਤਾਰੀ ਤੋਂ ਬਚ ਰਿਹਾ ਸੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਨੇ ਹਾਲ ਹੀ ਵਿੱਚ ਗੈਂਗਸਟਰਾਂ ਵਿਰੁੱਧ ਕਾਰਵਾਈ ਤੇਜ਼ ਕਰਨ ਲਈ ਡੀਜੀਪੀ ਪੰਜਾਬ ਵੀ.ਕੇ ਭਾਵਰਾ ਦੀ ਨਿਗਰਾਨੀ ਹੇਠ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਇੱਕ ਏ.ਜੀ.ਟੀ.ਐਫ. (AGTF) ਦਾ ਗਠਨ ਕੀਤਾ ਹੈ।

ਮੁਲਜ਼ਮ ਭਗੌੜਾ ਦਿੱਤਾ ਗਿਆ ਸੀ ਕਰਾਰ: ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਆਈ.ਜੀ. ਏ.ਜੀ.ਟੀ.ਐਫ. ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਪਟਿਆਲਾ ਦੇ ਪਿੰਡ ਬੂਟਾ ਸਿੰਘ ਵਾਲਾ ਦੇ ਵਸਨੀਕ ਚਰਨਜੀਤ ਪਟਿਆਲਵੀ ਨੂੰ ਥਾਣਾ ਮਾਛੀਵਾੜਾ ਵਿਖੇ ਐਕਸਪਲੋਸਿਵ ਐਕਟ ਦੀ ਧਾਰਾ 4/5 ਅਤੇ ਗੈਰ-ਕਾਨੂੰਨੀ ਗਤੀਵਿਧੀਆਂ (ਰੋਕੂ) ਐਕਟ ਦੀ ਧਾਰਾ 17/18/20 ਅਧੀਨ ਦਰਜ ਐਫ.ਆਈ.ਆਰ. ਨੰਬਰ 154 ਮਿਤੀ 23-07-2010 ਵਿੱਚ ਭਗੌੜਾ ਕਰਾਰ ਦਿੱਤਾ ਗਿਆ ਸੀ। ਹਾਲਾਂਕਿ, ਪਟਿਆਲਵੀ ਦੇ ਇੱਕ ਹੋਰ ਸਾਥੀ ਮ੍ਰਿਤਕ ਅੱਤਵਾਦੀ ਗੁਰਮੇਲ ਸਿੰਘ ਬੋਬਾ ਵਾਸੀ ਬੂਟਾ ਸਿੰਘ ਵਾਲਾ ਨੂੰ ਇਸ ਮਾਮਲੇ ਵਿੱਚ ਡੇਟੋਨੇਟਰ ਅਤੇ ਆਰਡੀਐਕਸ ਦੀ ਬਰਾਮਦਗੀ ਸਮੇਤ ਗ੍ਰਿਫਤਾਰ ਕੀਤਾ ਗਿਆ ਸੀ।

ਚਰਨਜੀਤ ਪਟਿਆਲਵੀ ਡੇਰਾ ਬਸੀ ਤੋਂ ਗ੍ਰਿਫਤਾਰ

ਡੇਰਾਬਸੀ ਤੋਂ ਗ੍ਰਿਫਤਾਰੀ: ਉਨਾਂ ਦੱਸਿਆ ਕਿ ਭਰੋਸੇਯੋਗ ਸੂਚਨਾ ਤੋਂ ਬਾਅਦ ਏਆਈਜੀ ਏ.ਜੀ.ਟੀ.ਐਫ. ਗੁਰਮੀਤ ਸਿੰਘ ਚੌਹਾਨ ਅਤੇ ਡੀਐਸਪੀ ਏਜੀਟੀਐਫ ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਿੱਚ ਏਜੀਟੀਐਫ ਦੀਆਂ ਟੀਮਾਂ ਨੇ ਪਟਿਆਲਵੀ ਨੂੰ ਡੇਰਾ ਬਸੀ ਦੇ ਪਿੰਡ ਲਾਲੀ ਦੇ ਗੁਰਦੁਆਰਾ ਸਾਹਿਬ ਨੇੜਿਓਂ ਗ੍ਰਿਫਤਾਰ ਕੀਤਾ।

ਗ੍ਰੰਥੀ ਦੇ ਭੇਸ ਚ ਰਹਿ ਰਿਹਾ ਸੀ ਮੁਲਜ਼ਮ: ਡੀਆਈਜੀ ਏਜੀਟੀਐਫ ਭੁੱਲਰ ਨੇ ਕਿਹਾ, “ਪਟਿਆਲਵੀ, ਗ੍ਰੰਥੀ ਦਾ ਭੇਸ ਬਣਾ ਕੇ ਇਸ ਸਮੇਂ ਪੱਛਮੀ ਬੰਗਾਲ ਦੇ ਖੜਗਪੁਰ ਸਥਿਤ ਗੁਰਦੁਆਰਾ ਸਾਹਿਬ ਵਿੱਚ ਰਹਿ ਰਿਹਾ ਸੀ ਅਤੇ ਕਿਸੇ ਵੀ ਸੰਚਾਰ ਸਾਧਨ ਦੀ ਵਰਤੋਂ ਨਹੀਂ ਸੀ ਰਿਹਾ ।” ਉਹਨਾਂ ਅੱਗੇ ਕਿਹਾ ਕਿ ਦੋਸ਼ੀ ਦੇ ਕਬਜ਼ੇ ਵਿੱਚੋਂ ਪੱਛਮੀ ਬੰਗਾਲ ਦੇ ਪਤੇ ਵਾਲੇ ਵੱਖ-ਵੱਖ ਪਛਾਣ ਪੱਤਰ ਬਰਾਮਦ ਕੀਤੇ ਗਏ ਹਨ। ਭੁੱਲਰ ਨੇ ਕਿਹਾ ਕਿ ਅਗਲੇਰੀ ਜਾਂਚ ਦੀ ਪ੍ਰਕਿਰਿਆ ਜਾਰੀ ਹੈ, ਇਸ ਨਾਲ ਹੋਰ ਗ੍ਰਿਫਤਾਰਆਂ ਅਤੇ ਅਹਿਮ ਖੁਲਾਸੇ ਹੋਣ ਦੀ ਆਸ ਹੈ।

ਕਈ ਮਾਮਲਿਆਂ ਚ ਲੋੜੀਂਦਾ ਸੀ ਮੁਲਜ਼ਮ: ਚਰਨਜੀਤ ਉਰਫ ਪਟਿਆਲਵੀ ਬੀ.ਕੇ.ਆਈ ਅੱਤਵਾਦੀ ਮਾਡਿਊਲ ਦਾ ਮੈਂਬਰ ਸੀ। ਪੰਜਾਬ ਪੁਲਿਸ ਨੇ ਇਸ ਸਬੰਧੀ 2010 ਵਿੱਚ ਪਰਦਾਫ਼ਾਸ਼ ਕੀਤਾ ਸੀ। ਉਨ੍ਹਾਂ ਦੱਸਿਆ ਕਿ ਇਹ ਮਾਡਿਊਲ 2007 ਵਿੱਚ ਲੁਧਿਆਣਾ ਦੇ ਸ਼ਿੰਗਾਰ ਸਿਨੇਮਾ ਬੰਬ ਧਮਾਕਿਆਂ ਅਤੇ 2010 ਵਿੱਚ ਕਾਲੀ ਮਾਤਾ ਮੰਦਰ, ਪਟਿਆਲਾ ਅਤੇ ਅੰਬਾਲਾ ਵਿਖੇ ਹੋਏ ਬੰਬ ਧਮਾਕਿਆਂ ਦੀ ਸਾਜ਼ਿਸ ਵਿੱਚ ਸ਼ਾਮਲ ਸੀ। ਪੰਜਾਬ ਪੁਲਿਸ ਨੇ 2010 ਵਿੱਚ ਪਟਿਆਲਵੀ ਦੇ ਬਾਕੀ ਸਾਰੇ ਸਾਥੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ।

ਮੁਲਜ਼ਮ 2007 ਦੇ ਵਿੱਚ ਲੁਧਿਆਣਾ ਦੇ ਇੱਕ ਸਿਨੇਮਾ ਘਰ ਅੰਦਰ ਹੋਏ ਬੰਬ ਧਮਾਕੇ ਮਾਮਲੇ ’ਚ ਪੁਲਿਸ ਨੂੰ ਲੋੜੀਂਦਾ ਸੀ। ਇਸ ਬੰਬ ਧਮਾਕੇ ਮਾਮਲੇ ਦੇ ਵਿਚ 6 ਲੋਕਾਂ ਦੀ ਮੌਤ ਹੋ ਗਈ ਸੀ ਜਦੋਂ ਕੇ 40 ਲੋਕ ਉਸ ਵੇਲੇ ਜ਼ਖਮੀ ਹੋ ਗਏ ਸਨ।

ਇਹ ਹੀ ਪੜ੍ਹੋ: ਪੁੱਤਰ ਨਸ਼ਿਆਂ 'ਚ ਪਿਆ, ਪਤੀ ਦੀ ਮੌਤ ਤੋਂ ਬਾਅਦ 2 ਵਕਤ ਦੀ ਰੋਟੀ ਲਈ ਠੋਕਰਾਂ ਖਾ ਰਹੀ ਮਹਿਲਾ ...

ETV Bharat Logo

Copyright © 2024 Ushodaya Enterprises Pvt. Ltd., All Rights Reserved.