ਚੰਡੀਗੜ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਕਿਹਾ ਕਿ ਉਨਾਂ ਦੀ ਸਰਕਾਰ ਵੱਲੋਂ ਘਰੇਲੂ ਇਕਾਂਤਵਾਸ ਅਤੇ ਹਸਪਤਾਲਾਂ ਵਿਚਲੇ ਐਕਟਿਵ ਮਰੀਜ਼ਾਂ ਨੂੰ 50,000 ਕੋਵਿਡ ਕੇਅਰ ਕਿੱਟਾਂ ਬਿਲਕੁਲ ਮੁਫਤ ਮੁਹੱਈਆ ਕਰਵਾਏਗੀ ਹਨ। ਇਨਾਂ ਕਿੱਟਾਂ, ਜਿਨ੍ਹਾਂ ਵਿੱਚੋਂ ਹਰੇਕ ਦੀ ਕੀਮਤ 1700 ਰੁਪਏ ਹੈ, ਵਿੱਚ ਇਕ ਆਕਸੀ ਮੀਟਰ, ਡਿਜੀਟਲ ਥਰਮਾਮੀਟਰ, ਫੇਸ ਮਾਸਕ ਅਤੇ ਜ਼ਰੂਰੀ ਦਵਾਈਆਂ ਸ਼ਾਮਲ ਹਨ। ਇਹ ਕਦਮ ਸੂਬਾ ਸਰਕਾਰ ਵੱਲੋਂ ਇਹ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ ਕਿ ਸਮੂਹ ਮਰੀਜ਼ਾਂ ਨੂੰ ਉਨ੍ਹਾਂ ਦੇ ਘਰ ਦੀਆਂ ਬਰੂਹਾਂ 'ਤੇ ਹੀ ਪੂਰਨ ਮੈਡੀਕਲ ਸਹੂਲਤਾਂ ਮਿਲ ਸਕਣ ਜਿਸ ਨਾਲ ਇਸ ਮਹਾਂਮਾਰੀ ਤੋਂ ਉਹ ਛੇਤੀ ਅਤੇ ਪੂਰੀ ਤਰਾਂ ਮੁਕਤ ਹੋ ਸਕਣ।
-
Chief Minister @capt_amarinder Singh has said his government will provide 50,000 free of cost #COVID Care kits to active patients in hospitals and home isolation to ensure better care for them. https://t.co/LFeY3PMx7U
— CMO Punjab (@CMOPb) September 7, 2020 " class="align-text-top noRightClick twitterSection" data="
">Chief Minister @capt_amarinder Singh has said his government will provide 50,000 free of cost #COVID Care kits to active patients in hospitals and home isolation to ensure better care for them. https://t.co/LFeY3PMx7U
— CMO Punjab (@CMOPb) September 7, 2020Chief Minister @capt_amarinder Singh has said his government will provide 50,000 free of cost #COVID Care kits to active patients in hospitals and home isolation to ensure better care for them. https://t.co/LFeY3PMx7U
— CMO Punjab (@CMOPb) September 7, 2020
ਇਹ ਜਾਣਕਾਰੀ ਦਿੰਦੇ ਹੋਏ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਵਿਸ਼ੇਸ਼ ਰੂਪ ਵਿੱਚ ਤਿਆਰ ਕੀਤੀ ਗਈ ਇਸ ਕਿੱਟ ਵਿੱਚ ਇੱਕ ਸਟੀਮਰ, ਇੱਕ ਹੈਂਡ ਸੈਨੇਟਾਈਜ਼ਰ, 60 ਗਿਲੋਏ ਦੀਆਂ ਗੋਲੀਆਂ, 30 ਵਿਟਾਮਿਨ-ਸੀ ਦੀਆਂ ਗੋਲੀਆਂ ਅਤੇ 4 ਵਿਟਾਮਿਨ-ਡੀ 3 ਦੀਆਂ ਗੋਲੀਆਂ ਸ਼ਾਮਿਲ ਹਨ।
ਬੁਲਾਰੇ ਨੇ ਕਿਹਾ ਕਿ ਔਕਸੀਮੀਟਰ ਨਾਲ ਮਰੀਜ਼ਾਂ ਨੂੰ ਆਪਣੇ ਆਕਸੀਜ਼ਨ ਪੱਧਰ ਦੀ ਨਜ਼ਰਸਾਨੀ ਕਰਨ ਵਿੱਚ ਮਦਦ ਮਿਲੇਗੀ ਜਦੋਂਕਿ ਡਿਜੀਟਲ ਥਰਮਾਮੀਟਰ ਦਾ ਇਸਤੇਮਾਲ ਡਾਕਟਰ ਵੱਲੋਂ ਸਰੀਰ ਦਾ ਤਾਪਮਾਨ ਮੂੰਹ ਰਾਹੀਂ ਜਾਂਚਣ ਲਈ ਲਗਾਤਾਰ ਕੀਤਾ ਜਾਵੇਗਾ। ਸਟੀਮਰ ਦਾ ਇਸਤੇਮਾਲ ਰੋਜ਼ਾਨਾ ਦੋ ਵਾਰ 5-10 ਮਿੰਟਾਂ ਲਈ ਸੁਝਾਇਆ ਗਿਆ ਹੈ।
ਵਿਟਾਮਿਨ ਜ਼ਿੰਕ ਜ਼ਿੰਕੋਨੀਆ 50 ਐਮ.ਜੀ. ਦੀਆਂ 30 ਗੋਲੀਆਂ, ਟਾਪਸਿਡ 40 ਐਮ.ਜੀ. ਦੀਆਂ 14 ਗੋਲੀਆਂ, ਐਮੁਨਿਟੀ ਪਲੱਸ ਲਿਕਵਿਡ 200 ਐਮ.ਐਲ. (ਕਾਹੜਾ), ਡੋਲੋ 650 ਐਮ.ਜੀ. ਦੀਆਂ 15 ਗੋਲੀਆਂ, ਮਲਟੀ ਵਿਟਾਮਿਨ ਸੁਪਰਾਡੀਨ ਦੀਆਂ 30 ਗੋਲੀਆਂ, ਕਫ ਸਿਰਪ 100 ਐਮ.ਐਲ., ਬੀਟਾਡਾਈਨ ਗਾਰਗਲਜ਼ ਜਾਂ ਸਾਲਟ ਗਾਰਗਲਜ਼, 10 ਸੀਟੀਰੀਜ਼ਾਈਨ ਓਕਾਸੈੱਟ ਦੀਆਂ ਗੋਲੀਆਂ ਅਤੇ 3 ਵੱਡੇ ਆਕਾਰ ਦੇ ਗੁਬਾਰੇ ਵੀ ਕੋਵਿਡ ਕੇਅਰ ਕਿੱਟ ਦਾ ਹਿੱਸਾ ਹੋਣਗੇ। ਮਰੀਜ਼ਾਂ ਨੂੰ ਹਰੇਕ ਸਵੇਰ ਆਪਣੇ ਖਾਣੇ ਵਿੱਚ ਤੁਲਸੀ ਦੇ 8 ਤਾਜ਼ਾ ਪੱਤੇ ਵੀ ਸ਼ਾਮਲ ਕਰਨ ਦੀ ਸਲਾਹ ਦਿੱਤੀ ਜਾਵੇਗੀ।
ਬੁਲਾਰੇ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਰੀਜ਼ਾਂ ਨੂੰ ਇਹ ਵੀ ਸਲਾਹ ਦਿੱਤੀ ਜਾਵੇਗੀ ਕਿ ਰੋਗ ਪ੍ਰਤੀਰੋਧਕ ਸਮਰੱਥਾ ਵਧਾਉਣ ਲਈ 30 ਦਿਨਾਂ ਤੱਕ ਸਵੇਰ ਵੇਲੇ ਗਿਲੋਏ ਦੀਆਂ 2 ਗੋਲੀਆਂ ਲਈਆਂ ਜਾਣ ਅਤੇ ਇਸੇ ਤਰ੍ਹਾਂ ਹੀ ਹਰੇਕ ਸਵੇਰ ਅਤੇ ਸ਼ਾਮ 15 ਦਿਨਾਂ ਲਈ ਵਿਟਾਮਿਨ-ਸੀ ਦੀਆਂ 2 ਗੋਲੀਆਂ ਲੈਣੀਆਂ ਸੁਝਾਈਆਂ ਗਈਆਂ ਹਨ। ਵਿਟਾਮਿਨ-ਡੀ 3 ਦਾ ਵਰਤੋਂ ਰਾਤ ਵੇਲੇ 4 ਹਫਤਿਆਂ ਤੱਕ ਦੇ ਸਮੇਂ ਲਈ ਪ੍ਰਤੀ ਹਫਤੇ ਇਕ ਗੋਲੀ ਲੈਣ ਵਜੋਂ ਸੁਝਾਇਆ ਗਿਆ ਹੈ।