ETV Bharat / city

ਕੋਰੋਨਾ ਨਾਲ ਲੜਾਈ ਵਿੱਚ ਪੰਜਾਬ ਸਰਕਾਰ ਨੇ ਲੋਕਾਂ ਤੋਂ ਮੰਗਿਆ ਸਹਿਯੋਗ

ਪੰਜਾਬ ਸਰਕਾਰ ਨੇ ਕੋਵਿਡ-19 ਦੌਰਾਨ ਲੱਗੇ ਕਰਫਿਊ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ‘ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ’ ਵਿੱਚ ਦਾਨ ਕਰਕੇ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ।

ਪੰਜਾਬ ਸਰਕਾਰ
ਪੰਜਾਬ ਸਰਕਾਰ
author img

By

Published : Mar 29, 2020, 8:39 PM IST

ਚੰਡੀਗੜ੍ਹ: ਪੰਜਾਬ ਸਰਕਾਰ ਨੇ ਕੋਵਿਡ-19 ਦੌਰਾਨ ਲੱਗੇ ਕਰਫਿਊ ਵਿੱਚ ਜ਼ਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ‘ਪੰਜਾਬ ਮੁੱਖ ਮੰਤਰੀ ਕੋਵਿਡ ਰਾਹਤ ਫੰਡ’ ਵਿੱਚ ਦਾਨ ਕਰਕੇ ਸਰਕਾਰ ਦੀ ਮਦਦ ਕਰਨ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਘਰ ਰਹੋ ਤੇ ਸੁਰੱਖਿਅਤ ਰਹਿਣ ਨੂੰ ਕਿਹਾ ਹੈ।

ਦੱਸ ਦਈਏ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੋਵਿਡ-19 ਦੇ ਚੱਲਦਿਆਂ ਸੂਬੇ ਭਰ ਵਿੱਚ ਲਗਾਏ ਕਰਫਿਊ ਦੌਰਾਨ ਲੋਕਾਂ ਦੇ ਘਰਾਂ ਤੱਕ ਜ਼ਰੂਰੀ ਵਸਤਾਂ ਤੇ ਸੇਵਾਵਾਂ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਐਤਵਾਰ ਨੂੰ ਸਬੰਧਤ ਵਿਭਾਗਾਂ ਨੂੰ ਸਾਰੇ ਲੋੜੀਂਦੀ ਕਦਮ ਚੁੱਕਣ ਲਈ ਕਿਹਾ ਹੈ ਤਾਂ ਜੋ ਕਿਸੇ ਵੀ ਕੋਈ ਦਿੱਕਤ ਅਤੇ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

ਮੁੱਖ ਮੰਤਰੀ ਦਫ਼ਤਰ ਦੇ ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦੀਆਂ ਹਿਦਾਇਤਾਂ 'ਤੇ ਵਧੀਕ ਮੁੱਖ ਸਕੱਤਰ (ਗ੍ਰਹਿ) ਨੇ ਇਨ੍ਹਾਂ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਨੂੰ ਯਕੀਨੀ ਬਣਾਉਣ ਲਈ ਪ੍ਰਬੰਧਕੀ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਡਵੀਜ਼ਨਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈ.ਜੀ./ਡੀ.ਆਈ.ਜੀ., ਐਸ.ਐਸ.ਪੀ. ਆਦਿ ਨੂੰ ਵਿਸਥਾਰਤ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਗਏ ਹਨ।

ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਹੋਮ ਡਿਲੀਵਰੀ ਲਈ ਖੋਲ੍ਹੀਆਂ ਜਾਣਗੀਆਂ ਇਹ ਚੀਜ਼ਾਂ

ਜ਼ਰੂਰੀ ਵਸਤਾਂ ਅਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਪ੍ਰਚੂਨ, ਥੋਕ, ਮੰਡੀ ਵੇਅਰਹਾਊਸ ਤੇ ਨਿਰਮਾਣ ਆਦਿ ਨੂੰ ਸਿਰਫ਼ ਹੋਮ ਡਿਲੀਵਰੀ ਲਈ ਖੋਲ੍ਹਿਆ ਜਾਵੇਗਾ।

ਖਾਣ ਦੀਆਂ ਚੀਜ਼ਾਂ ਨੂੰ ਲੋਕਾਂ ਲਈ ਬਿਨਾਂ ਕਿਸੇ ਦਿੱਕਤ ਤੋਂ ਮਿਲਣਗੀਆਂ

ਇਸੇ ਤਰ੍ਹਾਂ ਤਾਜ਼ਾ ਭੋਜਨ, ਫਲ ਤੇ ਸਬਜ਼ੀਆਂ, ਅੰਡੇ, ਪੋਲਟਰੀ, ਮੀਟ ਆਦਿ ਸਮੇਤ ਸਾਰੀਆਂ ਖਾਣ-ਪੀਣ ਵਾਲੀਆਂ ਵਸਤਾਂ ਦੀ ਸਪਲਾਈ ਖਾਣ-ਪੀਣ ਵਾਲੀ ਦੁਕਾਨਾਂ, ਬੇਕਰੀ, ਭੋਜਨ ਤਿਆਰ ਕਰਨ, ਜਨਰਲ ਸਟੋਰ, ਕਰਿਆਨਾ, ਪੰਸਾਰੀ ਆਦਿ, ਈ-ਕਾਮਰਸ, ਡਿਜੀਟਲ ਡਲਿਵਰੀ, ਹੋਮ ਡਲਿਵਰੀ ਆਦਿ, ਐਲ.ਪੀ.ਜੀ. ਕੋਲਾ, ਬਾਲਣ ਅਤੇ ਹੋਰ ਤੇਲ ਦੀ ਸਪਲਾਈ ਨੂੰ ਲੋਕਾਂ ਲਈ ਬਿਨਾਂ ਕਿਸੇ ਦਿੱਕਤ ਤੋਂ ਯਕੀਨੀ ਬਣਾਇਆ ਜਾਵੇਗਾ।

ਮੈਡੀਕਲ ਸੁਵਿਧਾਵਾਂ ਖੁਲ੍ਹੀਆਂ ਰਹਿਣਗੀਆਂ

ਵਿਸਥਾਰਤ ਨਿਰਦੇਸ਼ਾਂ ਅਨੁਸਾਰ ਦਵਾਈਆਂ ਦੀਆਂ ਪਰਚੂਨ, ਥੋਕ, ਗੁਦਾਮ, ਉਤਪਾਦਨ ਆਦਿ ਦੀਆਂ ਸੰਸਥਾਵਾਂ ਦੇ ਨਾਲ ਨਾਲ ਕੈਮਿਸਟ, ਡਾਕਟਰ, ਹਸਪਤਾਲ (ਓ.ਪੀ.ਡੀਜ ਸਮੇਤ), ਨਸਾ ਛੁਡਾਊ ਕੇਂਦਰ, ਮੁੜ ਵਸੇਬਾ ਕੇਂਦਰ, ਨਰਸਿੰਗ ਹੋਮ, ਆਯੁਸ਼ ਪ੍ਰੈਕਟੀਸ਼ਨਰ, ਡਾਇਗਨੌਸਟਿਕ ਲੈਬਾਰਟਰੀਆਂ ਆਦਿ ਖੁੱਲ•ੀਆਂ ਰਹਿਣਗੀਆਂ।

ਪੋਲਟਰੀ ਫੀਡ ਤੇ ਦੁੱਧ ਦੇ ਪਲਾਂਟ ਰਹਿਣਗੇ ਕਾਰਜਸ਼ੀਲ

ਇਸ ਤੋਂ ਇਲਾਵਾ ਪਸ਼ੂ ਫੀਡ, ਪੋਲਟਰੀ ਫੀਡ, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਕਾਰਜਸ਼ੀਲ ਰਹਿਣਗੇ।

ਖੇਤੀਬਾੜੀ ਸਬੰਧੀ ਚੀਜ਼ਾਂ ਮਿਲਣਗੀਆਂ

ਇਸੇ ਤਰ੍ਹਾਂ ਕੋਵਿਡ-19 ਦੀਆਂ ਪਾਬੰਦੀਆਂ ਦੇ ਤਹਿਤ ਬੀਜ, ਕੀਟਨਾਸ਼ਕਾਂ, ਕੀੜੇਮਾਰ ਦਵਾਈਆਂ, ਖਾਦਾਂ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣਾਂ, ਕੰਬਾਇਨਾਂ ਆਦਿ ਵੀ ਉਪਲਬਧ ਕਰਵਾਈਆਂ ਜਾਣਗੀਆਂ।

ਬੈਂਕਾਂ ਸਬੰਧੀ ਸੇਵਾਵਾਂ 'ਚ ਕੋਈ ਵਿਘਨ ਨਹੀਂ

ਇਸ ਤੋਂ ਇਲਾਵਾ ਬੈਂਕਾਂ, ਏ.ਟੀ.ਐਮ., ਕੈਸ਼ ਵੈਨਾਂ, ਨਕਦ ਸਪੁਰਦਗੀ, ਮਾਲਕਾਂ ਦੁਆਰਾ ਮਜ਼ਦੂਰਾਂ ਨੂੰ ਦਿਹਾੜੀ ਦੀ ਅਦਾਇਗੀ ਵਿਚ ਵਿਘਨ ਨਹੀਂ ਪਾਇਆ ਜਾਵੇਗਾ।

ਪੈਕਿੰਗ ਸਮੱਗਰੀ ਸਬੰਧੀ ਸਪਲਾਈ ਜਾਰੀ

ਅਤੇ ਦਿਸ਼ਾ ਨਿਰਦੇਸਾਂ ਅਨੁਸਾਰ ਪੈਕਿੰਗ, ਪੈਕਿੰਗ ਸਮੱਗਰੀ, ਪਲਾਸਟਿਕ ਬੈਗਾਂ ਆਦਿ ਦੀ ਸਪਲਾਈ ਵੀ ਜਾਰੀ ਰਹੇਗੀ।

ਪੈਟਰੋਲ ਪੰਪ ਖੁਲ੍ਹੇ ਰਹਿਣਗੇ

ਪੈਟਰੋਲੀਅਮ ਪਦਾਰਥਾਂ ਦੀ ਸਪਲਾਈ ਉਪਲਬਧ ਕਰਵਾਈ ਜਾਵੇਗੀ ਅਤੇ ਪੈਟਰੋਲ ਪੰਪ ਵੀ ਖੁੱਲ੍ਹੇ ਰਹਿਣਗੇ।

ਵਾਤਾਵਰਣ ਸਟੋਰਾਂ, ਟਰੱਕਾਂ ਤੇ ਟੈਂਪੂਆਂ ਨੂੰ ਚਲਾਉਣ ਦੀ ਆਗਿਆ

ਸਮੁੱਚੇ ਪੰਜਾਬ ਅਤੇ ਹੋਰ ਰਾਜਾਂ ਵਿਚ ਮਾਲ ਦੀ ਨਿਰੰਤਰ ਆਵਾਜਾਈ ਨੂੰ ਯਕੀਨੀ ਬਣਾਉਣ, ਸਾਰੇ ਵੇਅਰਹਾਊਸਜ਼, ਗੋਦਾਮਾਂ, ਕੋਲਡ ਸਟੋਰਾਂ, ਕੰਟਰੋਲਡ ਵਾਤਾਵਰਣ ਸਟੋਰਾਂ ਅਤੇ ਟਰੱਕਾਂ, ਟੈਂਪੂਆਂ ਸਮੇਤ ਸਮਾਨ ਦੀਆਂ ਸਾਰੀਆਂ ਗੱਡੀਆਂ ਨੂੰ ਹਰ ਸਮੇਂ ਚਲਾਉਣ ਦੀ ਆਗਿਆ ਹੋਵੇਗੀ।

ਸਰਕਾਰ ਨੇ ਦਾਨ ਕਰਨ ਲਈ ਬੈਂਕ ਖਾਤਾ ਸਬੰਧੀ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਜ਼ਰੂਰਤਮੰਦਾਂ ਲਈ ਦਾਨ ਕਰਨ ਲਈ ਬੈਂਕ ਖ਼ਾਤੇ ਦੀ ਡਿਟੇਲ

ਖਾਤਾ ਨੰਬਰ - 50100333026124,

ਆਈਐਫ਼ਐਸਸੀ ਕੋਡ (IFSC Code) - HDFC0000213

ਬ੍ਰਾਂਚ - ਚੰਡੀਗੜ੍ਹ, ਸੈਕਟਰ 17-C

ETV Bharat Logo

Copyright © 2024 Ushodaya Enterprises Pvt. Ltd., All Rights Reserved.