ETV Bharat / city

ਵਰਦੀ ਵਿੱਚ ਮਾਡਲਿੰਗ ਕਰ ਸੋਸ਼ਲ ਮੀਡੀਆ 'ਤੇ ਫਰਜ਼ੀ ਅਕਾਉਂਟ ਵਿੱਚ ਪਾਈ ਗਈ ਫੋਟੋ, ਹਾਈਕੋਰਟ ਦਾ ਨੋਟਿਸ

ਸੋਸ਼ਲ ਮੀਡੀਆ ਅਕਾਊਂਟਾਂ ਉੱਤੇ ਪੰਜਾਬ ਪੁਲਿਸ ਦੇ ਜਵਾਨਾਂ ਤੇ ਅਫ਼ਸਰਾਂ ਦੀਆਂ ਮਾਡਲਾਂ ਵਾਂਗ ਤਸਵੀਰਾਂ ਪੈਣ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਸਰਕਾਰ ਤੇ ਹੋਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ।

ਤਸਵੀਰ
ਤਸਵੀਰ
author img

By

Published : Dec 5, 2020, 8:08 PM IST

ਚੰਡੀਗੜ੍ਹ: ਪੰਜਾਬ ਪੁਲੀਸ ਦੇ ਲੋਗੋ ਦੀ ਵਰਤੋਂ ਕਰ ਬਣਾਏ ਗਏ ਫ਼ਰਜ਼ੀ ਸੋਸ਼ਲ ਮੀਡੀਆ ਅਕਾਉਂਟਾਂ 'ਤੇ ਪੰਜਾਬ ਪੁਲੀਸ ਦੇ ਜਵਾਨਾਂ ਤੇ ਅਫ਼ਸਰਾਂ ਦੀਆਂ ਤਸਵੀਰਾਂ ਸ਼ੇਅਰ ਕਰਨ ਨੂੰ ਵਰਦੀ ਦੀ ਤੋਹੀਨ ਦੱਸਦਿਆਂ ਪੰਜਾਬ-ਹਰਿਆਣਾ ਹਾਈ ਕੋਰਟ 'ਚ ਇੱਕ ਜਨਹਿੱਤ ਪਟੀਸ਼ਨ ਦਾਖ਼ਲ ਕੀਤੀ ਗਈ ਹੈ। ਜਿਸ 'ਤੇ ਹਾਈਕੋਰਟ ਨੇ ਪੰਜਾਬ ਸਰਕਾਰ ਅਤੇ ਹੋਰਾਂ ਤੋਂ ਨੋਟਿਸ ਜਾਰੀ ਕਰ ਇਸ ਸਬੰਧੀ ਜ਼ਵਾਬ ਤਲਬ ਕੀਤਾ ਹੈ।

ਪਟੀਸ਼ਨ ਦਾਖ਼ਲ ਕਰਦਿਆਂ ਵਕੀਲ ਨਿਖਿਲ ਸਰਾਫ਼ ਨੇ ਹਾਈਕੋਰਟ ਨੂੰ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਪੰਜਾਬ ਪੁਲਿਸ ਦੇ ਨਾਂਅ 'ਤੇ ਲੋਗੋ ਦਾ ਇਸਤੇਮਾਲ ਕਰ ਕੇ ਕਈ ਫ਼ਰਜ਼ੀ ਅਕਾਉਂਟ ਬਣਾਏ ਗਏ ਹੈ। ਜਿਸ ਨੂੰ ਰੋਕਣ ਦੀ ਬਜਾਏ ਪੁਲਿਸ ਕਰਮੀ ਤੇ ਅਫ਼ਸਰ ਵਰਦੀ 'ਚ ਮਾਡਲ ਦੀ ਤਰ੍ਹਾਂ ਫ਼ੋਟੋ ਖਿੱਚਵਾ ਇਨ੍ਹਾਂ ਅਕਾਊਂਟਾਂ 'ਚ ਸ਼ੇਅਰ ਕਰ ਰਹੇ ਹਨ।

ਵਰਦੀ ਵਿੱਚ ਮਾਡਲਿੰਗ ਕਰ ਸੋਸ਼ਲ ਮੀਡੀਆ ਤੇ ਫਰਜ਼ੀ ਅਕਾਉਂਟ ਵਿੱਚ ਪਾਈ ਗਈ ਫੋਟੋ, ਹਾਈਕੋਰਟ ਦਾ ਨੋਟਿਸ

ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਪੁਲਿਸ ਦੀ ਵਰਦੀ ਪਹਿਨਣ ਵਾਲੇ ਆਮ ਲੋਕਾਂ ਤੋਂ ਬਿਹਤਰ ਦਿਖਣ ਦਾ ਕੋਸ਼ਿਸ਼ ਕਰ ਰਹੇ ਹਨ ਤੇ ਇਸ ਤਰ੍ਹਾਂ ਵਰਦੀ ਦੀ ਦੁਰਵਰਤੋਂ ਕਰਨਾ ਵਰਦੀ ਦਾ ਅਪਮਾਨ ਵੀ ਹੈ।

ਪਟੀਸ਼ਨਕਰਤਾ ਨੇ ਦੱਸਿਆ ਕਿ ਹਾਲ ਹੀ ਦੇ ਵਿੱਚ ਰੱਖਿਆ ਮੰਤਰਾਲੇ ਨੇ ਫ਼ੌਜੀਆਂ ਦੇ ਸੋਸ਼ਲ ਮੀਡੀਆ ਇਸਤੇਮਾਲ ਕਰਨ 'ਤੇ ਰੋਕ ਲਗਾਈ ਹੈ ਇਸ ਦੇ ਨਾਲ ਹੀ ਪੈਰਾ ਮਿਲਟਰੀ ਫੋਰਸਿਜ਼ ਦੇ ਜਵਾਨਾਂ ਨੂੰ ਵੀ ਹਦਾਇਤ ਦਿੱਤੀ ਗਈ ਹੈ ਕਿ ਉਹ ਵਰਦੀ ਦੇ ਵਿੱਚ ਆਪਣੀ ਤਸਵੀਰ ਸ਼ੋਸਲ ਮੀਡੀਆ 'ਤੇ ਨਾ ਪਾਉਣ ।

ਉਨ੍ਹਾਂ ਕਿਹਾ ਕਿ ਪੰਜਾਬ ਪੁਲਿਸ ਦੇ ਕੁਝ ਅਫ਼ਸਰਾਂ ਤੇ ਜਵਾਨਾਂ ਸਮੇਤ ਮਹਿਲਾ ਪੁਲਿਸ ਅਧਿਕਾਰੀ ਵੀ ਸਰਕਾਰੀ ਵਰਦੀ 'ਚ ਮਾਡਲਿੰਗ ਕਰਦੀਆਂ ਨਜ਼ਰ ਆ ਰਹੀਆਂ ਹਨ।

ਪਟੀਸ਼ਨਕਰਤਾ ਨੇ ਹਾਈਕੋਰਟ ਨੂੰ ਦੱਸਿਆ ਕਿ ਸੂਬਾ ਸਰਕਾਰ ਨੇ ਸੁਪਰੀਮ ਕੋਰਟ ਦੇ ਆਦੇਸ਼ ਦੇ ਬਾਵਜ਼ੂਦ ਹਾਲੇ ਤੱਕ ਪੁਲਿਸ ਕੰਪਲੇਂਟ ਅਥਾਰਟੀ ਦਾ ਗਠਨ ਨਹੀਂ ਕੀਤਾ, ਜਿਸਦੇ ਚਲਦਿਆਂ ਪਟੀਸ਼ਨਕਰਤਾ ਨੂੰ ਇਸ ਮੁੱਦੇ ਨੂੰ ਲੈ ਕੇ ਹਾਈਕੋਰਟ ਆਉਣਾ ਪਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.