ਚੰਡੀਗੜ੍ਹ: ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਵੱਡੀ ਗਲਤੀ ਸਾਹਮਣੇ ਆਉਣ ਤੋਂ ਬਾਅਦ ਹੁਣ ਸਰਕਾਰ ਵੱਲੋਂ ਉਸ ਗਲਤੀ 'ਤੇ ਸੁਧਾਰ ਕੀਤਾ ਗਿਆ ਹੈ। ਦਰਅਸਲ ਪੰਜਾਬ ਸਰਕਾਰ ਦੀ ਵੈੱਬਸਾਈਟ 'ਤੇ ਫ਼ਰੀਦਕੋਟ ਦੇ ਸੰਸਦ ਮੈਂਬਰ ਮੁਹੰਮਦ ਸਦੀਕ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸੰਸਦ ਮੈਂਬਰ ਦੱਸਿਆ ਜਾ ਰਿਹਾ ਸੀ।
ਮੀਡੀਆ ਦੀ ਨਜ਼ਰ 'ਚ ਆਉਣ ਤੋਂ ਬਾਅਦ ਸਰਕਾਰ ਦਾ ਧਿਆਨ ਇਸ ਵੱਡੀ ਗਲਤੀ ਵੱਲ ਗਿਆ ਜਿਸ ਮਗਰੋਂ ਸਰਕਾਰ ਨੇ ਆਪਣੀ ਗਲਤੀ 'ਚ ਸੁਧਾਰ ਕਰਦੇ ਹੋਏ ਵੈੱਬਸਾਈਟ ਤੋਂ ਮੁਹੰਮਦ ਸਦੀਕ ਦੇ ਨਾਂਅ ਤੋਂ ਅੱਗੇ ਸ਼੍ਰੋਮਣੀ ਅਕਾਲੀ ਦਲ ਹਟਾ ਕੇ ਕਾਂਗਰਸ ਕਰ ਦਿੱਤਾ।
ਐਮਾਜ਼ੋਨ ਗੋਦਾਮ ਲੁੱਟ ਮਾਮਲਾ: ਪੁਲਿਸ ਨੇ ਸੁਲਝਾਇਆ ਕੇਸ, 3 ਲੁਟੇਰੇ ਕਾਬੂ
ਹੈਰਾਨੀਜਨਕ ਗੱਲ ਇਹ ਹੈ ਕਿ ਮੁਹੰਮਦ ਸਦੀਕ ਫ਼ਰੀਦਕੋਟ ਤੋਂ ਕਾਂਗਰਸ ਦੇ ਸੰਸਦ ਮੈਂਬਰ ਹਨ ਤੇ ਪੰਜਾਬ 'ਚ ਇਸ ਵੇਲ੍ਹੇ ਕਾਂਗਰਸ ਦੀ ਸਰਕਾਰ ਹੈ। ਪੰਜਾਬ ਸਰਕਾਰ ਦੀ ਵੈੱਬਸਾਈਟ 'ਚ ਹੋਈ ਇਹ ਗਲਤੀ ਉਨ੍ਹਾਂ ਦੀ ਵੱਡੀ ਲਾਪ੍ਰਵਾਹੀ ਦਰਸਾਉਂਦੀ ਹੈ।