ਚੰਡੀਗੜ੍ਹ: ਸਰਹੱਦੀ ਇਲਾਕਿਆਂ ਵਿੱਚ ਨਾਜ਼ਾਇਜ ਮਾਈਨਿੰਗ ਮਾਮਲੇ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ ਪੰਜਾਬ ਸਰਕਾਰ ਵੱਲੋਂ ਅਜੇ ਵੀ ਜਵਾਬ ਦਾਖਿਲ ਨਹੀਂ ਕੀਤਾ ਗਿਆ ਹੈ। ਦੂਜੇ ਪਾਸੇ ਫੌਜ ਵੱਲੋਂ ਆਪਣਾ ਜਵਾਬ ਦਾਖਿਲ ਕਰ ਕਿਹਾ ਹੈ ਕਿ ਨਾਜ਼ਾਇਜ ਮਾਈਨਿੰਗ ਦੇ ਕਾਰਨ ਆਰਮੀ ਦੇ ਬਨਕਰਾਂ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ।
ਪੰਜਾਬ 'ਚ ਸਰਹੱਦੀ ਇਲਾਕਿਆਂ 'ਚ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ 'ਚ ਫੌਜ ਨੇ ਹਾਈਕੋਰਟ 'ਚ ਜਵਾਬ ਦਾਇਰ ਕਰਦੇ ਹੋਏ ਕਿਹਾ ਹੈ ਕਿ ਪਾਕਿਸਤਾਨ ਦੀ ਖੁਫੀਆ ਏਜੰਸੀ ਦੀ ਸਰਪ੍ਰਸਤੀ 'ਚ ਕੌਮਾਂਤਰੀ ਸਰਹੱਦ 'ਤੇ ਪੰਜਾਬ ਦੇ ਸਰਹੱਦੀ ਜ਼ਿਲਿਆਂ 'ਚ ਗੈਰ-ਕਾਨੂੰਨੀ ਮਾਈਨਿੰਗ ਸਰਗਰਮ ਨਸ਼ਾ ਤਸਕਰਾਂ ਲਈ ਸਵਿਧਾਜਨਕ ਸਥਿਤੀ ਬਣਾ ਰਿਹਾ ਹੈ। ਫੌਜ ਵੱਲੋਂ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਅੰਮ੍ਰਿਤਸਰ ਵਿੱਚ ਮਾਈਨਿੰਗ ਕਾਰਨ ਫੌਜ ਦੇ ਬੰਕਰ ਨੂੰ ਨੁਕਸਾਨ ਪਹੁੰਚ ਰਿਹਾ ਹੈ।
ਉਨ੍ਹਾਂ ਅੱਗੇ ਕਿਹਾ ਕਿ ਗੈਰ-ਯੋਜਨਾਬੱਧ ਅਤੇ ਬੇਕਾਬੂ ਮਾਈਨਿੰਗ ਕੁਦਰਤੀ ਨਿਕਾਸੀ ਨੂੰ ਬਦਲਿਆ ਜਾ ਸਕਦਾ ਹੈ। ਇੱਥੋਂ ਤੱਕ ਕਿ ਨਦੀ ਦੇ ਰਾਹ ਨੂੰ ਵੀ ਬਦਲਿਆ ਜਾ ਸਕਦਾ ਹੈ, ਜਿਸ ਦੇ ਨਤੀਜੇ ਵਜੋਂ ਅੰਤਰਰਾਸ਼ਟਰੀ ਸਰਹੱਦ ਦੇ ਨਾਲ ਫੌਜ ਦੀਆਂ ਚੌਕੀਆਂ ਵਿੱਚ ਹੜ੍ਹ ਆ ਸਕਦਾ ਹੈ।
ਕਾਬਿਲੇਗੌਰ ਹੈ ਕਿ ਇਸ ਮਾਮਲੇ ਉੱਤੇ ਪੰਜਾਬ ਸਰਕਾਰ ਨੇ ਕਰੀਬ ਪੌਣੇ 2 ਸਾਲ ਤੋਂ ਕੋਈ ਜਵਾਬ ਵੀ ਦਾਖਿਲ ਨਹੀਂ ਕੀਤਾ ਗਿਆ ਹੈ। ਇਸ ਵਾਰ ਵੀ ਸਰਕਾਰ ਵੱਲੋਂ ਕੋਈ ਵੀ ਜਵਾਬ ਦਾਖਿਲ ਨਹੀਂ ਕੀਤਾ ਗਿਆ ਹੈ।
ਇਹ ਵੀ ਪੜੋ: ਨਸ਼ੇ ਵਿਚ ਟੱਲੀ ਪੁਲਿਸ ਮੁਲਾਜ਼ਮ ਬਣਿਆ ਦਬੰਗ, ਕਹਿੰਦਾ ਮੇਰੀ ਨੇਮ ਪਲੇਟ ਏਅਰਪੋਰਟ