ETV Bharat / city

2017 ਵਿਧਾਨਸਭਾ ਦੇ ਮੁਕਾਬਲੇ ਇਸ ਵਾਰ ਦਾ ਵੋਟ ਫੀਸਦ ਕਾਫੀ ਘੱਟ, ਜਾਣੋ ਕਿਹੜੇ ਜ਼ਿਲ੍ਹੇ ’ਚ ਕਿੰਨਾ ਰਿਹਾ ਵੋਟ ਫੀਸਦ

ਬੀਤੇ ਦਿਨ ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਹੋਈਆਂ ਵੋਟਿੰਗ ’ਚ ਪੰਜਾਬ ’ਚ 70 ਫੀਸਦ ਵੋਟਿੰਗ ਹੋਈ। ਜਦਕਿ ਪਿਛਲੇ ਵਾਰ 2017 ਚ ਹੋਈ ਵੋਟਿੰਗ ’ਚ 77 ਫੀਸਦ ਵੋਟਾਂ ਪਈਆਂ ਸੀ। ਜੋ ਕਿ ਇਸ ਵਾਰ ਨਾਲੋਂ ਹੋਈ ਵੋਟਿੰਗ ਚ ਕਾਫੀ ਘੱਟ ਹੈ।

ਪੰਜਾਬ ਚ ਹੋਈ 70 ਫੀਸਦ ਵੋਟਿੰਗ
ਪੰਜਾਬ ਚ ਹੋਈ 70 ਫੀਸਦ ਵੋਟਿੰਗ
author img

By

Published : Feb 21, 2022, 12:04 PM IST

Updated : Feb 21, 2022, 2:16 PM IST

ਚੰਡੀਗੜ੍ਹ: ਪੰਜਾਬ ਵਿਧਾਨਸਭਾ ਚੋਣਾਂ 2022 ਨੂੰ ਲੈ ਕੇ ਬੀਤੇ ਦਿਨ ਵੋਟਿੰਗ ਹੋਈ। ਇਹ ਵੋਟਿੰਗ ਸਵੇਰ 8 ਵਜੇ ਤੋਂ ਲੈ ਕੇ ਸ਼ਾਮ ਦੇ 6 ਵਜੇ ਤੱਕ ਹੋਈ। ਜਿਸ ਦੇ ਨਤੀਜੇ 10 ਮਾਰਚ ਨੂੰ ਆਉਣਗੇ। ਵੋਟਿੰਗ ਦੌਰਾਨ ਲੋਕਾਂ ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ।

10 ਮਾਰਚ ਨੂੰ 1304 ਉਮੀਦਵਾਰ ਦਾ ਫੈਸਲਾ

ਦੱਸ ਦਈਏ ਕਿ ਵੱਖ-ਵੱਖ 57 ਰਾਜਸੀ ਦਲਾਂ ਦੇ ਨੁਮਾਇੰਦਿਆਂ ਅਤੇ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਇਸ ਵਾਰ ਕੁੱਲ 1304 ਉਮੀਦਵਾਰ ਨਿਤਰੇ ਹੋਏ ਹਨ। ਇਨ੍ਹਾਂ ਦੀ ਕਿਸਮਤ ਦਾ ਫੈਸਲਾ ਦੋ ਕਰੋੜ 15 ਲੱਖ ਵੋਟਰਾਂ ਦੇ ਹੱਥ ’ਚ ਹੈ। ਵੋਟਰਾਂ ਦੀ ਗਿਣਤੀ ਦੇਖੀਏ ਤਾਂ ਕੁੱਲ 2,14,99,804 ਵੋਟਰਾਂ ਵਿੱਚੋਂ 10,20,0996 ਪੁਰਸ਼ ਤੇ 11,29,8081 ਮਹਿਲਾ ਵੋਟਰ ਹਨ। ਇਹ ਵੀ ਵੱਡੀ ਗੱਲ ਹੈ ਕਿ ਪੰਜਾਬ ਵਿੱਚ ਟਰਾਂਸਜੈਂਡਰ ਵੋਟਰਾਂ ਦੀ ਗਿਣਤੀ ਸਿਰਫ 727 ਹੀ ਹੈ।

ਪੰਜਾਬ ਭਰ ’ਚ 69.65% ਹੋਈ ਵੋਟਿੰਗ

ਚੋਣ ਕਮਿਸ਼ਨ ਵੱਲੋਂ ਜਾਰੀ ਅੰਕੜਿਆ ਮੁਤਾਬਿਕ ਪੰਜਾਬ ਭਰ ’ਚ 69.65 ਫੀਸਦ ਵੋਟਿੰਗ ਹੋਈ। 117 ਸੀਟਾਂ ਦੇ ਲਈ ਹੋਈ ਵੋਟਿੰਗ ਦੌਰਾਨ ਲੋਕਾਂ ’ਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਸੀ ਪਰ ਚੋਣ ਕਮਿਸ਼ਨ ਵੱਲੋਂ ਜਾਰੀ ਅਕੰੜਿਆ ਨੇ ਹਰ ਇੱਕ ਸਿਆਸੀ ਪਾਰਟੀ ਨੂੰ ਸਕੰਟ ਚ ਪਾ ਦਿੱਤਾ ਹੈ। ਪਿਛਲੀ 2017 ਦੀਆਂ ਵਿਧਾਨਸਭਾ ਚੋਣਾਂ ’ਚ 77 ਫੀਸਦ ਵੋਟਿੰਗ ਹੋਈ ਸੀ ਜਿਸ ਚ ਕਾਂਗਰਸ ਨੇ ਆਪਣੀ ਸਰਕਾਰ ਬਣਾਈ ਸੀ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।

ਸਾਲ 2017 ’ਚ 77% ਹੋਈ ਸੀ ਵੋਟਿੰਗ

ਉੱਥੇ ਹੀ ਜੇਕਰ ਸਾਲ 2017 ਦੀਆਂ ਵਿਧਾਨਸਭਾ ਚੋਣ ਦੀ ਗੱਲ ਕੀਤੀ ਜਾਵੇ ਤਾਂ 2017 ’ਚ 77 ਫੀਸਦ ਵੋਟਿੰਗ ਹੋਈ ਸੀ ਜਿਸ ’ਚ 77 ਸੀਟਾਂ ਕਾਂਗਰਸ ਨੂੰ ਹਾਸਿਲ ਹੋਈਆਂ ਸੀ। ਪਰ ਇਸ ਵਾਰ ਸਿਰਫ 70 ਫੀਸਦ ਵੋਟਿੰਗ ਹੋਈ ਜਦਕਿ ਲੋਕਾਂ ਚ ਉਤਸ਼ਾਹ ਕਾਫੀ ਨਜਰ ਆ ਰਿਹਾ ਸੀ।

ਜ਼ਿਲ੍ਹਿਆਂ ਮੁਤਾਬਿਕ ਵੋਟਿੰਗ ਫੀਸਦ

ਜਿੱਥੇ ਪੰਜਾਬ ਭਰ ’ਚ 69.65% ਵੋਟਿੰਗ ਹੋਈ ਉੱਥੇ ਹੀ 78.47% ਵੋਟਿੰਗ ਦੇ ਨਾਲ ਸ੍ਰੀ ਮੁਕਤਸਰ ਸਾਹਿਬ ਪਹਿਲੇ ਸਥਾਨ ’ਤੇ ਰਿਹਾ ਜਦਕਿ ਅੰਮ੍ਰਿਤਸਰ ਜ਼ਿਲ੍ਹੇ ’ਚ 63.25% ਵੋਟਿੰਗ ਨਾਲ ਸਭ ਤੋਂ ਅਖਿਰ ’ਚ ਰਿਹਾ। ਇਸਦੇ ਨਾਲ ਹੀ ਬਰਨਾਲਾ ਜ਼ਿਲ੍ਹੇ ’ਚ 73.75%, ਬਠਿੰਡਾ ਜ਼ਿਲ੍ਹੇ ’ਚ 76.11%, ਫਰੀਦਕੋਟ ਜ਼ਿਲ੍ਹੇ ’ਚ 75.86%, ਫਿਰੋਜ਼ਪੁਰ ਜ਼ਿਲ੍ਹੇ 75.66%, ਗੁਰਦਾਸਪੁਰ ਜ਼ਿਲ੍ਹੇ ’ਚ 70.62%, ਹੁਸ਼ਿਆਰਪੁਰ ਜ਼ਿਲ੍ਹੇ ’ਚ 66.93%, ਜਲੰਧਰ ਜ਼ਿਲ੍ਹੇ ’ਚ 64.29%, ਕਪੂਰਥਲਾ ਜ਼ਿਲ੍ਹੇ ’ਚ 67.87%, ਲੁਧਿਆਣਾ ਜ਼ਿਲ੍ਹੇ ’ਚ 65.68%, ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ’ਚ 67.56%, ਫਾਜ਼ਿਲਕਾ ਜ਼ਿਲ੍ਹੇ ’ਚ 76.59%, ਮਾਨਸਾ ਜ਼ਿਲ੍ਹੇ ’ਚ 77.21%, ਮੋਗਾ ਜ਼ਿਲ੍ਹੇ ’ਚ 67.43%, ਪਠਾਨਕੋਟ ਜ਼ਿਲ੍ਹੇ ’ਚ 70.86%, ਪਟਿਆਲਾ ਜ਼ਿਲ੍ਹੇ 71%, ਰੋਪੜ ਜ਼ਿਲ੍ਹੇ ’ਚ 70.48%, ਸੰਗਰੂਰ ਜ਼ਿਲ੍ਹੇ 75.27%, ਨਵਾਂਸ਼ਹਿਰ ਜ਼ਿਲ੍ਹੇ ’ਚ 70.74% ਅਤੇ ਤਰਨਤਾਰਨ ਜ਼ਿਲ੍ਹੇ ’ਚ 66.83% ਵੋਟਿੰਗ ਹੋਈ।

ਦੋ ਸੀਟਾਂ ’ਤੇ ਪ੍ਰਕਾਸ਼ ਸਿੰਘ ਬਾਦਲ ਨੇ ਕੀਤੀ ਜਿੱਤ ਦਰਜ

ਕਾਬਿਲੇਗੌਰ ਹੈ ਕਿ ਕਾਂਗਰਸ ਪਾਰਟੀ ਦੇ ਸੀਐੱਮ ਉਮੀਦਵਰ ਚਰਨਜੀਤ ਸਿੰਘ ਚੰਨੀ ਵੱਲੋਂ ਇਸ ਵਾਰ ਦੋ ਹਲਕਿਆਂ ਚ ਚੋਣ ਲੜੀ ਜਾ ਰਹੀ ਹੈ। ਆਮ ਤੌਰ ’ਤੇ ਸੀਐੱਮ ਉਮੀਦਵਾਰ ਹੀ ਦੋ ਹਲਕਿਆਂ ਤੋਂ ਚੋਣ ਲੜਦੇ ਰਹੇ ਹਨ। ਚਰਨਜੀਤ ਸਿੰਘ ਚੰਨੀ ਜੋ ਕਿ ਕਾਂਗਰਸ ਦੇ ਸੀਐੱਮ ਉਮੀਦਵਾਰ ਹਨ ਉਹ ਹਲਕਾ ਭਦੌੜ ਅਤੇ ਸ੍ਰੀ ਚਮਕੌਰ ਸਾਹਿਬ ਤੋਂ ਚੋਣ ਲੜ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਦੋ ਹਲਕਿਆਂ ਤੋਂ ਚੋਣ ਲੜੀ ਗਈ ਸੀ ਪਰ ਉਹ ਦੋ ਵਾਰ ਇੱਕ ਇੱਕ ਹਲਕੇ ਤੋਂ ਹਾਰ ਗਏ ਸੀ। ਦੋ ਹਲਕਿਆਂ ਤੋਂ ਜਿੱਤ ਹਾਸਿਲ ਕਰਨ ਦਾ ਮਾਨ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਕੋਲ ਹੈ। ਦੱਸ ਦਈਏ ਕਿ ਸਾਲ 1997 ਚ ਪ੍ਰਕਾਸ਼ ਸਿੰਘ ਬਾਦਲ ਵੱਲੋਂ ਲੰਬੀ ਅਤੇ ਕਿਲ੍ਹਾ ਰਾਏਪੁਰ ਤੋਂ ਚੋਣ ਲੜੀ ਗਈ ਸੀ।

ਆਓ ਹੁਣ ਇੱਕ ਝਾਂਤ ਪਿਛਲੇ ਸਾਲਾਂ ’ਤੇ ਮਾਰਦੇ ਹਾਂ ਕਿ ਪਹਿਲਾਂ ਕਿਹੜੇ ਸਾਲ ਕਿੰਨੀ ਵੋਟਿੰਗ ਹੋਈ ਅਤੇ ਕਿਹੜੇ ਸਾਲ ਚ ਕਿਸਦੀ ਸਰਕਾਰ ਬਣੀ।

ਸਾਲ ਵੋਟਿੰਗ ਫੀਸਦ ਸਰਕਾਰ ਬਣੀ
1951 57.85ਕਾਂਗਰਸ
1957 57.72ਕਾਂਗਰਸ
196263.44ਕਾਂਗਰਸ
196771.18ਕਾਂਗਰਸ
196972.27ਸ਼੍ਰੋਮਣੀ ਅਕਾਲੀ ਦਲ
197268.63ਕਾਂਗਰਸ
197765.37ਸ਼੍ਰੋਮਣੀ ਅਕਾਲੀ ਦਲ
198064.33ਕਾਂਗਰਸ
198567.53ਸ਼੍ਰੋਮਣੀ ਅਕਾਲੀ ਦਲ
199223.82ਕਾਂਗਰਸ
199768.73ਸ਼੍ਰੋਮਣੀ ਅਕਾਲੀ ਦਲ-ਬੀਜੇਪੀ
200265.14ਕਾਂਗਰਸ
200775.49ਸ਼੍ਰੋਮਣੀ ਅਕਾਲੀ ਦਲ-ਬੀਜੇਪੀ
201278.30ਸ਼੍ਰੋਮਣੀ ਅਕਾਲੀ ਦਲ-ਬੀਜੇਪੀ
201777.40ਕਾਂਗਰਸ

ਇਹ ਵੀ ਪੜੋ: ਨਵਜੋਤ ਸਿੰਘ ਸਿੱਧੂ ਦੇ ਖਿਲਾਫ਼ ਲੱਗੇ ਮੁਰਦਾਬਾਦ ਦੇ ਨਾਅਰੇ

Last Updated : Feb 21, 2022, 2:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.